05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪ੍ਰਧਾਨ ਮੰਤਰੀ ਮੋਦੀ ਦੇ ਲਗਾਤਾਰ 25 ਸਾਲ ਰਾਜ ਕਰਨ ਦੇ ਸੰਬੰਧ ’ਚ ਕਰਵਾਏ ਜਾ ਰਹੇ ਸਮਾਗਮਾਂ ਸੰਬੰਧੀ ਭਾਜਪਾ ਦੀ ਮੀਟਿੰਗ

ਜਗਰਾਉਂ, 4 ਅਕਤੂਬਰ (ਵਿਨੋਦ ਕੁਮਾਰ)-13 ਸਾਲ ਬਤੌਰ ਮੁੱਖ ਮੰਤਰੀ ਤੇ 12 ਸਾਲ ਪ੍ਰਧਾਨ ਮੰਤਰੀ ਦੇ ਤੌਰ ’ਤੇ ਦੇਸ਼ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਸ੍ਰੀ ਨਰਿੰਦਰ ਮੋਦੀ 7 ਅਕਤੂਬਰ ਨੂੰ 25 ਸਾਲ ਲਗਾਤਾਰ ਰਾਜ ਕਰਨ ਦਾ ਰਿਕਾਰਡ ਕਾਇਮ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ 25 ਸਾਲ ਦੇ ਰਾਜ ਕਰਨ ਦੇ ਸੰਬੰਧ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿਚ ਸਮਾਗਮ ਕੀਤੇ ਜਾਣਗੇ।

Ad Position 21
No active advertisement
ਜਗਰਾਉਂ ਵਿਖੇ ਭਾਜਪਾ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸ਼ਰਮਾ। ਅਜੀਤ ਤਸਵੀਰ 05-10-2026
ਜਗਰਾਉਂ, 4 ਅਕਤੂਬਰ (ਵਿਨੋਦ ਕੁਮਾਰ)-13 ਸਾਲ ਬਤੌਰ ਮੁੱਖ ਮੰਤਰੀ ਤੇ 12 ਸਾਲ ਪ੍ਰਧਾਨ ਮੰਤਰੀ ਦੇ ਤੌਰ ’ਤੇ ਦੇਸ਼ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਸ੍ਰੀ ਨਰਿੰਦਰ ਮੋਦੀ 7 ਅਕਤੂਬਰ ਨੂੰ 25 ਸਾਲ ਲਗਾਤਾਰ ਰਾਜ ਕਰਨ ਦਾ ਰਿਕਾਰਡ ਕਾਇਮ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ 25 ਸਾਲ ਦੇ ਰਾਜ ਕਰਨ ਦੇ ਸੰਬੰਧ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿਚ ਸਮਾਗਮ ਕੀਤੇ ਜਾਣਗੇ। ਇਸ ਸਬੰਧੀ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਗਰਾਉਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਮੁੱਖ ਦਫ਼ਤਰ ਜਗਰਾਉਂ ਵਿਖੇ ਹੋਈ। ਇਸ ਮੌਕੇ ਪਾਰਟੀ ਦੇ ਵੱਖ-ਵੱਖ ਸਰਕਲਾਂ ਦੇ ਅਹੁਦੇਦਾਰਾਂ ਸਮੇਤ ਜ਼ਿਲ੍ਹੇ ਦੇ ਅਹੁਦੇਦਾਰਾਂ ਨੇ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਦੱਸਿਆ ਕਿ 25 ਸਾਲ ਬਤੌਰ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਨਰਿੰਦਰ ਮੋਦੀ ਦੇ 7 ਅਕਤੂਬਰ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿਚ ਸਮਾਗਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 7 ਅਕਤੂਬਰ ਨੂੰ ‘ਸੇਵਾ ਜੋਤੀ ਯਾਤਰਾ’ ਜ਼ਿਲ੍ਹੇ ਦੇ ਵੱਖ ਵੱਖ ਸ਼ਕਤੀ ਕੇਂਦਰਾਂ ਤੋਂ ਸਾਰੇ ਸਰਕਲਾਂ ’ਚੋਂ ਹੁੰਦੀ ਹੋਈ ਆਪਣੀ ਵਿਧਾਨ ਸਭਾ ’ਚ ਇਕੱਠੇ ਹੋਵੇਗੀ। ਆਪਣੀਆਂ ਵਿਧਾਨ ਸਭਾ ਤੋਂ ਇਕੱਠੀਆਂ ਹੋ ਕੇ ਜ਼ਿਲ੍ਹਾ ਹੈੱਡ ਕੁਆਰਟਰ ’ਤੇ ਰੱਖੀ ‘ਭਾਰਤ ਵਿਕਸਿਤ ਸੰਕਲਪ ਸਭਾ’ ਵਿਚ ਸਵੇਰੇ ਠੀਕ 11:30 ਵਜੇ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੈੱਡ ਕੁਆਰਟਰ ’ਤੇ ਰੱਖੀ ‘ਭਾਰਤ ਵਿਕਸਿਤ ਸੰਕਲਪ ਸਭਾ’ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਈਵ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਗਰਾਓਂ ਅਧੀਨ ਆਉਂਦੀਆਂ ਸਾਰੀਆਂ ਤਿੰਨੋਂ ਵਿਧਾਨ ਸਭਾ ਦੇ ਵਰਕਰ ਸਭਾ ਵਿਚ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਭਾ ਵਿਚ ਪ੍ਰਦੇਸ਼ ਦਾ ਅਧਿਕਾਰੀ ਸ਼ਾਮਿਲ ਹੋਵੇਗਾ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ, ਮਨਪ੍ਰੀਤ ਸਿੰਘ ਤਲਵੰਡੀ, ਲਖਵਿੰਦਰ ਸਿੰਘ ਸਪਰਾ, ਜ਼ਿਲ੍ਹਾ ਜਨਰਲ ਸਕੱਤਰ ਸੁਮਿਤ ਅਰੋੜਾ ਤੇ ਗੁਰਸਿਮਰਨ ਸਿੰਘ, ਜ਼ਿਲ੍ਹਾ ਕੈਸ਼ੀਅਰ ਰਾਜ ਵਰਮਾ, ਬਾਲ ਕ੍ਰਿਸ਼ਨ ਗਰਗ, ਸੰਜੀਵ ਢੰਡ, ਸੁਰੇਸ਼ ਗਰਗ, ਸਰਕਲ ਪ੍ਰਧਾਨ ਨਵਨੀਤ ਗੁਪਤਾ ਸਿਸ਼ੂ, ਰਾਜਨ ਅਰੋੜਾ ਰਵੀ, ਭਜਨ ਸਿੰਘ ਫ਼ੌਜੀ, ਪ੍ਰਭਜੋਤ ਸਿੰਘ ਜਯੋਤੀ, ਮਨੋਜ ਗਰਗ, ਕੁਲਦੀਪ ਸਿੰਘ ਡੱਲਾ, ਵਿਸ਼ਾਲ ਭਰਤ, ਗੁਰਪ੍ਰੀਤ ਸਿੰਘ ਸੋਨੀ, ਗੌਰਵ ਗੁਪਤਾ, ਸੌਰਵ ਗਰਗ, ਅਜੀਤ ਪਾਲ ਸਿੰਘ, ਸੁਖਵਿੰਦਰ ਸਿੰਘ, ਮੰਗਤ ਭਗਤ, ਅਰੁਣ ਕੁਮਾਰ, ਬ੍ਰਹਮ ਕੁਮਾਰ, ਅਜੇ ਕੁਮਾਰ ਅਰੁਣ ਮੌਰੀਆ, ਤੇਜ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ ਸੁਖੁ, ਅਰੁਣ ਕੁਮਾਰ, ਜਗਦੀਪ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨਪ੍ਰੀਤ ਤਲਵੰਡੀ ਦਾ ਕੀਤਾ ਸਨਮਾਨ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਿਖੇ ਸਤੰਬਰ ਪ੍ਰੀਖਿਆਵਾਂ ਦੇ ਨਤੀਜਿਆਂ ਸੰਬੰਧੀ ਮਾਪੇ-ਅਧਿਆਪਕ ਮਿ...
Ad Position 24