13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸ਼ਮਸ਼ਾਨਘਾਟ ’ਚ ਲਾਸ਼ ਦਫ਼ਨਾਉਣ ਨੂੰ ਲੈ ਕੇ ਵਿਵਾਦ ਜੇ.ਸੀ.ਬੀ. ਲੈ ਕੇ ਪਹੁੰਚਿਆ ਪਰਿਵਾਰ ਵਾਪਸ ਪਰਤਿਆ

ਜਗਰਾਉਂ, 12 ਸਤੰਬਰ (ਗੁਰਦੀਪ ਸਿੰਘ ਮਲਕ)-ਰਾਏਕੋਟ ਰੋਡ ’ਤੇ ਸਰਕਾਰੀ ਸਾਇੰਸ ਕਾਲਜ ਦੇ ਨੇੜੇ ਕਰੀਬ 5 ਏਕੜ ਵਿੱਚ ਬਣੇ ਸ਼ਮਸ਼ਾਨਘਾਟ ਵਿੱਚ ਇੱਕ ਵਿਅਕਤੀ ਦੀ ਲਾਸ਼ ਦਫ਼ਨਾਉਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ, ਜਦੋਂ ਈਸਾਈ ਧਰਮ ਨਾਲ ਸਬੰਧਤ ਮ੍ਰਿਤਕ ਦੇ ਪਰਿਵਾਰਕ ਮੈਂਬਰ ਜੇ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਜਗਰਾਉਂ, 12 ਸਤੰਬਰ (ਗੁਰਦੀਪ ਸਿੰਘ ਮਲਕ)-ਰਾਏਕੋਟ ਰੋਡ ’ਤੇ ਸਰਕਾਰੀ ਸਾਇੰਸ ਕਾਲਜ ਦੇ ਨੇੜੇ ਕਰੀਬ 5 ਏਕੜ ਵਿੱਚ ਬਣੇ ਸ਼ਮਸ਼ਾਨਘਾਟ ਵਿੱਚ ਇੱਕ ਵਿਅਕਤੀ ਦੀ ਲਾਸ਼ ਦਫ਼ਨਾਉਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ, ਜਦੋਂ ਈਸਾਈ ਧਰਮ ਨਾਲ ਸਬੰਧਤ ਮ੍ਰਿਤਕ ਦੇ ਪਰਿਵਾਰਕ ਮੈਂਬਰ ਜੇ.ਸੀ.ਬੀ. ਮਸ਼ੀਨ ਲੈ ਕੇ ਸ਼ਮਸ਼ਾਨਘਾਟ ਪਹੁੰਚ ਗਏ। ਪਰਿਵਾਰ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਦਫਨਾਉਣ ਲਈ ਕਬਰ ਪੁੱਟਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਦੀ ਜਾਣਕਾਰੀ ਮਿਲਦੇ ਹੀ ਸ਼ਮਸ਼ਾਨਘਾਟ ਕਮੇਟੀ ਦੇ ਕਰੀਬ 15 ਤੋਂ 20 ਮੈਂਬਰ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਦਫ਼ਨਾਉਣ ਦਾ ਵਿਰੋਧ ਸ਼ੁਰੂ ਕਰ ਦਿੱਤਾ। ਵਾਰਡ ਨੰਬਰ 8 ਦੇ ਕੌਂਸਲਰ ਵਿੱਕੀ ਕੁਮਾਰ, ਜੋ ਸ਼ਮਸ਼ਾਨਘਾਟ ਕਮੇਟੀ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਇਹ ਸ਼ਮਸ਼ਾਨਘਾਟ ਉਨ੍ਹਾਂ ਦੇ ਵਾਰਡ ਵਿੱਚ ਪੈਂਦਾ ਹੈ ਅਤੇ ਇੱਥੇ ਲੰਬੇ ਸਮੇਂ ਤੋਂ ਮ੍ਰਿਤਕਾਂ ਦਾ ਦਾਹ ਸੰਸਕਾਰ ਹੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜੋਗੀ ਬਿਰਾਦਰੀ ਨਾਲ ਸਬੰਧਤ ਕਈ ਲੋਕ ਆਪਣੇ ਮ੍ਰਿਤਕਾਂ ਨੂੰ ਦਫ਼ਨਾਉਣ ਲਈ ਇੱਥੇ ਜਗ੍ਹਾ ਦੀ ਮੰਗ ਕਰ ਚੁੱਕੇ ਹਨ, ਪਰ ਸ਼ਮਸ਼ਾਨਘਾਟ ਵਿੱਚ ਲਾਸ਼ਾਂ ਦਫ਼ਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਥਾਨ ਸ਼ਮਸ਼ਾਨਘਾਟ ਹੈ, ਕਬਰਿਸਤਾਨ ਨਹੀਂ। ਵਿਵਾਦ ਉਸ ਸਮੇਂ ਹੋਰ ਵਧ ਗਿਆ ਜਦੋਂ ਪਰਿਵਾਰ ਵੱਲੋਂ ਮੌਕੇ ’ਤੇ ਕਿਹਾ ਗਿਆ ਕਿ ਉਨ੍ਹਾਂ ਨੇ ਇਸ ਸਬੰਧੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨਾਲ ਵੀ ਗੱਲ ਕੀਤੀ ਹੈ। ਇਸ ਤੋਂ ਬਾਅਦ ਮੌਕੇ ’ਤੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨਾਲ ਫੋਨ ’ਤੇ ਗੱਲ ਕੀਤੀ ਗਈ। ਕੌਂਸਲਰ ਵਿਕੀ ਕੁਮਾਰ ਮੁਤਾਬਕ ਵਿਧਾਇਕਾ ਨੇ ਵੀ ਸਪੱਸ਼ਟ ਕੀਤਾ ਕਿ ਉਕਤ ਸ਼ਮਸ਼ਾਨਘਾਟ ਦੀ ਵਰਤੋਂ ਸਿਰਫ਼ ਮ੍ਰਿਤਕਾਂ ਦੇ ਦਾਹ ਸੰਸਕਾਰ ਲਈ ਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੋ ਰੀਤ ਸਾਲਾਂ ਤੋਂ ਚੱਲਦੀ ਆ ਰਹੀ ਹੈ, ਉਹੀ ਰੀਤ ਅੱਗੇ ਵੀ ਜਾਰੀ ਰਹੇਗੀ। ਇਸ ਤੋਂ ਬਾਅਦ ਕਾਫ਼ੀ ਸਮੇਂ ਤੱਕ ਪਰਿਵਾਰ ਅਤੇ ਸ਼ਮਸ਼ਾਨਘਾਟ ਕਮੇਟੀ ਦੇ ਮੈਂਬਰਾਂ ਵਿਚਕਾਰ ਬਹਿਸ ਹੁੰਦੀ ਰਹੀ। ਆਖਿਰਕਾਰ ਲਾਸ਼ ਦਫ਼ਨਾਉਣ ਦੀ ਇਜਾਜ਼ਤ ਨਾ ਮਿਲਣ ਕਾਰਨ ਪਰਿਵਾਰ ਨੂੰ ਲਾਸ਼ ਵਾਪਸ ਲੈ ਕੇ ਜਾਣਾ ਪਿਆ ਅਤੇ ਸ਼ਮਸ਼ਾਨਘਾਟ ਵਿੱਚ ਟੋਆ ਪੁੱਟਣ ਦਾ ਕੰਮ ਵੀ ਰੋਕ ਦਿੱਤਾ ਗਿਆ। ਕੌਂਸਲਰ ਵਿਕੀ ਕੁਮਾਰ ਨੇ ਕਿਹਾ ਕਿ ਜਗਰਾਉਂ ਵਿੱਚ ਕ੍ਰਿਸਚਨ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਵੱਖਰੇ ਕਬਰਿਸਤਾਨ ਦੀ ਲੋੜ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਭਾਈਚਾਰਿਆਂ ਦੇ ਲੋਕਾਂ ਨੂੰ ਆਪਣੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕਰਨ ਵਿੱਚ ਕੋਈ ਦਿੱਕਤ ਨਾ ਆਵੇ, ਇਸ ਲਈ ਸ਼ਹਿਰ ਵਿੱਚ ਵੱਖਰੇ ਕਬਰਿਸਤਾਨ ਲਈ ਜਗ੍ਹਾ ਮੁਹੱਈਆ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ‘ਆਪ’ ਨੂੰ ਸੂਬੇ ’ਚੋਂ ਚੱਲਦਾ ਕਰੇਗੀ- ਮਨਜੀਤ ਸਿੰਘ ਝੱਮਟ ਅਗਲੀ ਖ਼ਬਰ ਬੀ.ਏ.ਐੱਲ.ਐੱਲ.ਬੀ. (ਆਨਰਜ਼) ਦੀ ਪੰਜਾਬ ਯੂਨੀਵਰਸਿਟੀ ਫਾਈਨਲ ਪ੍ਰੀਖਿਆ ’ਚ ਤੀਜਾ ਸਥਾਨ ਪ੍ਰਾਪਤ
Ad Position 24