21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ddd

ਭੂੰਦੜੀ, 21 ਸਤੰਬਰ (ਕੁਲਦੀਪ ਸਿੰਘ ਮਾਨ)-ਸੰਸਾਰ ਪ੍ਰਸਿੱਧ ਲੇਖਕ ਤੇ ਗੀਤਕਾਰ ਦੇਵ ਥਰੀਕੇ ਵਾਲੇ ਦਾ 88ਵਾਂ ਜਨਮ ਦਿਨ ਮਨਾਇਆ। ਸਮਾਗਮ ਦੀ ਸ਼ੁਰੂਆਤ ਉਨ੍ਹਾਂ ਦੇ ਸਪੁੱਤਰ ਜਗਵੰਤ ਸਿੰਘ ਥਰੀਕੇ ਨੇ ਕੇਕ ਕੱਟ ਕੇ ਕੀਤੀ।

Ad Position 21
No active advertisement
ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਲੋੜਵੰਦਾਂ ਨੂੰ ਸਿਹਤ ਬੀਮਾ ਕਾਰਡ ਵੰਡਣ ਸਮੇਂ। ਤਸਵੀਰ: ਭੁਪਿੰਦਰ ਸਿੰਘ ਮੁਰਲੀ 22-09-2026
ਭੂੰਦੜੀ, 21 ਸਤੰਬਰ (ਕੁਲਦੀਪ ਸਿੰਘ ਮਾਨ)-ਸੰਸਾਰ ਪ੍ਰਸਿੱਧ ਲੇਖਕ ਤੇ ਗੀਤਕਾਰ ਦੇਵ ਥਰੀਕੇ ਵਾਲੇ ਦਾ 88ਵਾਂ ਜਨਮ ਦਿਨ ਮਨਾਇਆ। ਸਮਾਗਮ ਦੀ ਸ਼ੁਰੂਆਤ ਉਨ੍ਹਾਂ ਦੇ ਸਪੁੱਤਰ ਜਗਵੰਤ ਸਿੰਘ ਥਰੀਕੇ ਨੇ ਕੇਕ ਕੱਟ ਕੇ ਕੀਤੀ। ਇਸ ਮੌਕੇ ਨੈਸ਼ਨਲ ਅਤੇ ਸਟੇਟ ਐਵਾਰਡ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ, ਸ਼੍ਰੋਮਣੀ ਲੋਕ ਗਾਇਕ ਪਾਲੀ ਦੇਤਵਾਲੀਆ ਤੇ ਗੀਤਕਾਰ ਭੁਪਿੰਦਰ ਸਿੰਘ ਬਾਰਨਹਾੜਾ ਨੇ ਕਿਹਾ ਕਿ ਦੇਵ ਥਰੀਕੇ ਵਾਲੇ ਭਾਵੇਂ ਅੱਜ ਸਰੀਰਕ ਤੌਰ ’ਤੇ ਸਾਡੇ ਵਿਚ ਮੌਜੂਦ ਨਹੀਂ ਹਨ, ਪਰ ਉਨ੍ਹਾਂ ਨਾਲ ਬਿਤਾਏ ਸਮੇਂ ਦੀਆਂ ਅਭੁੱਲ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ। ਉਨ੍ਹਾਂ ਕਿਹਾ ਕਿ ਦੇਵ ਥਰੀਕੇ ਵਾਲੇ ਨੇ ਆਪਣੀ ਮਿਆਰੀ ਕਲਮ ਰਾਹੀਂ ਹਜ਼ਾਰਾਂ ਗੀਤ ਅਤੇ 36 ਕਿਤਾਬਾਂ ਲਿਖ ਕੇ ਪਿੰਡ ਥਰੀਕੇ ਦਾ ਨਾਮ ਦੁਨੀਆ ਦੇ ਨਕਸ਼ੇ ’ਤੇ ਸਥਾਪਿਤ ਕੀਤਾ। ਉਨ੍ਹਾਂ ਦੇ ਗੀਤ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕਾਂ ਦੀ ਜ਼ੁਬਾਨ ’ਤੇ ਗੂੰਜਦੇ ਰਹਿਣਗੇ। ਇਸ ਮੌਕੇ ਲੋਕ ਗਾਇਕ ਯੁੱਧਵੀਰ ਮਾਣਕ ਨੇ ‘ਵਾਰ ਬਾਬਾ ਬੰਦਾ ਸਿੰਘ ਬਹਾਦਰ’ ਅਤੇ ‘ਸ਼ਹੀਦ ਭਗਤ ਸਿੰਘ’ ਗੀਤ ਪੇਸ਼ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਲੋਕ ਗਾਇਕ ਗੁਰਮੀਤ ਮੀਤ ਨੇ ਦੇਵ ਥਰੀਕੇ ਵਾਲੇ ਦੇ ਲਿਖੇ ‘ਬੁਰੀ ਹੁੰਦੀ ਏ ਜੱਟਾ’, ‘ਸੁਣੀ ਕਰਨੈਲ ਸਿਉਂ’, ‘ਮਾਂ ਹੁੰਦੀ ਏ ਮਾਂ’ ਅਤੇ ‘ਹੀਰ ਸਲੇਟੀ’ ਗੀਤ ਪੇਸ਼ ਕਰਕੇ ਹਾਜ਼ਰੀ ਲਗਵਾਈ। ਪ੍ਰਸਿੱਧ ਲੋਕ ਗਾਇਕ ਲਹਿੰਬਰ ਹੁਸੈਨਪੁਰੀ ਨੇ ‘ਹੀਰ ਦੀ ਕਲੀ’, ‘ਸੁੱਚਾ ਸੂਰਮਾ’, ‘ ਮਣਕੇ’ ਅਤੇ ਲੋਕ ਤੱਥ ਪੇਸ਼ ਕੀਤੇ। ਸ਼੍ਰੋਮਣੀ ਲੋਕ ਗਾਇਕ ਪਾਲੀ ਦੇਤਵਾਲੀਆ ਨੇ ‘ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ’ ਗੀਤ ਪੇਸ਼ ਕਰਕੇ ਦੇਵ ਥਰੀਕੇ ਵਾਲੇ ਨੂੰ ਯਾਦ ਕੀਤਾ। ਲੋਕ ਗਾਇਕ ਦਲੇਰ ਪੰਜਾਬੀ ਨੇ ਵੀ ਦੇਵ ਥਰੀਕੇ ਵਾਲੇ ਦੇ ਲਿਖੇ ‘ਸੁੱਚਾ ਸੂਰਮਾ’, ‘ਰਾਂਝੇ ਦਾ ਪਟਕਾ’, ‘ਹੀਰ’ ਅਤੇ ‘ਚੰਨਾ ਮੈਂ ਤੇਰੀ ਖੈਰ ਮੰਗਦੀ ਆਂ’ ਆਦਿ ਗੀਤ ਪੇਸ਼ ਕੀਤੇ। ਅੰਤ ਵਿਚ ਜਗਵੰਤ ਸਿੰਘ ਥਰੀਕੇ ਨੇ ਸਮੂਹ ਗੀਤਕਾਰਾਂ, ਗਾਇਕਾਂ ਅਤੇ ਕਲਾ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਵੰਤ ਸਿੰਘ ਥਰੀਕੇ, ਕਰਨ ਥਰੀਕੇ ਯੂ. ਐੱਸ. ਏ., ਗੁਰਮੀਤ ਮੀਤ, ਗੀਤਕਾਰ ਅਮਰੀਕ ਸਿੰਘ ਤਲਵੰਡੀ, ਉੱਘੇ ਪ੍ਰੋਡਿਊਸਰ ਇੰਦੀ ਬਲਿੰਗ, ਇੰਦਰਜੀਤ ਸਿੰਘ ਬਲਿੰਗ ਯੂ.ਐੱਸ.ਏ., ਲੋਕ ਗਾਇਕਾ ਸੁਖਵੰਤ ਕੌਰ ਸੁੱਖੀ, ਲੋਕ ਗਾਇਕਾ ਕੁਲਦੀਪ ਕੌਰ, ਭੁਪਿੰਦਰ ਸਿੰਘ ਭਿੰਦੀ, ਗੀਤਕਾਰ ਜਿੰਦਰ ਰਾਮੂਵਾਲੀਆ, ਗੀਤਕਾਰ ਬਲਵੀਰ ਮਾਨ, ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਸੇਖੋਂ, ਬਾਜ ਸਿੰਘ ਸੇਖੋਂ ਕੈਨੇਡਾ, ਕਲਾ ਪ੍ਰੇਮੀ ਹਰਦੀਪ ਕੌਸ਼ਲ ਮੱਲ੍ਹਾ, ਰਵਿੰਦਰ ਸਿੰਘ ਮੁੱਲਾਪੁਰ, ਰਵੀ ਦਾਖਾ, ਲੇਖਕ ਹਰਵਿੰਦਰ ਸਿੰਘ ਥਰੀਕੇ, ਸਰਪੰਚ ਗੁਰਵੀਰ ਸਿੰਘ ਥਰੀਕੇ, ਗੁਰਮੇਲ ਸਿੰਘ ਥਰੀਕੇ, ਮੰਚ ਸੰਚਾਲਕ ਰਾਹੁਲ ਲਹਿਰੀ, ਗੀਤਕਾਰ ਕੇਵਲ ਸਿੰਘ ਹੀਰਾ ਹਠੂਰ, ਗੀਤਕਾਰ ਹਰਿੰਦਰ ਸਿੰਘ ਢਿੱਲੋਂ ਕੰਮਾਂ, ਗੀਤਕਾਰ ਸੰਧੇ ਸੁਖਵੀਰ, ਗੀਤਕਾਰ ਤੇਜਾ ਤਲਵੰਡੀ, ਜਸਵੀਰ ਕਮਾਂਡੋ ਤੇ ਯੂਥ ਆਗੂ ਭੋਲਾ ਮੱਲ੍ਹਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ dddddd ਅਗਲੀ ਖ਼ਬਰ ਐੱਸ. ਐੱਸ. ਜੈਨ ਸਭਾ ਤੇ ਲਾਇਨਜ਼ ਕਲੱਬ ਵਲੋਂ ਲਗਾਏ ਕੈਂਪ ’ਚ 108 ਵਿਅਕਤੀਆਂ ਨੇ ਕੀਤਾ ਖ਼ੂਨਦਾਨ
Ad Position 24