22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਮਾਨਵਤਾ ਦੀ ਸੇਵਾ ਅਤੇ ਪਰਉਪਕਾਰ ਦੀ ਵਿਲੱਖਣ ਮਿਸਾਲ- ਸਰਪੰਚ ਕੱਦੂ ਜੌਹਲਾਂ ਮੁੱਖ ਪ੍ਰਬੰਧਕ ਮਿੰਟੂ ਜੱਟਪੁਰਾ ਵਲੋਂ ਸਮੂਹਿਕ ਵਿਆਹਾਂ ਦੇ ਪ੍ਰਬੰਧਾਂ ਸੰਬੰਧੀ ਨੌਜਵਾਨਾਂ ਨਾਲ ਵਿਸ਼ੇਸ਼ ਮੀਟਿੰਗ

ਰਾਏਕੋਟ, 20 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਮਾਨਵਤਾ ਦੀ ਸੇਵਾ ਅਤੇ ਪਰਉਪਕਾਰ ਦੀ ਵਿਲੱਖਣ ਮਿਸਾਲ ਕਾਇਮ ਕਰਦਿਆਂ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਅਤੇ ਸਮੂਹ ਗਰੇਵਾਲ ਪਰਿਵਾਰ ਵਲੋਂ ਧੰਨ ਧੰਨ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀ ਦੀ ਨਿੱਘੀ-ਮਿੱਠੀ ਯਾਦ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਮੁੱਖ ਪ੍ਰਬੰਧਕ ਮਿੰਟੂ ਜੱਟਪੁਰਾ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਅਤੇ ਪ੍ਰਗਟ ਸਿੰਘ ਸੀਲੋਆਣੀ ਵਲੋਂ ਇਲਾਕੇ ਦੇ ਨੌਜਵਾਨਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।

Ad Position 21
No active advertisement
ਸਮੂਹਿਕ ਵਿਆਹਾਂ ਦੇ ਮੁੱਖ ਪ੍ਰਬੰਧਕ ਮਿੰਟੂ ਜੱਟਪੁਰਾ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਅਤੇ ਪ੍ਰਗਟ ਸਿੰਘ ਸੀਲੋਆਣੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ: ਬਲਵਿੰਦਰ ਸਿੰਘ ਲਿੱਤਰ 21-09-2026
ਰਾਏਕੋਟ, 20 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਮਾਨਵਤਾ ਦੀ ਸੇਵਾ ਅਤੇ ਪਰਉਪਕਾਰ ਦੀ ਵਿਲੱਖਣ ਮਿਸਾਲ ਕਾਇਮ ਕਰਦਿਆਂ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਅਤੇ ਸਮੂਹ ਗਰੇਵਾਲ ਪਰਿਵਾਰ ਵਲੋਂ ਧੰਨ ਧੰਨ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀ ਦੀ ਨਿੱਘੀ-ਮਿੱਠੀ ਯਾਦ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਮੁੱਖ ਪ੍ਰਬੰਧਕ ਮਿੰਟੂ ਜੱਟਪੁਰਾ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਅਤੇ ਪ੍ਰਗਟ ਸਿੰਘ ਸੀਲੋਆਣੀ ਵਲੋਂ ਇਲਾਕੇ ਦੇ ਨੌਜਵਾਨਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ ਯੂਥ ਅਕਾਲੀ ਆਗੂ ਮਿੰਟੂ ਜੱਟਪੁਰਾ ਨੇ ਦੱਸਿਆ ਕਿ ਮਿਤੀ 23 ਅਕਤੂਬਰ ਨੂੰ ਔਰਚਿਡ ਪੈਲਸ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਪੂਰੇ ਧਾਰਮਿਕ ਅਤੇ ਸਮਾਜਿਕ ਰੀਤੀ-ਰਿਵਾਜਾਂ ਨਾਲ ਕਰਵਾਏ ਜਾਣਗੇ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਅਤੇ ਪ੍ਰਗਟ ਸਿੰਘ ਸੀਲੋਆਣੀ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਬਿਨ੍ਹਾਂ ਕਿਸੇ ਬਾਹਰੀ ਫੰਡ ਤੋਂ ਆਪਣੇ ਨਿੱਜੀ ਖਰਚੇ ’ਤੇ ਸਮੂਹਿਕ ਵਿਆਹ ਕਰਵਾਉਣਾ ਗਰੇਵਾਲ ਪਰਿਵਾਰ ਦੀ ਉੱਚੀ ਤੇ ਸੁੱਚੀ ਸੋਚ ਨੂੰ ਦਰਸਾਉਂਦਾ ਹੈ, ਇਸ ਉਪਰਾਲੇ ਦੀ ਉਨ੍ਹਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸ਼ਿੰਦਾ ਸਿੰਘ ਮੂਮ, ਸ਼ਿੰਦਾ ਸਿੰਘ ਰਾਏਕੋਟ, ਗੁਰਪ੍ਰੀਤ ਸਿੰਘ ਬਾਜਵਾ, ਹਰਬੰਸ ਸਿੰਘ ਦਸੌਂਦਾ ਸਿੰਘ ਵਾਲਾ, ਬਿੱਲਾ ਸਿੰਘ ਬਰਨਾਲਾ, ਗਗਨਦੀਪ ਸਿੰਘ ਖੁਰਦ, ਹਰਪ੍ਰੀਤ ਸਿੰਘ ਗਰੇਵਾਲ, ਜੱਸੀ ਸਿੰਘ ਕੁਠਾਲਾ, ਜੰਟਾ ਸਿੰਘ ਜੌਹਲਾਂ, ਏਕਮ ਸਿੰਘ ਲੋਹਟਬੱਦੀ, ਦੀਪ ਸਿੰਘ ਜਲਵਾਣਾ, ਮਨੀ ਸਿੰਘ ਜੱਟਪੁਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੇ ਛਪਾਰ ਕਾਨਫਰੰਸ ‘ਵਾਰਿਸ ਪੰਜਾਬ ਦੇ’ ਨੂੰ ਫਾਇਦਾ ਦੇਣ ਦੇ ਲਈ ਰੱਦ ਕੀਤੀ- ਜਸਕਰਨ ਸਿੰਘ ਦਿਓਲ ਪਿੰਡ ਬ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਰਾਏਕੋਟ ਵਿਖੇ ਅਲੌਕਿਕ ‘ਡ੍ਰੋਨ ਸ਼ੋਅ’ ਅੱਜ
Ad Position 24