04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

‘ ਆਪ’ ਦੇ ਵਿਧਾਇਕ ਮਈਸਰਖਾਨਾ ਨੇ ਹੀ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ-ਦਿਉਲ, ਛੀਨਾ

ਸਿੱਧਵਾਂ ਬੇਟ, 4 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਦਿਉਲ ਅਤੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਛੀਨਾਂ ਸਰਪੰਚ ਗੋਰਸੀਆਂ ਕਾਦਰਬਖਸ ਨੇ ਆਖਿਆ ਕਿ ਕਿਸੇ ਵਿਰੋਧੀ ਆਗੂ ਨੇ ਨਹੀਂ ਸਗੋਂ ‘ਆਪ’ ਦੇ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਨੇ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਤੇ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਉਕਤ ਆਗੂਆਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ ਹੀ ਆਖਦਾ ਆ ਰਿਹਾ ਹੈ ਕਿ ਮਾਨ ਸਰਕਾਰ ਸਿਰਫ਼ ਸਕੂਲਾਂ ਦੀਆਂ ਕੰਧਾਂ ਦੇ ਰੰਗ ਬਦਲ ਕੇ ਹੀ ਸਿੱਖਿਆ ਕ੍ਰਾਂਤੀ ਦਾ ਜੋ ਢੰਡੋਰਾ ਪਿੱਟ ਰਹੀ ਸੀ ਉਸ ਦੀ ਅਸਲ ਅਸਲੀਅਤ ਉਨ੍ਹਾਂ ਦੇ ਵਿਧਾਇਕ ਨੇ ਦੱਸ ਦਿੱਤੀ ਹੈ।

Ad Position 21
No active advertisement
ਜਸਕਰਨ ਸਿੰਘ ਦਿਉਲ ਅਤੇ ਜਸਵਿੰਦਰ ਸਿੰਘ ਛੀਨਾ 05-10-2026
ਸਿੱਧਵਾਂ ਬੇਟ, 4 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਦਿਉਲ ਅਤੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਛੀਨਾਂ ਸਰਪੰਚ ਗੋਰਸੀਆਂ ਕਾਦਰਬਖਸ ਨੇ ਆਖਿਆ ਕਿ ਕਿਸੇ ਵਿਰੋਧੀ ਆਗੂ ਨੇ ਨਹੀਂ ਸਗੋਂ ‘ਆਪ’ ਦੇ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਨੇ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਤੇ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਉਕਤ ਆਗੂਆਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ ਹੀ ਆਖਦਾ ਆ ਰਿਹਾ ਹੈ ਕਿ ਮਾਨ ਸਰਕਾਰ ਸਿਰਫ਼ ਸਕੂਲਾਂ ਦੀਆਂ ਕੰਧਾਂ ਦੇ ਰੰਗ ਬਦਲ ਕੇ ਹੀ ਸਿੱਖਿਆ ਕ੍ਰਾਂਤੀ ਦਾ ਜੋ ਢੰਡੋਰਾ ਪਿੱਟ ਰਹੀ ਸੀ ਉਸ ਦੀ ਅਸਲ ਅਸਲੀਅਤ ਉਨ੍ਹਾਂ ਦੇ ਵਿਧਾਇਕ ਨੇ ਦੱਸ ਦਿੱਤੀ ਹੈ। ਦਿਉਲ ਅਤੇ ਛੀਨਾਂ ਨੇ ਆਖਿਆ ਕਿ ਬੇਟ ਇਲਾਕੇ ਅੰਦਰ ਅਕਾਲੀ-ਭਾਜਪਾ ਗੱਠਜੋੜ ਦੀਆਂ ਸਰਕਾਰਾਂ ਸਮੇਂ ਹਲਕਾ ਦਾਖਾ ਦੇ ਦੋ ਮੁੱਖ ਸਰਕਾਰੀ ਹਾਈ ਸਕੂਲਾਂ ਗੋਰਸੀਆਂ ਕਾਦਰਬਖਸ਼ ਅਤੇ ਗੱਗ ਕਲਾਂ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਮਿਲਿਆ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਹੁਜਰਾ ਨੂੰ ਵੀ ਅਪਗ੍ਰੇਡ ਕਰਕੇ ਅੱਠਵੀਂ ਤੱਕ ਕਰਨ ਦਾ ਕੰਮ ਵੀ ਅਕਾਲੀ-ਭਾਜਪਾ ਸਰਕਾਰ ਸਮੇਂ ਹੋਇਆ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਇਲਾਕੇ ਅੰਦਰ ਜਿੰਨ੍ਹੇ ਵੀ ਵਿਕਾਸ ਹੋਏ ਉਹ ਸਿਰਫ਼ ਅਕਾਲੀ ਸਰਕਾਰ ਸਮੇਂ ਹੋਏ, ਜੋ ਅਜੇ ਵੀ ਵੇਖੇ ਜਾ ਸਕਦੇ ਹਨ। ਉਨ੍ਹਾਂ ਮਾਨ ਸਰਕਾਰ ’ਤੇ ਤੰਜ ਕੱਸਦੇ ਹੋਏ ਆਖਿਆ ਕਿ ਮਾਨ ਸਰਕਾਰ ਨੇ ਤਾਂ ਸਿਰਫ਼ ਪਿੰਡ ਗੋਰਸੀਆਂ ਕਾਦਰਬਖਸ਼ ਦੀ ਕਰੀਬ 50 ਏਕੜ ਪੰਚਾਇਤੀ ਜ਼ਮੀਨ ਵਿਚ ਇੱਕ ਜੇਲ੍ਹ ਬਣਾਉਣ ਦਾ ਕੰਮ ਕੀਤਾ ਜੋ ਅਜੇ ਵੀ ਇਕ ਤਰ੍ਹਾਂ ਨਾਲ ਅਧੂਰਾ ਪਿਆ ਹੈ। ਉਨ੍ਹਾਂ ਆਖਿਆ ਕਿ ਇਸ ਜੇਲ੍ਹ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਕੋਈ ਵੀ ਫਾਇਦਾ ਨਹੀਂ ਪੁੱਜੇਗਾ ਸਗੋਂ ਉਨਾਂ ਨੂੰ ਇਸ ਜੇਲ੍ਹ ਵਿੱਚ ਗੈਂਗਸਟਰਾਂ ਨੂੰ ਲਿਆਉਣ ਵਾਲੀਆਂ ਗੱਡੀਆਂ ਦੇ ਹਾਰਨ ਜ਼ਰੂਰੀ ਸੁਣਾਈ ਦੇਣਗੇ। ਉਨ੍ਹਾਂ ਕਾਂਗਰਸ ਪਾਰਟੀ ਵੱਲੋਂ ਆਪਣਾ ਸੂਬਾ ਪ੍ਰਧਾਨ ਬਣਨ ਉਪਰੰਤ ਹਲਕਾ ਦਾਖਾ ਦੀ ਰਾਜਨੀਤੀ ਬਦਲਣ ਸੰਬੰਧੀ ਹੋਣ ਵਾਲੀਆਂ ਚਰਚਾਵਾਂ ਸੰਬੰਧੀ ਆਖਿਆ ਕਿ ਇਸ ਦਾ ਸ਼੍ਰੋਮਣੀ ਅਕਾਲੀ ਦਲ ’ਤੇ ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਛਪਾਰ ਵਿਖੇ ਹੋਈ ਰੈਲੀ ਨੇ ਸਾਬਿਤ ਕਰ ਦਿੱਤਾ ਹੈ ਕਿ ਹਲਕੇ ਦੇ ਸੂਝਵਾਨ ਵੋਟਰ ਸਿਰਫ਼ ਵਿਕਾਸ ਦੇ ਨਾਮ ’ਤੇ ਦਾਖਾ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਅਤੇ ਸੂਬੇ ਅੰਦਰ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ।
Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਰ ਪੀੜਤ ਦੀ ਆਵਾਜ਼ ਸੁਣੀ ਜਾਵੇਗੀ- ਜਤਿੰਦਰ ਸਿੰਘ ਸ਼ੰਟੀ ਅਗਲੀ ਖ਼ਬਰ ਮੁਕਾਬਲਿਆਂ ਤੋਂ ਪਹਿਲਾਂ ਖ਼ਾਲਸਾ ਕਾਲਜ ਸੁਧਾਰ ਫੁੱਟਬਾਲ ਟੀਮ ਨੇ ਕੀਤਾ ਕਮਰਕੱਸਾ ਹਰਬੰਸ ਭਰੋਵਾਲ ਦੀ ਯਾਦ ’ਚ ਸ਼ਰਧਾਂਜਲੀ...
Ad Position 24