30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਜੀ. ਐੱਚ. ਜੀ. ਕਾਲਜ ਆਫ ਐਜੂਕੇਸ਼ਨ ਦਾ ਬੀ. ਐੱਡ. ਦਾ ਨਤੀਜਾ ਸ਼ਾਨਦਾਰ ਰਿਹਾ

ਰਾਏਕੋਟ, 29 ਸਤੰਬਰ (ਸੁਸ਼ੀਲ)-ਸਥਾਨਕ ਜੀ. ਐੱਚ.

Ad Position 21
No active advertisement
ਅਜੀਤ ਡੈਸਕ 30-09-2026
ਰਾਏਕੋਟ, 29 ਸਤੰਬਰ (ਸੁਸ਼ੀਲ)-ਸਥਾਨਕ ਜੀ. ਐੱਚ. ਜੀ. ਕਾਲਜ ਆਫ ਐਜੂਕੇਸ਼ਨ ਦਾ ਬੀ. ਐੱਡ (ਸਮੈਸਟਰ ਦੂਜਾ) ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਐਲਾਨੇ ਨਤੀਜੇ ਬਾਰੇ ਕਾਲਜ ਪ੍ਰਿੰਸੀਪਲ ਡਾ. ਹਰਜੀਤ ਕੌਰ ਨੇ ਦੱਸਿਆ ਕਿ ਕਾਲਜ ਦਾ ਬੀ. ਐੱਡ ਦਾ ਦੂਜੇ ਸਮੈਸਟਰ ਦਾ ਨਤੀਜਾ ਸੌ ਫੀਸਦੀ ਰਿਹਾ ਹੈ ਅਤੇ ਕਾਲਜ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਜੋਤੀ ਬਾਲਾ ਸਹਿਗਲ ਪੁੱਤਰੀ ਏ. ਕੇ. ਸਹਿਗਲ ਨੇ 82.22 ਫ਼ੀਸਦੀ ਅੰਕ ਲੈ ਕੇ ਪਹਿਲਾ, ਅੰਤਰਪ੍ਰੀਤ ਕੌਰ ਪੁੱਤਰੀ ਦਰਸ਼ਨ ਸਿੰਘ ਨੇ 81.77 ਫ਼ੀਸਦੀ ਅੰਕ ਲੈ ਕੇ ਦੂਜਾ, ਇਤੀ ਜੈਨ ਪੁੱਤਰੀ ਮਨੋਜ ਜੈਨ, ਕਨਿਕਾ ਪੁੱਤਰੀ ਗੁਲਸ਼ਨ ਕੁਮਾਰ ਤੇ ਲੱਕੀ ਗੁਪਤਾ ਪੁੱਤਰ ਦਵਿੰਦਰ ਗੁਪਤਾ ਨੇ 81.33 ਫ਼ੀਸਦੀ ਅੰਕ ਲੈ ਕੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਸ਼ਾਨਦਾਰ ਨਤੀਜੇ ਲਈ ਸੰਸਥਾ ਦੇ ਚੇਅਰਮੈਨ ਡਾ. ਬੀ. ਐੱਲ. ਬਾਂਸਲ ਤੇ ਡਾਇਰੈਕਟਰ ਡਾ: ਵਰੁਣ ਬਾਂਸਲ ਨੇ ਵਿਦਿਆਰਥੀਆਂ ਅਤੇ ਕਾਲਜ ਸਟਾਫ ਨੂੰ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਮੁੱਲਾਂਪੁਰ-ਦਾਖਾ ਗੁਰਮਤਿ ਭਵਨ ’ਚ ਅੱਖਾਂ ਦਾ ਜਾਂਚ ਕੈਂਪ 4 ਨੂੰ ਅਗਲੀ ਖ਼ਬਰ ਫੂਡ ਏਜੰਸੀਆਂ ਦੇ ਮਜ਼ਦੂਰਾਂ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
Ad Position 24