30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬੀ.ਪੀ.ਈ.ਓ. ਸੰਧੂ ਵਲੋਂ ਪ੍ਰਾਇਮਰੀ ਤੋਂ ਮਾਸਟਰ ਕੇਡਰ ਪਦਉੱਨਤ ਹੋਏ ਅਧਿਆਪਕਾਂ ਨੂੰ ਵਧਾਈ

ਹੰਬੜਾਂ, 30 ਸਤੰਬਰ (ਮੇਜਰ ਹੰਬੜਾਂ)-ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੁਆਰਾ ਹਾਲ ਹੀ ਵਿਚ ਪ੍ਰਾਇਮਰੀ ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਤਹਿਤ ਬਲਾਕ ਸਿੱਧਵਾਂ ਬੇਟ 2 ਤੋਂ ਬਲਾਕ ਰਿਸੋਰਸ ਕੋਆਰਡੀਨੇਟਰ ਹੈੱਡ ਟੀਚਰ ਬਲਵੀਰ ਸਿੰਘ ਬਾਸੀਆਂ, ਮੈਡਮ ਰਮਨਦੀਪ ਸਿੰਘ ਈ. ਟੀ.

Ad Position 21
No active advertisement
ਅਜੀਤ ਡੈਸਕ 01-10-2026
ਹੰਬੜਾਂ, 30 ਸਤੰਬਰ (ਮੇਜਰ ਹੰਬੜਾਂ)-ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੁਆਰਾ ਹਾਲ ਹੀ ਵਿਚ ਪ੍ਰਾਇਮਰੀ ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਤਹਿਤ ਬਲਾਕ ਸਿੱਧਵਾਂ ਬੇਟ 2 ਤੋਂ ਬਲਾਕ ਰਿਸੋਰਸ ਕੋਆਰਡੀਨੇਟਰ ਹੈੱਡ ਟੀਚਰ ਬਲਵੀਰ ਸਿੰਘ ਬਾਸੀਆਂ, ਮੈਡਮ ਰਮਨਦੀਪ ਸਿੰਘ ਈ.ਟੀ.ਟੀ. ਅਧਿਆਪਕ ਤੇ ਮੁੱਖ ਅਧਿਆਪਕਾ ਮੈਡਮ ਕਿਰਨਦੀਪ ਕੌਰ ਬਾਸੀ ਅਤੇ ਬਲਵਿੰਦਰ ਸਿੰਘ ਦੀ ਤਰੱਕੀ ਬਤੌਰ ਪੰਜਾਬੀ ਅਧਿਆਪਕ ਵੱਖ-ਵੱਖ ਸਕੂਲਾਂ ਵਿਚ ਹੋਈ, ਜਿਨ੍ਹਾਂ ਨੂੰ ਫਾਰਗੀ ਪੱਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਮਨਜੀਤ ਸਿੰਘ ਸੰਧੂ ਵਲੋਂ ਦਿੱਤੇ ਗਏ। ਬੀ.ਪੀ.ਓ. ਰਮਨਦੀਪ ਸਿੰਘ ਸੰਧੂ ਨੇ ਹੰਬੜਾਂ ’ਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਅਧਿਆਪਕਾਂ ਨੇ ਲੱਗਭਗ ਪੱਚੀ ਸਾਲਾਂ ਤੋਂ ਬੇਟ ਇਲਾਕੇ ਦੇ ਪ੍ਰਾਇਮਰੀ ਸਕੂਲਾਂ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਜਿੱਥੇ ਕਿ ਸਕੂਲਾਂ ਨੂੰ ਅਕਸਰ ਅਧਿਆਪਕਾਂ ਦੀ ਘਾਟ ਨਾਲ ਜੂਝਣਾ ਪੈਂਦਾ ਹੈ। ਪਰ ਇਨ੍ਹਾਂ ਸੁਹਿਰਦ ਤੇ ਮਿਹਨਤੀ ਅਧਿਆਪਕਾਂ ਨੇ ਬੇਟ ਇਲਾਕੇ ਦੇ ਬੱਚਿਆਂ ਦਾ ਸਿੱਖਣ ਪੱਧਰ ਉੱਚਾ ਚੁੱਕਣ ਵਿਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ, ਜਿਸ ਲਈ ਮੈਂ ਇਨ੍ਹਾਂ ਅਧਿਆਪਕਾਂ ਨੂੰ ਵਧਾਈ ਦਿੰਦਾ ਹਾਂ। ਇਨ੍ਹਾਂ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਡਿੰਪਲ ਮਦਾਨ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮਨੋਜ ਕੁਮਾਰ, ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਮਨਪ੍ਰੀਤ ਸਿੰਘ ਨੇ ਵਧਾਈ ਦਿੱਤੀ ਤੇ ‘ਆਪ’ ਦੇ ਲੁਧਿਆਣਾ ਜ਼ਿਲ੍ਹਾ ਐਜੂਕੇਸ਼ਨ ਵਿੰਗ ਇੰਚਾਰਜ ਜਸਵਿੰਦਰ ਸਿੰਘ ਵਿਰਕ ਨੇ ‘ਆਪ’ ਸਰਕਾਰ ਨੂੰ ਮੁਲਾਜ਼ਮ ਪੱਖੀ ਦੱਸਿਆ। ਲੈਕ: ਬੂਟਾ ਸਿੰਘ, ਸ਼੍ਰੀ ਰਮੇਸ਼ ਕੁਮਾਰ ਹੈੱਡ ਮਾਸਟਰ ਗੁੜੇ, ਬਲਾਕ ਰਿਸੋਰਸ ਕੋਆਰਡੀਨੇਟਰ ਪਰਮਜੀਤ ਸਿੰਘ ਸਵੱਦੀ, ਬਲਾਕ ਰਿਸੋਰਸ ਕੋਆਰਡੀਨੇਟਰ ਦੇਵਿੰਦਰ ਸਿੰਘ ਮਾਣੀਏਵਾਲ, ਡੀ.ਟੀ.ਐੱਫ ਦੇ ਜ਼ਿਲ੍ਹਾ ਸਕੱਤਰ ਰੁਪਿੰਦਰਪਾਲ ਸਿੰਘ ਗਿੱਲ, ਅਵਤਾਰ ਸਿੰਘ ਖਾਲਸਾ, ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਆਗੂ ਜਤਿੰਦਰਪਾਲ ਸਿੰਘ ਤਲਵੰਡੀ, ਐਸੋਸੀਏਟ ਅਧਿਆਪਕ ਯੂਨੀਅਨ ਆਗੂ ਜਸਵਿੰਦਰ ਕੌਰ ਗਿੱਲ, ਮੈਡਮ ਜਗਰੂਪ ਕੌਰ ਬੋਪਾਰਾਏ ਸਮੇਤ ਬਲਾਕ ਸਿੱਧਵਾਂ ਬੇਟ 2 ਦੇ ਸਮੂਹ ਅਧਿਆਪਕਾਂ ਨੇ ਵੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮਗੜ੍ਹ ਭੁੱਲਰ ਵਿਖੇ ਲੈਬ ਟੈਸਟਾਂ ਦਾ ਕੈਂਪ ਲਗਾਇਆ ਕਮਲਜੀਤ ਕੌਰ ਮਹਿਲਾ ਕਾਂਗਰਸ ਹਲਕਾ ਜਗਰਾਉਂ ਦੀ ਪ੍ਰਧਾਨ ਨਿਯੁ... ਅਗਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਆੜ੍ਹਤੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ
Ad Position 24