ਤੇਰਾਪੰਥ ਯੁਵਕ ਪ੍ਰੀਸ਼ਦ ਜਗਰਾਉਂ ਵਲੋਂ ਵੱਖ-ਵੱਖ ਥਾਂਵਾਂ ’ਤੇ ਲਗਾਏ ਖ਼ੂਨਦਾਨ ਕੈਂਪਾਂ ’ਚ 596 ਯੂਨਿਟ ਖ਼ੂਨ ਇਕੱਤਰ
ਜਗਰਾਉਂ, 4 ਅਕਤੂਬਰ (ਵਿਨੋਦ ਕੁਮਾਰ)-ਅਖਿਲ ਭਾਰਤੀ ਤੇਰਾਪੰਥ ਯੁਵਕ ਪ੍ਰੀਸ਼ਦ ਨੇ ਆਪਣੇ 62ਵੇਂ ਸਥਾਪਨਾ ਦਿਵਸ ’ਤੇ ਸੱਤ ਦਿਨ ‘ਖ਼ੂਨਦਾਨ ਅੰਮ੍ਰਿਤ ਮਹੋਤਸਵ 2026’ ਮਨਾਇਆ। ਇਸ ਦੌਰਾਨ ਤੇਰਾਪੰਥ ਯੁਵਕ ਪ੍ਰੀਸ਼ਦ ਜਗਰਾਉਂ ਦੇ ਪ੍ਰਧਾਨ ਰਿਪਨ ਜੈਨ ਪਾਟਨੀ ਦੀ ਅਗਵਾਈ ਹੇਠ ਵੱਖ ਵੱਖ ਥਾਂਵਾਂ ’ਤੇ 10 ਖ਼ੂਨਦਾਨ ਕੈਂਪ ਲਗਾਏ ਗਏ ਅਤੇ ਪੂਰੇ ਖੇਤਰ ਵਿੱਚ ਖੂਨਦਾਨ ਪ੍ਰਤੀ ਇੱਕ ਮਜ਼ਬੂਤ ਜਾਗਰੂਕਤਾ ਦਿਖਾਈ ਗਈ।
ਜਗਰਾਉਂ, 4 ਅਕਤੂਬਰ (ਵਿਨੋਦ ਕੁਮਾਰ)-ਅਖਿਲ ਭਾਰਤੀ ਤੇਰਾਪੰਥ ਯੁਵਕ ਪ੍ਰੀਸ਼ਦ ਨੇ ਆਪਣੇ 62ਵੇਂ ਸਥਾਪਨਾ ਦਿਵਸ ’ਤੇ ਸੱਤ ਦਿਨ ‘ਖ਼ੂਨਦਾਨ ਅੰਮ੍ਰਿਤ ਮਹੋਤਸਵ 2026’ ਮਨਾਇਆ। ਇਸ ਦੌਰਾਨ ਤੇਰਾਪੰਥ ਯੁਵਕ ਪ੍ਰੀਸ਼ਦ ਜਗਰਾਉਂ ਦੇ ਪ੍ਰਧਾਨ ਰਿਪਨ ਜੈਨ ਪਾਟਨੀ ਦੀ ਅਗਵਾਈ ਹੇਠ ਵੱਖ ਵੱਖ ਥਾਂਵਾਂ ’ਤੇ 10 ਖ਼ੂਨਦਾਨ ਕੈਂਪ ਲਗਾਏ ਗਏ ਅਤੇ ਪੂਰੇ ਖੇਤਰ ਵਿੱਚ ਖੂਨਦਾਨ ਪ੍ਰਤੀ ਇੱਕ ਮਜ਼ਬੂਤ ਜਾਗਰੂਕਤਾ ਦਿਖਾਈ ਗਈ। ਜਿਸ ਵਿੱਚ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੇ ਉਤਸ਼ਾਹ ਨਾਲ ਮੁਹਿੰਮ ਵਿੱਚ ਹਿੱਸਾ ਲਿਆ। ਯੁਵਕ ਪ੍ਰੀਸ਼ਦ ਦੇ ਖੂਨਦਾਨ ਮੈਗਾ ਅਭਿਆਨ - ਕੋਆਰਡੀਨੇਟਰ ਵੈਭਵ ਜੈਨ ਨੇ ਦੱਸਿਆ ਕਿ ਖ਼ੂਨਦਾਨ ਅੰਮ੍ਰਿਤ ਮਹੋਤਸਵ ਦੇ ਤਹਿਤ ਸਾਡੀ ਯੁਵਕ ਪ੍ਰੀਸ਼ਦ ਵੱਲੋਂ ਵੱਖ ਵੱਖ ਦਿਨਾਂ ’ਚ ਪੁਲਿਸ ਲਾਈਨ, ਸਨਮਤੀ ਵਿਮਲ ਮੁਨੀ ਹਾਲ, ਮਹਾਂਪ੍ਰਗਿਆ ਸਕੂਲ, ਮੁੱਲਾਂਪੁਰ, ਕਿਸ਼ਨਪੁਰਾ, ਨਿਹਾਲ ਸਿੰਘ ਵਾਲਾ, ਲੰਮਾ, ਡੱਲ੍ਹਾ, ਰੂੰਮੀ ਅਤੇ ਰਾਏਕੋਟ ਵਿਖੇ ਵੱਡੇ ਪੱਧਰ ’ਤੇ ਖ਼ੂਨਦਾਨ ਕੈਂਪ ਲਗਾਏ ਗਏ। ਮੰਤਰੀ ਰਵੀਨ ਗੋਇਲ ਨੇ ਦੱਸਿਆ ਕਿ ਸਾਰੇ 10 ਕੈਂਪਾਂ ਤੋਂ ਕੁੱਲ 596 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਤੋਂ ਇਲਾਵਾ ਸੰਸਥਾ ਨੇ ਹੋਰ ਦੇਸ਼ਾਂ ਵਿੱਚ ਵੀ ਖ਼ੂਨਦਾਨ ਕੈਂਪ ਲਗਾਏ। ਅਧਿਕਾਰੀਆਂ, ਆਗੂਆਂ ਅਤੇ ਸਮਾਜ ਸੇਵਕਾਂ ਨੇ ਨਿੱਜੀ ਤੌਰ ‘ਤੇ ਖੂਨਦਾਨ ਕੀਤਾ ਅਤੇ ਪ੍ਰੇਰਨਾਦਾਇਕ ਸੰਦੇਸ਼ ਫੈਲਾਏ। ਸੰਸਥਾ ਦੇ ਪੰਜਾਬ ਪ੍ਰਭਾਰੀ ਵਿਸ਼ਾਲ ਜੈਨ ਪਾਟਨੀ ਨੇ ਸਾਰੇ ਖ਼ੂਨਦਾਨੀਆਂ, ਵਰਕਰਾਂ, ਵਲੰਟੀਅਰਾਂ ਅਤੇ ਮੈਡੀਕਲ ਸਟਾਫ਼ ਦਾ ਉਨ੍ਹਾਂ ਦੀ ਸ਼ਾਨਦਾਰ ਸੇਵਾ ਲਈ ਧੰਨਵਾਦ ਕੀਤਾ।