07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ ਰੋਕਣ ’ਤੇ ਲੋਕਤੰਤਰ ਕਮਜ਼ੋਰ ਹੋਵੇਗਾ-ਇਯਾਲੀ

ਮੁੱਲਾਂਪੁਰ-ਦਾਖਾ, 7 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਸੰਜੀਦਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਰਾਜ ਭਰ ’ਚ ਲੋਕਾਂ ਅੰਦਰ ਵਧ ਰਹੇ ਪਿਆਰ ਤੋਂ ਬੌਖਲਾਹਟ ਵਿਚ ਆਈ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪਾਰਟੀ ਦੀ ਨਵੀਂ ਰਜਿਸਟ੍ਰੇਸ਼ਨ ਨੂੰ ਲੈ ਕੇ ਅੜਚਣਾਂ ਡਾਹ ਰਹੀ ਹੈ, ਇਸ ਮੁਸ਼ਕਿਲ ਦਾ ਵੀ ਹੱਲ ਕੱਢ ਲਿਆ ਜਾਵੇਗਾ, ਨਾ ਹੋਇਆ ਤਾਂ 2027 ਵਿਧਾਨ ਸਭਾ ਚੋਣ ਪੰਜਾਬ ਦੇ ਕੁੱਲ ਹਲਕਿਆਂ ’ਚ ਅਜ਼ਾਦ ਲੜਾਂਗੇ, ਜਿਸ ਦਾ ਤਜ਼ਰਬਾ ਸਾਡੇ ਕੋਲ ਪਹਿਲਾਂ ਵੀ ਹੈ, ਇਹ ਪ੍ਰਤੀਕਿਰਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂ/ਐੱਮ. ਐੱਲ.

Ad Position 21
No active advertisement
ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ 08-10-2026
ਮੁੱਲਾਂਪੁਰ-ਦਾਖਾ, 7 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਸੰਜੀਦਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਰਾਜ ਭਰ ’ਚ ਲੋਕਾਂ ਅੰਦਰ ਵਧ ਰਹੇ ਪਿਆਰ ਤੋਂ ਬੌਖਲਾਹਟ ਵਿਚ ਆਈ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪਾਰਟੀ ਦੀ ਨਵੀਂ ਰਜਿਸਟ੍ਰੇਸ਼ਨ ਨੂੰ ਲੈ ਕੇ ਅੜਚਣਾਂ ਡਾਹ ਰਹੀ ਹੈ, ਇਸ ਮੁਸ਼ਕਿਲ ਦਾ ਵੀ ਹੱਲ ਕੱਢ ਲਿਆ ਜਾਵੇਗਾ, ਨਾ ਹੋਇਆ ਤਾਂ 2027 ਵਿਧਾਨ ਸਭਾ ਚੋਣ ਪੰਜਾਬ ਦੇ ਕੁੱਲ ਹਲਕਿਆਂ ’ਚ ਅਜ਼ਾਦ ਲੜਾਂਗੇ, ਜਿਸ ਦਾ ਤਜ਼ਰਬਾ ਸਾਡੇ ਕੋਲ ਪਹਿਲਾਂ ਵੀ ਹੈ, ਇਹ ਪ੍ਰਤੀਕਿਰਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂ/ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਨਵੀਂ ਪਾਰਟੀ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਆ ਰਹੀਆਂ ਮੁਸ਼ਕਿਲਾਂ ਬਾਅਦ ਕੀਤੀ। ਮਨਪ੍ਰੀਤ ਸਿੰਘ ਇਯਾਲੀ ਨੇ ਭਾਜਪਾ ਦੀ ਕੇਂਦਰ ਸਰਕਾਰ ਪ੍ਰਤੀ ਸਖਤ ਹੁੰਦਿਆਂ ਕਿਹਾ ਕਿ ਇਕ ਪਾਸੇ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ 25 ਸਾਲ ਪੂਰੇ ਹੋਣ ’ਤੇ ਭਾਜਪਾ ਜਸ਼ਨ ਮਨਾ ਰਹੀ ਹੈ, ਦੂਸਰੇ ਪਾਸੇ ਘੱਟ ਗਿਣਤੀਆਂ ਦੀ ਨੁਮਾਇੰਦਾ ਜਮਾਤ ਦੀ ਅਗਵਾਈ ਵਾਲੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਕਾਨੂੰਨਨ ਮਾਨਤਾ ਦੇਣ ਤੋਂ ਆਨਾਕਾਨੀ ਹੋ ਰਹੀ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਚੋਣ ਕਮਿਸ਼ਨ ਨਾਲ ਸਬੰਧਿਤ ਇਸ ਮਾਮਲੇ ਨੂੰ ਲੈ ਕੇ ਇਨਸਾਫ਼ ਨਾ ਮਿਲਿਆ ਤਾਂ ਉਹ ਸਰਵਉੱਚ ਅਦਾਲਤ ਵਿਚ ਪਟੀਸ਼ਨ ਨੂੰ ਅੱਗੇ ਲਿਜਾਣਗੇਂ। ਇਯਾਲੀ ਨੇ ਕਿਹਾ ਕਿ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਕੇਂਦਰ ਸਰਕਾਰ ਸਾਡੀ ਰਜਿਸਟ੍ਰੇਸ਼ਨ ਸਹੀ ਦਿਸ਼ਾ ’ਚ ਚੱਲਣ ਦੇ ਨਿਰਦੇਸ਼ ਦੇਵੇ ਤਾਂ ਹੀ ਭਾਰਤੀ ਲੋਕਤੰਤਰ ਦਾ ਹਿੱਸਾ ਪੰਜਾਬ ਤੰਦਰੁਸਤ ਤੇ ਮਜ਼ਬੂਤ ਬਣ ਸਕਦਾ।
Ad Position 22
No active advertisement
ਪਿਛਲੀ ਖ਼ਬਰ ਭੂੰਦੜੀ ਗੈਸ ਫੈਕਟਰੀ ਵਿਰੋਧੀ ਸੰਘਰਸ਼ ਅਜੇ ਵੀ ਜਾਰੀ-ਸੰਘਰਸ਼ ਕਮੇਟੀ ਅਗਲੀ ਖ਼ਬਰ ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਹੁਣ ਤੱਕ ਆਈ 8.50 ਲੱਖ ਮੀਟਰਕ ਟਨ ਝੋਨੇ ਦੀ ਫ਼ਸਲ ’ਚੋਂ 7.50 ਲੱਖ ਮੀਟਰਕ ਟਨ ਝੋਨੇ ਦੀ ਖ਼...
Ad Position 24