30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਜ਼ਿਲ੍ਹਾ ਲੁਧਿਆਣਾ (ਵੈਸਟ) ਅਧੀਨ ਪੈਂਦੇ ਖਰੀਦ ਕੇਂਦਰਾਂ ਲਈ ਖ਼ਰੀਦ ਏਜੰਸੀਆਂ ਦੀ ਸੂਚੀ ਜਾਰੀ ਕੁੱਲ 69 ਖ਼ਰੀਦ ਕੇਂਦਰਾਂ ’ਚ ਸਰਕਾਰੀ ਖ਼ਰੀਦ ਏਜੰਸੀਆਂ ਝੋਨਾ ਖਰੀਦਣਗੀਆਂ- ਸਰਤਾਜ਼ ਸਿੰਘ ਚੀਮਾ

ਰਾਏਕੋਟ, 30 ਸਤੰਬਰ (ਬਲਵਿੰਦਰ ਸਿੰਘ ਲਿੱਤਰ) ਪੰਜਾਬ ਵਿਚ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਸਰਕਾਰੀ ਖ਼ਰੀਦ ਨੂੰ ਸੁਚਾਰੂ, ਪਾਰਦਰਸ਼ੀ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲੁਧਿਆਣਾ (ਵੈਸਟ) ਦੇ ਜ਼ਿਲ੍ਹਾ ਫੂਡ ਸਪਲਾਈ ਤੇ ਕੰਟਰੋਲਰ ਅਫ਼ਸਰ ਸਰਤਾਜ਼ ਸਿੰਘ ਚੀਮਾ ਵਲੋਂ ਖ਼ਰੀਦ ਸੀਜ਼ਨ 2026-27 ਤਹਿਤ ਝੋਨੇ ਦੀ ਖ਼ਰੀਦ ਕਰਨ ਵਾਲੀਆਂ ਵੱਖ-ਵੱਖ ਸਰਕਾਰੀ ਏਜੰਸੀਆਂ ਤੇ ਉਨ੍ਹਾਂ ਨਾਲ ਸਬੰਧਿਤ ਖਰੀਦ ਕੇਂਦਰਾਂ (ਮੰਡੀਆਂ) ਦੀ ਅਧਿਕਾਰਤ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿਚ ਕੁੱਲ 69 ਖਰੀਦ ਕੇਂਦਰ ਸ਼ਾਮਲ ਕੀਤੇ ਗਏ ਹਨ।

Ad Position 21
No active advertisement
ਅਜੀਤ ਡੈਸਕ 01-10-2026
ਰਾਏਕੋਟ, 30 ਸਤੰਬਰ (ਬਲਵਿੰਦਰ ਸਿੰਘ ਲਿੱਤਰ) ਪੰਜਾਬ ਵਿਚ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਸਰਕਾਰੀ ਖ਼ਰੀਦ ਨੂੰ ਸੁਚਾਰੂ, ਪਾਰਦਰਸ਼ੀ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲੁਧਿਆਣਾ (ਵੈਸਟ) ਦੇ ਜ਼ਿਲ੍ਹਾ ਫੂਡ ਸਪਲਾਈ ਤੇ ਕੰਟਰੋਲਰ ਅਫ਼ਸਰ ਸਰਤਾਜ਼ ਸਿੰਘ ਚੀਮਾ ਵਲੋਂ ਖ਼ਰੀਦ ਸੀਜ਼ਨ 2026-27 ਤਹਿਤ ਝੋਨੇ ਦੀ ਖ਼ਰੀਦ ਕਰਨ ਵਾਲੀਆਂ ਵੱਖ-ਵੱਖ ਸਰਕਾਰੀ ਏਜੰਸੀਆਂ ਤੇ ਉਨ੍ਹਾਂ ਨਾਲ ਸਬੰਧਿਤ ਖਰੀਦ ਕੇਂਦਰਾਂ (ਮੰਡੀਆਂ) ਦੀ ਅਧਿਕਾਰਤ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿਚ ਕੁੱਲ 69 ਖਰੀਦ ਕੇਂਦਰ ਸ਼ਾਮਲ ਕੀਤੇ ਗਏ ਹਨ। ਜਾਰੀ ਕੀਤੀ ਗਈ ਸੂਚੀ ਮੁਤਾਬਿਕ ਵੱਖ-ਵੱਖ ਖਰੀਦ ਏਜੰਸੀਆਂ ਜਿਵੇਂਕਿ ਪਨਗਰੇਨ, ਮਾਰਕਫੈੱਡ, ਪਨਸਪ ਅਤੇ ਵੇਅਰਹਾਊਸ ਨੂੰ ਵੱਖ-ਵੱਖ ਦਾਣਾ ਮੰਡੀਆਂ ਅਤੇ ਖ਼ਰੀਦ ਕੇਂਦਰ ਅਲਾਟ ਕੀਤੇ ਗਏ ਹਨ। ਦਾਣਾ ਮੰਡੀ ਰਾਏਕੋਟ, ਜਗਰਾਉਂ, ਰਕਬਾ, ਲੋਧੀਵਾਲ, ਸਿੱਧਵਾਂ ਬੇਟ ਅਤੇ ਹੰਬੜ੍ਹਾਂ ਨੂੰ ਪਨਗਰੇਨ, ਮਾਰਕਫੈੱਡ, ਪਨਸਪ ਤੇ ਵੇਅਰਹਾਊਸ ਅਲਾਟ ਕੀਤੇ ਗਏ ਹਨ।ਪਨਗਰੇਨ, ਮਾਰਕਫੈੱਡ ਅਤੇ ਵੇਅਰਹਾਊਸ ਵਲੋਂ ਖ਼ਰੀਦ ਕੇਂਦਰ ਪੱਖੋਵਾਲ, ਮਾਰਕਫੈੱਡ ਅਤੇ ਪਨਸਪ ਵਲੋਂ ਭੰਮੀਪੁਰਾ, ਗਾਲਿਬ ਕਲਾਂ, ਪੱਤੀ ਮੁਲਤਾਨੀ, ਰਸੂਲਪੁਰ, ਬੜੂੰਦੀ, ਦੱਧਾਹੂਰ, ਸਹਿਬਾਜ਼ਪੁਰਾ। ਪਨਗਰੇਨ ਅਤੇ ਪਨਸਪ ਵਲੋਂ ਹਠੂਰ, ਝੋਰੜਾਂ, ਚਕਰ, ਮਾਣੂੰਕੇ, ਮੱਲ੍ਹਾ, ਪੱਬੀਆਂ, ਮਨਸੂਰਾਂ, ਪੁੜੈਣ, ਤਲਵੰਡੀ ਕਲਾਂ।ਪਨਗਰੇਨ, ਮਾਰਕਫੈੱਡ ਅਤੇ ਪਨਸਪ ਵਲੋਂ ਭੈਣੀ ਅਰਾਈਆਂ, ਕਾਉਂਕੇ ਕਲਾਂ, ਲਤਾਲਾ, ਬਰ੍ਹਮੀ, ਤਲਵੰਡੀ ਰਾਏ।ਪਨਗਰੇਨ ਅਤੇ ਮਾਰਕਫੈੱਡ ਵਲੋਂ ਅਖਾੜਾ, ਦੇਹੜਕਾ, ਲੀਲ੍ਹਾਂ, ਰੂਮੀ, ਗੁੱਜਰਵਾਲ, ਜੋਧਾਂ, ਮਹੇਰਨਾ ਕਲਾਂ, ਸੁਧਾਰ, ਸਰਾਭਾ, ਲਲਤੋਂ ਕਲਾਂ, ਚੱਕ ਕਲਾਂ, ਹਲਵਾਰਾ।ਮਾਰਕਫੈੱਡ, ਪਨਸਪ ਅਤੇ ਵੇਅਰਹਾਊਸ ਵਲੋਂ ਮੁੱਲ੍ਹਾਂਪੁਰ, ਕਲਸੀਆਂ। ਪਨਗਰੇਨ ਅਤੇ ਵੇਅਰਹਾਊਸ ਵਲੋਂ ਰਸੂਲਪੁਰ ਜੰਡੀ, ਰਾਊਵਾਲ।ਪਨਗਰੇਨ, ਪਨਸਪ, ਵੇਅਰਹਾਊਸ ਵਲੋਂ ਭੂੰਦੜੀ, ਸਵੱਦੀ ਕਲਾਂ।ਮਾਰਕਫੈੱਡ ਅਤੇ ਵੇਅਰਹਾਊਸ ਵਲੋਂ ਲੋਹਟਬੱਦੀ ਮੰਡੀ ਵਿਖੇ ਝੋਨਾ ਖ਼ਰੀਦਿਆ ਜਾਵੇਗਾ।ਇਸ ਤੋਂ ਇਲਾਵਾ ਕੁਝ ਖ਼ਰੀਦ ਕੇਂਦਰਾਂ ਨੂੰ ਇਕੱਲੇ ਤੌਰ ‘ਤੇ ਖਰੀਦ ਏਜੰਸੀਆਂ ਅਲਾਟ ਕੀਤੀਆਂ ਗਈਆਂ ਹਨ, ਜਿਸ ਵਿਚ ਲੱਖਾ, ਬੁਜਗਰ, ਚਚਾਰੜੀ, ਹਾਂਸ ਕਲਾਂ, ਕਮਾਲਪੁਰਾ, ਸਿੱਧਵਾਂ ਕਲਾਂ, ਇਆਲੀ ਕਲਾਂ, ਧਾਂਦਰਾ, ਗਿੱਲ ਰੋਡ, ਨੂਰਪੁਰ ਬੇਟ, ਬੱਸੀਆ, ਜਲਾਲਦੀਵਾਲ ਅਤੇ ਨੱਥੋਵਾਲ ਲਈ ਪਨਗਰੇਨ, ਬਰਸਾਲ, ਡੱਲਾ, ਕੈਲੇ, ਬੱਗਾ ਖੁਰਦ, ਆਂਡਲੂ ਅਤੇ ਕਾਲਸਾਂ ਲਈ ਮਾਰਕਫੈੱਡ, ਲੰਮੇ, ਜੌਹਲਾਂ ਲਈ ਪਨਸਪ ਅਤੇ ਗੋਰਸੀਆਂ ਮੱਖਣ ਖਰੀਦ ਕੇਂਦਰ ਲਈ ਵੇਅਰਹਾਊਸ ਖਰੀਦ ਏਜੰਸੀ ਨੂੰ ਅਲਾਟ ਕੀਤਾ ਗਿਆ ਹੈ।ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਅਤੇ ਕੰਟਰੋਲਰ ਅਫ਼ਸਰ ਸਰਤਾਜ਼ ਸਿੰਘ ਚੀਮਾ ਨੇ ਸਖ਼ਤ ਹਦਾਇਤ ਜਾਰੀ ਕੀਤੀ ਕਿ ਬਾਹਰਲੇ ਰਾਜਾਂ ਤੋਂ ਝੋਨੇ ਦੀ ਗ਼ੈਰ-ਕਾਨੂੰਨੀ ਆਮਦ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਪੂਰੀ ਤਰ੍ਹਾਂ ਸੁਕਾ ਕੇ ਮੰਡੀਆਂ ਵਿਚ ਲਿਆਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਖ਼ਰੀਦ ਪ੍ਰਕਿਰਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਖੱਜ਼ਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
Ad Position 22
No active advertisement
ਪਿਛਲੀ ਖ਼ਬਰ ਮਾਣੂੰਕੇ ’ਚ ਬਾਬਾ ਕਾਲਾ ਮਹਿਰ ਦੀ ਯਾਦ ’ਚ ਕਰਵਾਏ ਜਾਂਦੇ ਸਾਲਾਨਾ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਦਿਆਂ ਹੀ ਸੂਬੇ ’ਚੋਂ ਨਸ਼ਾ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਨੂੰ ਜੜ੍ਹ...
Ad Position 24