06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਹਾਈਟੈਕ ਖੇਡ ਗਰਾਊਂਡ ਦਾਖਾ: ਅੰਡਰ-14 ਅੰਤਰ ਜ਼ਿਲ੍ਹਾ ਫੁੱਟਬਾਲ ਮੁਕਾਬਲੇ ਲੁਧਿਆਣਾ ਜ਼ਿਲ੍ਹੇ ਦੀਆਂ ਲੜਕੀਆਂ ਬਣੀਆਂ ਚੈਂਪੀਅਨ

ਮੁੱਲਾਂਪੁਰ-ਦਾਖਾ, 6 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਕੂਲ ਸਿੱਖਿਆ ਵਿਭਾਗ ਵਲੋਂ ਹਾਈਟੈਕ ਖੇਡ ਗਰਾਊਂਡ ਦਾਖਾ (ਲੁਧਿਆਣਾ) ਵਿਖੇ ਕਰਵਾਏ ਲੜਕੀਆਂ ਦੇ ਅੰਡਰ-14 ਅੰਤਰ-ਜ਼ਿਲ੍ਹਾ ਫੁੱਟਬਾਲ ਮੁਕਾਬਲੇ ਬੇਹੱਦ ਰੋਮਾਂਚਕ ਮਾਹੌਲ ਵਿਚ ਸੰਪੰਨ ਹੋ ਗਏ। ਇਨ੍ਹਾਂ ਮੁਕਾਬਲਿਆਂ ਦੇ ਆਖ਼ਰੀ ਦਿਨ ਫ਼ਾਈਨਲ ਅਤੇ ਸੈਮੀਫ਼ਾਈਨਲ ਮੈਚਾਂ ਦੌਰਾਨ ਟੀਮਾਂ ਵਿਚਕਾਰ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ।

Ad Position 21
No active advertisement
ਅਜੀਤ ਡੈਸਕ 07-11-2026
ਮੁੱਲਾਂਪੁਰ-ਦਾਖਾ, 6 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਕੂਲ ਸਿੱਖਿਆ ਵਿਭਾਗ ਵਲੋਂ ਹਾਈਟੈਕ ਖੇਡ ਗਰਾਊਂਡ ਦਾਖਾ (ਲੁਧਿਆਣਾ) ਵਿਖੇ ਕਰਵਾਏ ਲੜਕੀਆਂ ਦੇ ਅੰਡਰ-14 ਅੰਤਰ-ਜ਼ਿਲ੍ਹਾ ਫੁੱਟਬਾਲ ਮੁਕਾਬਲੇ ਬੇਹੱਦ ਰੋਮਾਂਚਕ ਮਾਹੌਲ ਵਿਚ ਸੰਪੰਨ ਹੋ ਗਏ। ਇਨ੍ਹਾਂ ਮੁਕਾਬਲਿਆਂ ਦੇ ਆਖ਼ਰੀ ਦਿਨ ਫ਼ਾਈਨਲ ਅਤੇ ਸੈਮੀਫ਼ਾਈਨਲ ਮੈਚਾਂ ਦੌਰਾਨ ਟੀਮਾਂ ਵਿਚਕਾਰ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ। ਪਹਿਲੇ ਸੈਮੀਫ਼ਾਈਨਲ ਮੈਚ ਵਿੱਚ ਲੁਧਿਆਣਾ ਜ਼ਿਲ੍ਹਾ ਲੜਕੀਆਂ ਦੀ ਟੀਮ ਨੇ ਇਕਪਾਸੜ ਮੁਕਾਬਲੇ ਵਿੱਚ ਬਠਿੰਡਾ ਜ਼ਿਲ੍ਹੇ ਦੀ ਟੀਮ ਨੂੰ 6-0 ਦੇ ਵੱਡੇ ਫ਼ਰਕ ਨਾਲ ਕਰਾਰੀ ਮਾਤ ਦੇ ਕੇ ਫ਼ਾਈਨਲ ਵਿਚ ਜਗ੍ਹਾ ਬਣਾਈ। ਦੂਸਰੇ ਸੈਮੀਫ਼ਾਈਨਲ ਮੁਕਾਬਲੇ ਵਿਚ ਹੁਸ਼ਿਆਰਪੁਰ ਟੀਮ ਨੇ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਟੀਮ ਨੂੰ 3-0 ਨਾਲ ਹਰਾ ਕੇ ਫ਼ਾਈਨਲ ਵਿਚ ਪ੍ਰਵੇਸ਼ ਕੀਤਾ। ਅੰਤਰ ਜ਼ਿਲ੍ਹਾ ਫੁੱਟਬਾਲ ਚੈਂਪੀਅਨਸ਼ਿਪ ਦਾ ਫ਼ਾਈਨਲ ਮੈਚ ਬੇਹੱਦ ਫ਼ਸਵਾਂ ਰਿਹਾ, ਜਿਸ ਵਿੱਚ ਲੁਧਿਆਣਾ ਦੀਆਂ ਲੜਕੀਆਂ ਨੇ ਰਣਨੀਤਕ ਖੇਡ ਦਾ ਮੁਜ਼ਾਹਰਾ ਕਰਦਿਆਂ 1-0 ਦੀ ਬੜ੍ਹਤ ਨਾਲ ਜਿੱਤ ਦਰਜ ਕੀਤੀ। ਤੀਜੇ ਅਤੇ ਚੌਥੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਨਵਾਂ ਸ਼ਹਿਰ ਜ਼ਿਲ੍ਹੇ ਦੀ ਟੀਮ ਨੇ ਬਿਹਤਰ ਖੇਡ ਦਿਖਾਉਂਦੇ ਹੋਏ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ, ਉੱਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਮੇਂ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੁਲਬੀਰ ਸਿੰਘ, ਪ੍ਰਿੰਸੀਪਲ ਜਸਪ੍ਰੀਤ ਕੌਰ ਦਾਖਾ ਸਕੂਲ, ਅਬਜ਼ਰਬਰ ਬ੍ਰਹਮਜੋਤ ਸਿੰਘ, ਪ੍ਰਿੰਸੀਪਲ ਗੁਰਜੰਟ ਸਿੰਘ, ਡੀ.ਪੀ ਕੁਲਦੀਪ ਸਿੰਘ, ਜਗਦੇਵ ਸਿੰਘ, ਕੁਲਵੰਤ ਸਿੰਘ, ਜਗਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਰਮਨਜੀਤ ਕੌਰ, ਨਵਨੀਤ ਕੌਰ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ, ਇਕਬਾਲ ਸਿੰਘ ਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡਿਕਸਨ ਕੰਪਨੀ ਹੰਬੜਾਂ ਵਲੋਂ ਪਿੰਡ ਦੇ ਵਿਕਾਸ ਲਈ 1 ਲੱਖ, ਗੁਰਦੁਆਰਾ ਸਾਹਿਬ ਤੇ ਮੰਦਰ ਕਮੇਟੀ ਨੂੰ 25- 25 ਹਜ਼ਾਰ ਭੇਟ ਅਗਲੀ ਖ਼ਬਰ ਡਿਕਸਨ ਕੰਪਨੀ ਹੰਬੜਾਂ ਵਲੋਂ ਪਿੰਡ ਦੇ ਵਿਕਾਸ ਲਈ 1 ਲੱਖ, ਗੁਰਦੁਆਰਾ ਸਾਹਿਬ ਤੇ ਮੰਦਰ ਕਮੇਟੀ ਨੂੰ 25- 25 ਹਜ਼ਾਰ ਭੇਟ
Ad Position 24