22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਛੇਵਾਂ ਸ੍ਰੀ ਗਣੇਸ਼ ਮਹਾਂ ਉਤਸਵ ਸ਼ਰਧਾ ਨਾਲ ਮਨਾਇਆ

ਰਾਏਕੋਟ, 21 ਸਤੰਬਰ (ਸੁਸ਼ੀਲ)-ਸ਼ਹਿਰ ਦੇ ਮੁਹੱਲਾ ਖੋਸਿਆਂ, ਜੋਸ਼ੀਆਂ ਤੇ ਨੈਬਾਂ ਦੇ ਸਮੂਹ ਵਾਸੀਆਂ ਵਲੋਂ ਸਮੂਹ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਛੇਵਾਂ ਸਾਲਾਨਾ ਸ੍ਰੀ ਗਣੇਸ਼ ਮਹਾਂਉਤਸਵ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ। ਇਸ ਾਂਬੰਧ ’ਚ ਮਹੁੱਲਾ ਨਿਵਾਸੀਆਂ ਵਲੋਂ ਮੁਹੱਲੇ ਵਿਚ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਪੂਰੀ ਧਾਰਮਿਕ ਮਰਿਯਾਦਾ ਅਨੁਸਾਰ ਸਥਾਪਿਤ ਕੀਤੀ ਗਈ ਅਤੇ ਲਗਾਤਾਰ ਸੱਤ ਦਿਨ ਤੱਕ ਸ੍ਰੀ ਗਣੇਸ਼ ਜੀ ਦੀ ਪੂਰੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕਰਨ ਉਪਰੰਤ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਜਲ ਵਿਸਰਜਤ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 22-09-2026
ਰਾਏਕੋਟ, 21 ਸਤੰਬਰ (ਸੁਸ਼ੀਲ)-ਸ਼ਹਿਰ ਦੇ ਮੁਹੱਲਾ ਖੋਸਿਆਂ, ਜੋਸ਼ੀਆਂ ਤੇ ਨੈਬਾਂ ਦੇ ਸਮੂਹ ਵਾਸੀਆਂ ਵਲੋਂ ਸਮੂਹ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਛੇਵਾਂ ਸਾਲਾਨਾ ਸ੍ਰੀ ਗਣੇਸ਼ ਮਹਾਂਉਤਸਵ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ। ਇਸ ਾਂਬੰਧ ’ਚ ਮਹੁੱਲਾ ਨਿਵਾਸੀਆਂ ਵਲੋਂ ਮੁਹੱਲੇ ਵਿਚ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਪੂਰੀ ਧਾਰਮਿਕ ਮਰਿਯਾਦਾ ਅਨੁਸਾਰ ਸਥਾਪਿਤ ਕੀਤੀ ਗਈ ਅਤੇ ਲਗਾਤਾਰ ਸੱਤ ਦਿਨ ਤੱਕ ਸ੍ਰੀ ਗਣੇਸ਼ ਜੀ ਦੀ ਪੂਰੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕਰਨ ਉਪਰੰਤ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਜਲ ਵਿਸਰਜਤ ਕਰ ਦਿੱਤਾ। ਸ਼ਹਿਰ ਦੀਆਂ ਵੱਖ-ਵੱਖ ਜਗਰਾਤਾ ਅਤੇ ਭਜਨ ਮੰਡਲੀਆਂ ਵਲੋਂ ਰੋਜ਼ਾਨਾ ਭਗਵਾਨ ਸ੍ਰੀ ਗਣੇਸ਼ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਧਾਰਮਿਕ ਤੇੇ ਇਲਾਕੇ ਦੀਆਂ ਪਤਵੰਤੀਆਂ ਸ਼ਖ਼ਸੀਅਤਾਂ ਵਲੋਂ ਆਪਣੀ ਹਾਜ਼ਰੀ ਲਗਵਾਈ ਗਈ। ਸੱਤ ਦਿਨ ਦੀ ਪੂਜਾ ਅਰਚਨਾ ਉਪਰੰਤ ਅੱਜ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਨੇੜਲੇ ਕਸਬਾ ਸੁਧਾਰ ਵਿਖੇ ਜਲ ’ਚ ਵਿਸਰਜਤ ਕੀਤਾ। ਇਸ ਮੌਕੇ ਸਮੂਹ ਸੰਗਤਾਂ ਵਲੋਂ ਸ੍ਰੀ ਗਣੇਸ਼ ਦੀ ਆਰਤੀ ਕਰਨ ਉਪਰੰਤ ਸ਼ੋਭਾ ਯਾਤਰਾ ਸਜਾਈ ਗਈ, ਜਿਸ ’ਚ ਗਣੇਸ਼ ਭਗਤਾਂ ਵਲੋਂ ਗੁਲਾਲ ਖੇਡ ਕੇ ਅਤੇ ਭਜ਼ਨ ਗਾ ਕੇ ਸ੍ਰੀ ਗਣੇਸ਼ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ। ਇਸ ਦੌਰਾਨ ਪ੍ਰਬੰਧਕਾਂ ਵਲੋਂ ਲੰਗਰ ਵੀ ਅਤੁੱਟ ਵਰਤਾਇਆ। ਇਸ ਮੌਕੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਸੰਗਤਾਂ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਜੋਗਿੰਦਰ ਸਿੰਘ ਧਵਨ (ਸਿਮਰਨ ਪਗੜੀ ਸੈਂਟਰ) ਵਾਲਿਆਂ ਦੀ ਮੌਤ, ਹੋਇਆ ਅੰਤਿਮ ਸੰਸਕਾਰ ਅਗਲੀ ਖ਼ਬਰ ਪਿੰਡ ਸੁਖਾਣਾ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਸ਼ਰਧਾਲੂਆਂ ਦੀ ਬੱਸ ਰਵਾਨਾ
Ad Position 24