22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਡੇਰਾ ਬਾਬਾ ਭਾਈ ਮੱਸਾ ਜੀ ਪੁੜੈਣ ਵਿਖੇ ਬਾਬਾ ਸ੍ਰੀਚੰਦ ਦਾ ਜਨਮ ਦਿਹਾੜਾ ਮਨਾਇਆ

ਭੂੰਦੜੀ, 21 ਸਤੰਬਰ (ਕੁਲਦੀਪ ਸਿੰਘ ਮਾਨ)-ਪਿੰਡ ਪੁੜੈਣ ਵਿਖੇ ਡੇਰਾ ਬਾਬਾ ਭਾਈ ਮੱਸਾ ਜੀ ਵਿਖੇ ਡੇਰਾ ਮੁਖੀ ਸੁਆਮੀ ਅਮਰੇਸਵਰ ਦਾਸ ਦੀ ਅਗਵਾਈ ਹੇਠ ਸਮੂਹ ਸੰਗਤਾਂ ਵਲੋਂ ਮਹਾਨ ਤਪੱਸ਼ਵੀ ਬਾਬਾ ਸ੍ਰੀਚੰਦ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਬਾਬਾ ਸ੍ਰੀਚੰਦ ਜੀ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵੱਡੇ ਸਪੁੱਤਰ ਸਨ।

Ad Position 21
No active advertisement
ਅਜੀਤ ਡੈਸਕ 22-09-2026
ਭੂੰਦੜੀ, 21 ਸਤੰਬਰ (ਕੁਲਦੀਪ ਸਿੰਘ ਮਾਨ)-ਪਿੰਡ ਪੁੜੈਣ ਵਿਖੇ ਡੇਰਾ ਬਾਬਾ ਭਾਈ ਮੱਸਾ ਜੀ ਵਿਖੇ ਡੇਰਾ ਮੁਖੀ ਸੁਆਮੀ ਅਮਰੇਸਵਰ ਦਾਸ ਦੀ ਅਗਵਾਈ ਹੇਠ ਸਮੂਹ ਸੰਗਤਾਂ ਵਲੋਂ ਮਹਾਨ ਤਪੱਸ਼ਵੀ ਬਾਬਾ ਸ੍ਰੀਚੰਦ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਬਾਬਾ ਸ੍ਰੀਚੰਦ ਜੀ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵੱਡੇ ਸਪੁੱਤਰ ਸਨ। ਇਸ ਮੌਕੇ ਕਰਵਾਏ ਸਮਾਗਮ ਉਪਰੰਤ ਸੁਆਮੀ ਅਮਰੇਸਵਰ ਦਾਸ ਨੇ ਸੰਗਤਾਂ ਨੂੰ ਬਾਬਾ ਸ੍ਰੀਚੰਦ ਜੀ ਦੇ ਜੀਵਨ, ਉਨ੍ਹਾਂ ਦੀ ਤਪੱਸਿਆ ਤੇ ਅਧਿਆਤਮਿਕ ਯੋਗਦਾਨ ਬਾਰੇ ਜਾਣੂ ਕਰਵਾਇਆ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਤੇ ਸੰਗਤਾਂ ਨੂੰ ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਜਨਮ ਦਿਹਾੜੇ ਦੀ ਖੁਸ਼ੀ ਵਿਚ ਡੇਰਾ ਬਾਬਾ ਭਾਈ ਮੱਸਾ ਜੀ ਵਿਖੇ ਛੋਲੇ-ਪੂਰੀਆਂ ਤੇ ਖੀਰ ਦਾ ਅਤੁੱਟ ਲੰਗਰ ਵਰਤਾਇਆ। ਇਸ ਮੌਕੇ ਅਵਤਾਰ ਸਿੰਘ ਖੰਜਰਵਾਲ, ਹਰਦੀਪ ਸਿੰਘ ਮਾਜਰੀ, ਬਾਵਾ ਸਿੰਘ ਪੁੜੈਣ, ਚਮਕੌਰ ਸਿੰਘ, ਸੇਵਾਦਾਰ ਅਭਿਸ਼ੇਕ, ਮਾਤਾ ਕਾਂਤਾ ਦੇਵੀ ਸਮੇਤ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ’ਚ ‘ਵਾਰਿਸ ਪੰਜਾਬ ਦੇ’ ਵਲੋਂ ਪਿੰਡ ਮਲਕ ’ਚ ਮੀਟਿੰਗ 23 ਨੂੰ- ਪ੍ਰਧਾਨ ਬਿੰਦਰ ਮਨੀਲਾ ਅਗਲੀ ਖ਼ਬਰ ਗੁਰੂ ਨਾਨਕ ਬਸਤੀ ਵਿਖੇ ਵਿਧਾਇਕ ਕਾਕਾ ਬਰਾੜ ਨੇ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ
Ad Position 24