22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸ਼੍ਰੋਮਣੀ ਅਕਾਲੀ ਦਲ (ਬ) ਛਪਾਰ ਕਾਨਫ਼ਰੰਸ ਨੂੰ ਸੁਖਬੀਰ, ਮਜੀਠੀਆ ਵਲੋਂ ਸੰਬੋਧਨ ਕੀਤਾ ਜਾਵੇਗਾ-ਦਿਓਲ

ਮੁੱਲਾਂਪੁਰ-ਦਾਖਾ, 21 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਮਾਲਵੇ ’ਚ ਪ੍ਰਸਿੱਧ ਮੇਲਾ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਹੋਣ ਜਾ ਰਹੀ ਸਿਆਸੀ ਕਾਨਫ਼ਰੰਸ ਦੇ ਮੁੱਖ ਪ੍ਰਬੰਧਕ/ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਤੇ ਜ਼ੋਨ ਇੰਚਾਰਜਾਂ ਨਾਲ ਮੀਟਿੰਗ ਕਰਕੇ ਪੂਰੇ ਪ੍ਰਬੰਧਾਂ ਦੀ ਰਿਪੋਰਟ ਲਈ। ਜਸਕਰਨ ਸਿੰਘ ਦਿਓਲ ਅਨੁਸਾਰ ਮੇਲਾ ਛਪਾਰ ’ਤੇ ਅਕਾਲੀ ਦਲ (ਬ) ਦੀ ਹੋਣ ਵਾਲੀ ਕਾਨਫ਼ਰੰਸ ਨੂੰ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਹੋਰ ਸੀਨੀਅਰ ਲੀਡਰਸ਼ਿਪ ਵਲੋਂ ਸੰਬੋਧਨ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 22-09-2026

ਮੁੱਲਾਂਪੁਰ-ਦਾਖਾ, 21 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਮਾਲਵੇ ’ਚ ਪ੍ਰਸਿੱਧ ਮੇਲਾ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਹੋਣ ਜਾ ਰਹੀ ਸਿਆਸੀ ਕਾਨਫ਼ਰੰਸ ਦੇ ਮੁੱਖ ਪ੍ਰਬੰਧਕ/ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਤੇ ਜ਼ੋਨ ਇੰਚਾਰਜਾਂ ਨਾਲ ਮੀਟਿੰਗ ਕਰਕੇ ਪੂਰੇ ਪ੍ਰਬੰਧਾਂ ਦੀ ਰਿਪੋਰਟ ਲਈ। ਜਸਕਰਨ ਸਿੰਘ ਦਿਓਲ ਅਨੁਸਾਰ ਮੇਲਾ ਛਪਾਰ ’ਤੇ ਅਕਾਲੀ ਦਲ (ਬ) ਦੀ ਹੋਣ ਵਾਲੀ ਕਾਨਫ਼ਰੰਸ ਨੂੰ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਹੋਰ ਸੀਨੀਅਰ ਲੀਡਰਸ਼ਿਪ ਵਲੋਂ ਸੰਬੋਧਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਆਪ’ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨਾਲ ਰਲ ਕੇ ਦਿੱਲੀ ਬੈਠੇ ‘ਆਪ’ ਦੇ ਆਕਾਵਾਂ ਵਲੋਂ ਦੋਵੇਂ ਹੱਥੀ ਪੰਜਾਬ ਦੀ ਲੁੱਟ ਦਾ ਸੁਖਬੀਰ ਸਿੰਘ ਬਾਦਲ ਵਲੋਂ ਪਰਦਾਫਾਸ ਹੋਵੇਗਾ। ਛਪਾਰ ਕਾਨਫ਼ਰੰਸ ’ਤੇ ਸੁਖਬੀਰ ਸਿੰਘ ਬਾਦਲ 2027 ਆਗਾਮੀ ਚੋਣਾਂ ਲਈ ਪਾਰਟੀ ਵਲੋਂ ਉਲੀਕੀ ਰੂਪ-ਰੇਖਾ, ਸਰਕਾਰ ਬਣਨ ’ਤੇ ਸੂਬੇ ਦੇ ਲੋਕਾਂ ਲਈ ਲੋਕ ਭਲਾਈ ਸਕੀਮਾਂ ਜਨਤਕ ਹੋਣਗੀਆਂ। ਜਸਕਰਨ ਦਿਓਲ ਨੇ ਦੱਸਿਆ ਕਿ ਛਪਾਰ ਕਾਨਫਰੰਸ ’ਤੇ ਪਹੁੰਚਣ ਲਈ ਅਕਾਲੀ ਦਲ (ਬ) ਦੇ ਬਹੁਤਾਦ ਲੋਕਾਂ ਵਲੋਂ ਨਿੱਜੀ ਵਾਹਨਾਂ ’ਤੇ ਜਾਣ ਦਾ ਭਰੋਸਾ ਦਿੱਤਾ, ਫਿਰ ਵੀ ਮੇਰੇ ਵਲੋਂ ਹਲਕਾ ਦਾਖਾ ਦੇ ਹਰ ਪਿੰਡ ਲੋੜ ਅਨੁਸਾਰ ਮਿੰਨੀ ਜਾਂ ਵੱਡੀ ਬੱਸ ਭੇਜੀ ਜਾਵੇਗੀ। ਜਾਣਕਾਰੀ ਅਨੁਸਾਰ ਕੱਲ੍ਹ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਵਲੋਂ ਜਸਕਰਨ ਸਿੰਘ ਦਿਓਲ ਨੂੰ ਨਾਲ ਲੈ ਕੇ ਛਪਾਰ ਵਿਖੇ ਅਕਾਲੀ ਦਲ (ਬ) ਦੇ ਤਿਆਰ ਹੋ ਰਹੇ ਮੰਚ, ਪੰਡਾਲ ਅਤੇ ਪਾਰਕਿੰਗ ਦਾ ਜਾਇਜ਼ਾ ਲਿਆ ਜਾਣਾ ਹੈ।

Ad Position 22
No active advertisement
ਪਿਛਲੀ ਖ਼ਬਰ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਨਸ਼ਾ ਰੋਕਣ ’ਚ ਨਾਕਾਮਯਾਬ ਰਹੀ- ਸ਼ਿਵਾਲਿਕ, ਇਯਾਲੀ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਰਬੀਰ ਸਿੰਘ ਇਯਾਲੀ ਵਲੋਂ ਛਪਾਰ ਕਾਨਫ਼ਰੰਸ ਦੀ ਸਫ਼ਲਤਾ ਲਈ ਮੀਟਿੰਗਾਂ
Ad Position 24