30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

‘ ਆਪ’ ਸਰਕਾਰ ਨੇ ਸੂਬੇ ਦੇ ਹਰ ਵਰਗ ਦੀ ਬਿਹਤਰੀ ਲਈ ਵੱਡੀਆਂ ਯੋਜਨਾਵਾਂ ਉਲੀਕੀਆਂ- ਵਿਧਾਇਕ ਸੰਗੋਵਾਲ

ਹੰਬੜਾਂ, 30 ਸਤੰਬਰ (ਹਰਵਿੰਦਰ ਸਿੰਘ ਮੱਕੜ, ਮੇਜਰ ਹੰਬੜਾਂ)- ਪੰਜਾਬ ਦੀ ਮਾਨ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪਰਿਵਾਰ ਲਈ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਸਰਕਾਰ ਵਲੋਂ ਬਣਾਏ ਗਏ ਕਾਰਡਾਂ ਦੀ ਵੰਡ ਕਰਨ ਲਈ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਕਸਬਾ ਹੰਬੜਾਂ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨਾਲ ਮੁੱਖ ਤੌਰ ’ਤੇ ਸੂਬਾਈ ਆਗੂ ਸਰਪੰਚ ਹਰਨੇਕ ਸਿੰਘ ਲਾਦੀਆਂ, ਸੂਬਾਈ ਆਗੂ ਮੋਹਨ ਸਿੰਘ ਵਿਰਕ, ਲਾਡੀ ਸੰਗੋਵਾਲ, ਐੱਸ.

Ad Position 21
No active advertisement
ਅਜੀਤ ਡੈਸਕ 01-10-2026
ਹੰਬੜਾਂ, 30 ਸਤੰਬਰ (ਹਰਵਿੰਦਰ ਸਿੰਘ ਮੱਕੜ, ਮੇਜਰ ਹੰਬੜਾਂ)- ਪੰਜਾਬ ਦੀ ਮਾਨ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪਰਿਵਾਰ ਲਈ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਸਰਕਾਰ ਵਲੋਂ ਬਣਾਏ ਗਏ ਕਾਰਡਾਂ ਦੀ ਵੰਡ ਕਰਨ ਲਈ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਕਸਬਾ ਹੰਬੜਾਂ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨਾਲ ਮੁੱਖ ਤੌਰ ’ਤੇ ਸੂਬਾਈ ਆਗੂ ਸਰਪੰਚ ਹਰਨੇਕ ਸਿੰਘ ਲਾਦੀਆਂ, ਸੂਬਾਈ ਆਗੂ ਮੋਹਨ ਸਿੰਘ ਵਿਰਕ, ਲਾਡੀ ਸੰਗੋਵਾਲ, ਐੱਸ. ਐੱਮ. ਓ. ਸਰਵਪ੍ਰੀਤ ਸਿੰਘ, ਡਾ. ਮੋਹਿਤ ਖੁਰਾਣਾ, ਡਾ. ਤਨਵੀਰ ਕੌਰ, ਬਲਦੇਵ ਸਿੰਘ, ਜਸਵੰਤ ਸਿੰਘ ਫਾਗਲਾ, ਸਰਪੰਚ ਸੇਵਾ ਸਿੰਘ, ਸਰਪੰਚ ਰੁਲਦਾ ਸਿੰਘ ਆਦਿ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਸੰਗੋਵਾਲ ਨੇ ਲੋਕਾਂ ਨੂੰ ਕਾਰਡਾਂ ਦੀ ਵੰਡ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਆਪਣੇ ਕੀਤੇ ਸਾਰੇ ਵਾਅਦਿਆਂ ਨੂੰ ਸੂਬੇ ਵਿਚ ਪੂਰਾ ਕਰਨ ਦੇ ਨਾਲ-ਨਾਲ ਹਰ ਵਰਗ ਲਈ ਨਵੀਆਂ ਵੱਡੀਆਂ ਯੋਜਨਾਵਾਂ ਉਲੀਕ ਕੇ ਉਨ੍ਹਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ। ਇਸ ਮੌਕੇ ਪ੍ਰਧਾਨ ਲਾਦੀਆਂ ਤੇ ਆਗੂ ਵਿਰਕ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ ਸੰਗੋਵਾਲ ਵਲੋਂ ਹਲਕਾ ਗਿੱਲ ਦਾ ਸਮੁੱਚਾ ਤੇ ਵਡਮੁੱਲਾ ਵਿਕਾਸ ਕਰਵਾਇਆ ਗਿਆ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਇਸ ਸਮੇਂ ਮਨਦੀਪ ਸਿੰਘ, ਸਾਬਕਾ ਸਰਪੰਚ ਬਚਿੱਤਰ ਸਿੰਘ, ਪੰਚ ਬਲਵੀਰ ਸਿੰਘ ਕਲੇਰ, ਪੰਚ ਹਰਜਿੰਦਰ ਸਿੰਘ, ਪੰਚ ਕੁਲਵਿੰਦਰ ਸਿੰਘ ਸਹੋਤਾ, ਪੰਚ ਅਵਤਾਰ ਸਿੰਘ ਭੰਦੋਲ, ਨੰਬਰਦਾਰ ਸੋਨੀ ਧਾਲੀਵਾਲ, ਅੰਗਰੇਜ ਸਿੰਘ ਹੈਪੀ, ਰਣਜੀਤ ਸਿੰਘ ਚੀਮਾ, ਰਜੇਸ਼ ਪ੍ਰਸ਼ਾਦ, ਜੋਗਿੰਦਰ ਯਾਦਵ, ਇਕਬਾਲ ਸਿੰਘ, ਸੁਰਿੰਦਰਪਾਲ ਕੌਰ, ਕਰਮਜੀਤ ਕੌਰ, ਵੰਦਨਾ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਦਿਆਂ ਹੀ ਸੂਬੇ ’ਚੋਂ ਨਸ਼ਾ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਨੂੰ ਜੜ੍ਹ... ਅਗਲੀ ਖ਼ਬਰ ਪਿੰਡ ਰਾਮਗੜ੍ਹ ਭੁੱਲਰ ਵਿਖੇ ਲੈਬ ਟੈਸਟਾਂ ਦਾ ਕੈਂਪ ਲਗਾਇਆ ਕਮਲਜੀਤ ਕੌਰ ਮਹਿਲਾ ਕਾਂਗਰਸ ਹਲਕਾ ਜਗਰਾਉਂ ਦੀ ਪ੍ਰਧਾਨ ਨਿਯੁ...
Ad Position 24