30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਸਰਕਾਰੀ ਖ਼ਰੀਦ ਲਈ ਮੰਡੀਆਂ ’ਚ ਪੁਖਤਾ ਪ੍ਰਬੰਧ-ਸੈਕਟਰੀ ਕਲਸੀ

ਜਗਰਾਉਂ, 29 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਇਸ ਵਾਰ ਮੌਸਮ ਦਾ ਮਿਜਾਜ਼ ਗਰਮ ਰਹਿਣ ਕਰਕੇ ਮੰਡੀਆਂ ’ਚ ਝੋਨੇ ਦੀ ਆਮਦ ਸਰਕਾਰੀ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੋ ਗਈ ਹੈ। ਪੰਜਾਬ ਦੀਆਂ ਵੱਡੀਆਂ ਦਾਣਾ ਮੰਡੀਆਂ ’ਚੋਂ ਇੱਕ ਜਗਰਾਉਂ ਦੀ ਮੁੱਖ ਦਾਣਾ ਮੰਡੀ ’ਚ ਬਾਸਮਤੀ ਝੋਨੇ ਦੀ ਆਮਦ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਹੈ ਅਤੇ ਆਇਆ ਝੋਨਾ ਨਾਲੋ ਨਾਲ ਵਿਕ ਰਿਹਾ ਹੈ।

Ad Position 21
No active advertisement
ਜਗਰਾਉਂ ਮੁੱਖ ਦਾਣਾ ਮੰਡੀ ’ਚ ਆਈ ਝੋਨੇ ਦੀ ਫ਼ਸਲ ਦੀ ਸਫ਼ਾਈ ਕਰਦੇ ਮਜ਼ਦੂਰ। ਤਸਵੀਰ: ਭੁਪਿੰਦਰ ਸਿੰਘ ਮੁਰਲੀ 30-09-2026
ਜਗਰਾਉਂ, 29 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਇਸ ਵਾਰ ਮੌਸਮ ਦਾ ਮਿਜਾਜ਼ ਗਰਮ ਰਹਿਣ ਕਰਕੇ ਮੰਡੀਆਂ ’ਚ ਝੋਨੇ ਦੀ ਆਮਦ ਸਰਕਾਰੀ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੋ ਗਈ ਹੈ। ਪੰਜਾਬ ਦੀਆਂ ਵੱਡੀਆਂ ਦਾਣਾ ਮੰਡੀਆਂ ’ਚੋਂ ਇੱਕ ਜਗਰਾਉਂ ਦੀ ਮੁੱਖ ਦਾਣਾ ਮੰਡੀ ’ਚ ਬਾਸਮਤੀ ਝੋਨੇ ਦੀ ਆਮਦ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਹੈ ਅਤੇ ਆਇਆ ਝੋਨਾ ਨਾਲੋ ਨਾਲ ਵਿਕ ਰਿਹਾ ਹੈ। ਕਿਸਾਨਾਂ ਨੂੰ ਬਾਸਮਤੀ ਝੋਨੇ ਦੇ ਮਿਲ ਰਹੇ ਚੰਗੇ ਭਾਅ ਕਾਰਨ ਕਿਸਾਨ ਵੀ ਬਾਗੋ ਬਾਗ ਹਨ। ਝੋਨੇ ਦੀ ਸਰਕਾਰੀ ਖ਼ਰੀਦ ਕੱਲ੍ਹ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ, ਇਸ ਕਰਕੇ ਮੰਡੀਆਂ ’ਚ ਆਇਆ ਝੋਨਾ ਪ੍ਰਾਈਵੇਟ ਵਪਾਰੀਆਂ ਵਲੋਂ ਹੀ ਖ਼ਰੀਦਿਆ ਜਾ ਰਿਹਾ ਹੈ। ਮੌਸਮ ਖੁਸ਼ਗੁਵਾਰ ਹੋਣ ਕਾਰਨ ਫ਼ਸਲ ਵੀ ਸੁੱਕੀ ਆ ਰਹੀ ਹੈ ਅਤੇ ਕਿਸਾਨਾਂ ਨੂੰ ਵੱਧ ਝੋਨੇ ਦੀ ਵੱਧ ਨਮੀ ਦੀ ਕੋਈ ਸਮੱਸਿਆ ਨਹੀਂ ਆ ਰਹੀ। ਜਾਣਕਾਰੀ ਅਨੁਸਾਰ ਬਾਸਮਤੀ ਝੋਨੇ ਦੀ 3600 ਤੋਂ 4230 ਰੁਪਏ ਪ੍ਰਤੀ ਕੁਇੰਟਲ ਖ਼ਰੀਦ ਹੋ ਰਹੀ ਹੈ। ਇਸ ਨਾਲ ਕਿਸਾਨ ਤੇ ਵਪਾਰੀ ਦੋਨੋਂ ਸੰਤੁਸ਼ਟ ਹਨ। ਅੱਜ ਤੱਕ ਕੁੱਲ 2600 ਕੁਇੰਟਲ ਝੋਨਾ ਜਗਰਾਉਂ ਮੰਡੀ ’ਚ ਆ ਚੁੱਕਾ ਹੈ ਅਤੇ 2440 ਕੁਇੰਟਲ ਝੋਨੇ ਦੀ ਖ਼ਰੀਦ ਵੀ ਹੋ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ ਧਾਲੀਵਾਲ ਪਰਿਵਾਰ ਨੂੰ ਸਦਮਾ, ਹਰਬੰਤ ਕੌਰ ਧਾਲੀਵਾਲ ਨਹੀਂ ਰਹੇ ਅਗਲੀ ਖ਼ਬਰ ਆਰ ਕੇ ਕੈਮੀਕਲਜ਼ ਦੀ ਜਾਇਦਾਦ ਦੇ ਕਥਿਤ ਜਾਅਲੀ ਦਸਤਾਵੇਜ਼ਾਂ ਰਾਹੀਂ ਕਰੋੜਾਂ ਦਾ ਕਰਜ਼ਾ ਲੈਣ ਨਾਲ ਜੁੜਿਆ ਮਾਮਲਾ
Ad Position 24