08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਐੱਸ.ਆਈ.ਆਰ. ਮੁੱਦੇ ’ਤੇ ਵਿਰੋਧੀ ਧਿਰ ਸੰਸਦਾਂ ਨਾਲ ਧੱਕਾ-ਮੁੱਕੀ ਨਿੰਦਣਯੋਗ- ਮੁੱਲਾਂਪੁਰ/ਹੰਬੜਾਂ

ਮੁੱਲਾਂਪੁਰ-ਦਾਖਾ, 7 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਮਿਲਣਾ ਚਾਹੁੰਦੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਸਮੇਤ 300 ਸੰਸਦ ਮੈਂਬਰਾਂ ਨੂੰ ਰੋਕਾਂ ਖੜ੍ਹੀਆਂ ਕਰਕੇ ਬੰਦੀ ਬਣਾ ਲੈਣਾ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਹੈ, ਬੈਰੀਗੇਡ ਲਗਾ ਕੇ ਕਾਂਗਰਸ, ਹੋਰ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਰੋਕਣ ਨਾਲ ਸਪੱਸ਼ਟ ਹੋ ਗਿਆ ਕਿ ਚੋਣ ਕਮਿਸ਼ਨਰ ਭਾਜਪਾ, ਆਰ. ਐੱਸ.

Ad Position 21
No active advertisement
ਅਜੀਤ ਡੈਸਕ 08-10-2026
ਮੁੱਲਾਂਪੁਰ-ਦਾਖਾ, 7 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਮਿਲਣਾ ਚਾਹੁੰਦੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਸਮੇਤ 300 ਸੰਸਦ ਮੈਂਬਰਾਂ ਨੂੰ ਰੋਕਾਂ ਖੜ੍ਹੀਆਂ ਕਰਕੇ ਬੰਦੀ ਬਣਾ ਲੈਣਾ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਹੈ, ਬੈਰੀਗੇਡ ਲਗਾ ਕੇ ਕਾਂਗਰਸ, ਹੋਰ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਰੋਕਣ ਨਾਲ ਸਪੱਸ਼ਟ ਹੋ ਗਿਆ ਕਿ ਚੋਣ ਕਮਿਸ਼ਨਰ ਭਾਜਪਾ, ਆਰ.ਐੱਸ.ਐੱਸ ਨਾਲ ਘਿਉ-ਖਿਚੜੀ ਹੈ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਮਨਜੀਤ ਸਿੰਘ ਹੰਬੜਾਂ ਵਲੋਂ ਨਵੀਂ ਦਿੱਲੀ ’ਚ ਵਾਪਰੀ ਘਟਨਾ ਬਾਅਦ ਕੀਤਾ। ਮਨਜੀਤ ਸਿੰਘ ਹੰਬੜਾਂ ਨਾਲ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਵੀ ਦਿੱਲੀ ਚੋਣ ਕਮਿਸ਼ਨਰ ਦਫ਼ਤਰ ਬਾਹਰ ਵਾਲੇ ਘਟਨਾਕ੍ਰਮ ਦੀ ਪੁਰਜ਼ੋਰ ਨਿੰਦਾ ਕੀਤੀ। ਮੁੱਲਾਂਪੁਰ ਤੇ ਹੰਬੜਾਂ ਗਿਆਨੇਸ਼ ਕੁਮਾਰ ਮਾਮਲੇ ’ਚ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਹੋ ਰਹੇ ਮਾਰਚ ਵਿਚ ਕੁੱਲ ਹਿੰਦ ਕਾਂਗਰਸ ਦੇ ਸੀਨੀਅਰ ਆਗੂਆਂ ਸਮੇਤ ਟੀ.ਐੱਮ.ਸੀ ਦੇ ਸੰਸਦ, ਕਰੀਬ 300 ਹੋਰ ਸੰਸਦ ਮੈਂਬਰਾਂ ਨੂੰ ਬੈਰੀਗੇਡ ਲਗਾ ਕੇ ਰੋਕਣਾ ਉਚਿਤ ਨਹੀਂ। ਮੇਜਰ ਸਿੰਘ ਮੁੱਲਾਂਪੁਰ ਕਿਹਾ ਕਿ ਪੰਜਾਬ ਚੋਣਾਂ ਕੋਈ ਬਹੁਤੀਆਂ ਦੂਰ ਨਹੀਂ, ਇਨ੍ਹਾਂ ਚੋਣਾਂ ’ਚ ਪੰਜਾਬ ਦੇ ਵੋਟਰ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਦੇਣਗੇਂ। ਮੁੱਲਾਂਪੁਰ ਕਿਹਾ ਕਿ ਐੱਸ.ਆਈ.ਆਰ ਭਖਦੇ ਮਾਮਲੇ ’ਚ ਕਾਫੀ ਕੁਝ ਗੈਰ ਕਾਨੂੰਨੀ ਹੈ। ਮਨਜੀਤ ਸਿੰਘ ਹੰਬੜਾਂ, ਮੇਜਰ ਸਿੰਘ ਮੁੱਲਾਂਪੁਰ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ (ਉਲੰਪੀਅਨ) ਨੂੰ ਐੱਸ.ਆਈ.ਆਰ ਬਾਰੇ ਜੋ ਵੀ ਪ੍ਰੋਗਰਾਮ ਮਿਲਿਆ, ਉਹ ਲਾਗੂ ਕਰਾਂਗੇ। ਮੁੱਲਾਂਪੁਰ ਕਿਹਾ ਕਿ ਅਕਾਸ਼ਵਾਣੀ ਭਵਨ ਦਿੱਲੀ ਵਿਖੇ ਚੋਣ ਕਮਿਸ਼ਨ ਨੂੰ ਨਾ ਮਿਲ ਪਾਉਣ ’ਤੇ ਮੁਜ਼ਾਹਰਾ ਕਰ ਰਹੇ ਕਾਂਗਰਸੀਆਂ ਨੂੰ ਇੱਧਰ-ਉੱਧਰ ਕਰਨ ਲਈ ਕੇਂਦਰ ਵਲੋਂ ਦਿੱਲੀ ਪੁਲਿਸ, ਰੈਪਿਸ ਐਕਸ਼ਨ ਫੋਰਸ, ਬੀ.ਐੱਸ.ਐੱਫ ਦੇ ਹਜ਼ਾਰਾਂ ਮੁਲਾਜ਼ਮਾਂ ਦੀ ਤਾਇਨਾਤੀ ਵਿਰੋਧੀ ਦੇਸ਼ ਨਾਲ ਜੰਗ ਦਾ ਭੁਲੇਖਾ ਪਾ ਰਹੀ ਸੀ।
Ad Position 22
No active advertisement
ਪਿਛਲੀ ਖ਼ਬਰ ਦਰਿਆ ਸਤਲੁਜ ਦੇ ਬੰਨ੍ਹ ਉੱਤੇ ਲੁਟੇਰੇ ਇਕ ਬਜ਼ੁਰਗ ਤੋਂ ਚੁਸਤੀ ਨਾਲ ਮੋਬਾਈਲ ਲੈ ਕੇ ਫ਼ਰਾਰ ਅਗਲੀ ਖ਼ਬਰ ਬੀ.ਕੇ.ਯੂ. ਡਕੌਂਦਾ ਬੁਰਜਗਿੱਲ ਵਲੋਂ ਪੱਖੋਵਾਲ ’ਚ ਧੱਕੇ ਨਾਲ ਲਗਾਏ ਜਾ ਰਹੇ ਮੀਟਰਾਂ ਦਾ ਵਿਰੋਧ ਸਰਕਾਰ ਦੀ ਇਹ ਧੱਕੇਸ਼ਾਹੀ...
Ad Position 24