30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਨਗਰ ਕੌਂਸਲ ਮੁੱਲਾਂਪੁਰ ਦਾਖਾ ਅਧੀਨ ਪ੍ਰਾਪਰਟੀ ਟੈਕਸ ’ਤੇ 10 ਫ਼ੀਸਦੀ ਛੋਟ ਦੀ ਅੱਜ ਆਖ਼ਰੀ ਮਿਤੀ

ਮੁੱਲਾਂਪੁਰ-ਦਾਖਾ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਮਿਊਂਸੀਪਲ ਏਰੀਏ ਅਧੀਨ ਵਿੱਤੀ ਵਰ੍ਹੇ 2026-27 ਲਈ ਪ੍ਰਾਪਰਟੀ ਟੈਕਸ ਵਿਚ 10 ਫ਼ੀਸਦੀ ਛੋਟ ਲਈ 30 ਸਤੰਬਰ ਆਖ਼ਰੀ ਮਿਤੀ ਹੋਣ ਕਰਕੇ ਨਗਰ ਕੌਂਸਲ ਮੁੱਲਾਂਪੁਰ ਦਾਖਾ ਵਿਖੇ ਜਾਇਦਾਦ ਟੈਕਸ ਭਰਨ ਵਾਲਿਆਂ ਦੀ ਭੀੜ ਵੇਖਣ ਨੂੰ ਮਿਲੀ। ਵੱਡੀ ਗਿਣਤੀ ਸ਼ਹਿਰ ਵਾਸੀ ਪ੍ਰਾਪਰਟੀ ਟੈਕਸ ਵਿਚ ਇਸ ਛੋਟ ਦਾ ਲਾਭ ਲੈ ਰਹੇ ਹਨ।

Ad Position 21
No active advertisement
ਅਜੀਤ ਡੈਸਕ 30-09-2026
ਮੁੱਲਾਂਪੁਰ-ਦਾਖਾ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਮਿਊਂਸੀਪਲ ਏਰੀਏ ਅਧੀਨ ਵਿੱਤੀ ਵਰ੍ਹੇ 2026-27 ਲਈ ਪ੍ਰਾਪਰਟੀ ਟੈਕਸ ਵਿਚ 10 ਫ਼ੀਸਦੀ ਛੋਟ ਲਈ 30 ਸਤੰਬਰ ਆਖ਼ਰੀ ਮਿਤੀ ਹੋਣ ਕਰਕੇ ਨਗਰ ਕੌਂਸਲ ਮੁੱਲਾਂਪੁਰ ਦਾਖਾ ਵਿਖੇ ਜਾਇਦਾਦ ਟੈਕਸ ਭਰਨ ਵਾਲਿਆਂ ਦੀ ਭੀੜ ਵੇਖਣ ਨੂੰ ਮਿਲੀ। ਵੱਡੀ ਗਿਣਤੀ ਸ਼ਹਿਰ ਵਾਸੀ ਪ੍ਰਾਪਰਟੀ ਟੈਕਸ ਵਿਚ ਇਸ ਛੋਟ ਦਾ ਲਾਭ ਲੈ ਰਹੇ ਹਨ। ਨਗਰ ਕੌਂਸਲ ਮੁੱਲਾਂਪੁਰ ਦਾਖਾ ਕਾਰਜ ਸਾਧਕ ਅਫ਼ਸਰ ਹੈਪੀ ਕੁਮਾਰ ਸ਼ਹਿਰਆਂ ਨੂੰ ਅਪੀਲ ਕੀਤੀ ਕਿ ਉਹ 30 ਸਤੰਬਰ ਤੱਕ ਆਪਣਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾ ਕੇ ਇਸ ਵਿੱਤੀ ਛੋਟ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਇਹ ਵੀ ਕਿਹਾ ਕਿ ਆਖ਼ਰੀ ਦਿਨਾਂ ਦੀ ਭੀੜ ਅਤੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਤੁਰੰਤ ਨਗਰ ਕੌਂਸਲ ਦੇ ਦਫ਼ਤਰ ਪਹੁੰਚ ਕੇ ਜਾਂ ਆਨਲਾਈਨ ਮਾਧਿਅਮ ਰਾਹੀਂ ਆਪਣਾ ਟੈਕਸ ਜਮ੍ਹਾ ਕਰਵਾਇਆ ਜਾ ਸਕਦਾ ਹੈ। ਇਹ ਵੀ ਦੱਸਿਆ ਗਿਆ ਕਿ 10 ਫ਼ੀਸਦੀ ਛੋਟ ਤੋਂ ਬਾਅਦ 1 ਅਕਤੂਬਰ ਤੋਂ 31 ਦਸੰਬਰ ਤੱਕ ਟੈਕਸ ਜਮ੍ਹਾ ਕਰਵਾਉਣ ‘ਤੇ ਕੋਈ ਜੁਰਮਾਨਾ ਨਹੀਂ ਲੱਗੇਗਾ, 1 ਜਨਵਰੀ ਤੋਂ 31 ਮਾਰਚ ਤੱਕ ਟੈਕਸ ਅਦਾ ਕਰਨ ’ਤੇ 10 ਫ਼ੀਸਦੀ ਜੁਰਮਾਨਾ ਲਾਗੂ ਹੋਵੇਗਾ, 31 ਮਾਰਚ ਤੱਕ ਵੀ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਇਆ ਗਿਆ ਤਾਂ ਜੁਰਮਾਨਾ ਵਧ ਕੇ 20 ਫ਼ੀਸਦੀ ਹੋ ਜਾਵੇਗਾ ਅਤੇ ਇਸ ਦੇ ਨਾਲ 18 ਫ਼ੀਸਦੀ ਸਾਲਾਨਾ ਵਿਆਜ ਵੀ ਲਾਗੂ ਹੋਵੇਗਾ। ਕੌਂਸਲ ਅਧਿਕਾਰੀ ਇਹ ਵੀ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਜ਼ੁਰਮਾਨੇ ਤੋਂ ਬਚਣ ਲਈ ਜ਼ਿੰਮੇਵਾਰ ਨਾਗਰਿਕ ਬਣਦੇ ਹੋਏ ਸਮੇਂ ਸਿਰ ਟੈਕਸ ਦਾ ਭੁਗਤਾਨ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਦੀ ਪਾਵਰਲਿਫਟਰ ਸਨੇਹਾ ਘਰਾਮੀ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਮੁੱਲਾਂਪੁਰ-ਦਾਖਾ ਗੁਰਮਤਿ ਭਵਨ ’ਚ ਅੱਖਾਂ ਦਾ ਜਾਂਚ ਕੈਂਪ 4 ਨੂੰ
Ad Position 24