11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਹਲਕਾ ਦਾਖਾ ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਵਿਚ ਨਵੀਆਂ ਨਿਯੁਕਤੀਆਂ ਛਪਾਰ ਕਾਨਫਰੰਸ ਸਫ਼ਲ ਬਣਾਉਣ ਲਈ ਮਹਿਲਾਵਾਂ ਦਾ ਵੱਡਾ ਯੋਗਦਾਨ ਰਹੇਗਾ- ਚਰਨਜੀਤ ਕੌਰ ਦਿਓਲ

ਮੁੱਲਾਂਪੁਰ-ਦਾਖਾ, 11 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਇਸਤਰੀ ਵਿੰਗ ਲਈ ਸਰਪ੍ਰਸਤ (ਸਾਂਸਦ) ਹਰਸਿਮਰਤ ਕੌਰ ਬਾਦਲ ਦੇ ਆਦੇਸ਼ਾਂ ਅਤੇ ਇਸਤਰੀ ਵਿੰਗ ਪ੍ਰਧਾਨ ਹਰਗੋਬਿੰਦ ਕੌਰ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਰਾਜ ਭਰ ’ਚ ਪਾਰਟੀ ਦਾ ਇਸਤਰੀ ਵਿੰਗ ਮਜਬੂਤ ਬਣਾਉਣ ਲਈ ਬੀਬੀਆਂ ਨੂੰ ਪਾਰਟੀ ’ਚ ਯੋਗ ਸਥਾਨ ਦਿੱਤਾ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ, ਇਸਤਰੀ ਵਿੰਗ ਲਈ ਸਰਪ੍ਰਸਤ ਚਰਨਜੀਤ ਕੌਰ ਦਿਓਲ ਨਾਲ ਰਾਇ-ਸਲਾਹ ਬਾਅਦ ਅਕਾਲੀ ਦਲ (ਬ) ਇਸਤਰੀ ਵਿੰਗ (ਹਲਕਾ ਦਾਖਾ) ਪ੍ਰਧਾਨ ਸੁਖਵਿੰਦਰ ਕੌਰ ਗੁੱਜਰਵਾਲ ਵਲੋਂ ਪਹਿਲਾਂ ਹੀ ਬਣੇ ਇਸਤਰੀ ਵਿੰਗ ਨੂੰ ਮਜ਼ਬੂਤ ਕਰਦਿਆਂ ਅੱਜ ਹੋਰ ਮਹਿਲਾਵਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਮੁੱਲਾਂਪੁਰ-ਦਾਖਾ, 11 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਇਸਤਰੀ ਵਿੰਗ ਲਈ ਸਰਪ੍ਰਸਤ (ਸਾਂਸਦ) ਹਰਸਿਮਰਤ ਕੌਰ ਬਾਦਲ ਦੇ ਆਦੇਸ਼ਾਂ ਅਤੇ ਇਸਤਰੀ ਵਿੰਗ ਪ੍ਰਧਾਨ ਹਰਗੋਬਿੰਦ ਕੌਰ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਰਾਜ ਭਰ ’ਚ ਪਾਰਟੀ ਦਾ ਇਸਤਰੀ ਵਿੰਗ ਮਜਬੂਤ ਬਣਾਉਣ ਲਈ ਬੀਬੀਆਂ ਨੂੰ ਪਾਰਟੀ ’ਚ ਯੋਗ ਸਥਾਨ ਦਿੱਤਾ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ, ਇਸਤਰੀ ਵਿੰਗ ਲਈ ਸਰਪ੍ਰਸਤ ਚਰਨਜੀਤ ਕੌਰ ਦਿਓਲ ਨਾਲ ਰਾਇ-ਸਲਾਹ ਬਾਅਦ ਅਕਾਲੀ ਦਲ (ਬ) ਇਸਤਰੀ ਵਿੰਗ (ਹਲਕਾ ਦਾਖਾ) ਪ੍ਰਧਾਨ ਸੁਖਵਿੰਦਰ ਕੌਰ ਗੁੱਜਰਵਾਲ ਵਲੋਂ ਪਹਿਲਾਂ ਹੀ ਬਣੇ ਇਸਤਰੀ ਵਿੰਗ ਨੂੰ ਮਜ਼ਬੂਤ ਕਰਦਿਆਂ ਅੱਜ ਹੋਰ ਮਹਿਲਾਵਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਹਲਕਾ ਪ੍ਰਧਾਨ ਸੁਖਵਿੰਦਰ ਕੌਰ ਵਲੋਂ ਸਰਕਲ ਪ੍ਰਧਾਨ ਕਮਲਜੀਤ ਕੌਰ ਚਮਿੰਡਾ ਨੂੰ ਨਾਲ ਲੈ ਕੇ ਮਨਦੀਪ ਕੌਰ ਗੁੱਜਰਵਾਲ ਨੂੰ ਹਲਕਾ ਦਾਖਾ ਇਸਤਰੀ ਵਿੰਗ ਲਈ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਸਰਕਲ ਰੂੰਮੀ ਲਈ ਕਮਲਜੀਤ ਕੌਰ ਛੱਜਾਵਾਲ ਸਰਕਲ ਪ੍ਰਧਾਨ, ਸੁਰਿੰਦਰ ਕੌਰ ਮੀਤ ਪ੍ਰਧਾਨ, ਹਰਵਿੰਦਰ ਕੌਰ, ਰਣਜੀਤ ਕੌਰ ਮੈਂਬਰ, ਸਰਕਲ ਜੋਧਾਂ ਲਈ ਸਿਮਰਨਜੀਤ ਕੌਰ ਸਰਕਲ ਪ੍ਰਧਾਨ, ਕਮਲਜੀਤ ਕੌਰ, ਰਾਜ ਕੌਰ, ਹਰਜੀਤ ਕੌਰ, ਹਰਵਿੰਦਰ ਕੌਰ, ਮਨਪ੍ਰੀਤ ਕੌਰ, ਸੰਤੋਸ਼ ਸਮੇਤ ਇਕ ਦਰਜਨ ਹੋਰ ਮਹਿਲਾਵਾਂ ਦੀ ਹਲਕਾ ਦਾਖਾ ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਵਿਚ ਨਿਯੁਕਤੀ ਕਰਕੇ ਚਰਨਜੀਤ ਕੌਰ ਦਿਓਲ, ਜਸਕਰਨ ਸਿੰਘ ਦਿਓਲ ਵਲੋਂ ਸਿਰੋਪਾਓ ਪਾਏ ਗਏ। ਹਲਕਾ ਦਾਖਾ ’ਚ ਇਸਤਰੀ ਅਕਾਲੀ ਦਲ ਦਾ ਦਾਇਰਾ ਵਿਸ਼ਾਲ ਕਰਦਿਆਂ ਬੀਬੀ ਚਰਨਜੀਤ ਕੌਰ ਦਿਓਲ ਦੱਸਿਆ ਕਿ ਹਲਕਾ ਦਾਖਾ ’ਚ ਛਪਾਰ ਮੇਲੇ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਇਸਤਰੀ ਵਿੰਗ ਮਹਿਲਾਵਾਂ ਦਾ ਵੱਡਾ ਯੋਗਦਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਪਾਰਟੀ ਨਾਲ ਜੁੜੇ ਮਰਦਾਂ ਵਾਂਗ ਮਹਿਲਾਵਾਂ ਦੀ ਵੀ ਛਪਾਰ ਕਾਨਫਰੰਸ ਵਿਚ ਭਰਵੀਂ ਸ਼ਮੂਲੀਅਤ ਹੋਵੇ। ਨਿਯੁਕਤੀਆਂ ਬਾਅਦ ਪੱਤਰਕਾਰ ਨਾਲ ਗੱਲਬਾਤ ਸਮੇਂ ਜਸਕਰਨ ਸਿੰਘ ਦਿਓਲ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਹੇਠ ਮੇਲਾ ਛਪਾਰ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫਰੰਸ ਲਈ ਥਾਂ ਦੀ ਅਲਾਟਮੈਂਟ ਦੇ ਨਾਲ ਹੋਰ ਪ੍ਰਬੰਧਾਂ ਲਈ ਸਰਕਲ ਪ੍ਰਧਾਨ, ਜ਼ੋਨ ਇੰਚਾਰਜਾਂ ਨਾਲ ਹਰ ਹਫ਼ਤੇ ਮੀਟਿੰਗ ਹੁੰਦੀ ਹੈ, ਜੋ ਛਪਾਰ ਕਾਨਫਰੰਸ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਜਸਵੰਤ ਸਿੰਘ ਸਿੱਧੂ (ਸਿੱਧਵਾਂ ਬੇਟ) ਦਾ ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ ਚੇਅਰਮੈਨ ਕੁਲਵਿੰਦਰ ਸਿੰਘ ਝੱਜ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਵਲੋਂ ਸਨਮਾਨਿਤ
Ad Position 24