08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕੁੱਲ ਹਿੰਦ ਕਿਸਾਨ ਸਭਾ ਵਲੋਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨਾਂਅ ਦਿੱਤਾ ਮੈਮੋਰੰਡਮ

ਮੁੱਲਾਂਪੁਰ-ਦਾਖਾ, 7 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਕਿਸਾਨ-ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ਸ਼ੀਲ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ (ਪੰਜਾਬ) ਵਲੋਂ ਕਰਜ਼ਾ ਮੁਆਫ਼ੀ, ਭਾਰਤ-ਅਮਰੀਕਾ ਵਪਾਰ ਮੁਕਤ ਸਮਝੌਤਾ ਰੱਦ ਕਰਨ, ਪੰਜਾਬ ਦੇ ਪਾਣੀਆਂ ਦੀ ਨਿਆਂਇਕ ਵੰਡ ਪ੍ਰਣਾਲੀ, ਲੈਂਡ ਪੂਲਿੰਗ ਦਾ ਵਿਰੋਧ, ਇਕ ਦਰਜਨ ਮੰਗਾਂ ਨੂੰ ਲੈ ਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਖਜ਼ਾਨਚੀ ਸਤਨਾਮ ਸਿੰਘ ਬੜੈਚ ਦੀ ਅਗਵਾਈ ਹੇਠ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਇਕ ਮੈਮੋਰੰਡਮ ਸਬ ਤਹਿਸੀਲ ਮੁੱਲਾਂਪੁਰ ਸੰਬੰਧਿਤ ਅਧਿਕਾਰੀ ਨੂੰ ਦਿੱਤਾ ਗਿਆ। ਮੈਮੋਰੰਡਮ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਸਤਨਾਮ ਸਿੰਘ ਬੜੈਚ, ਰੂਪ ਬਸੰਤ ਸਿੰਘ ਬੜੈਚ, ਕ੍ਰਿਪਾਲ ਸਿੰਘ ਪਮਾਲੀ, ਬਲਦੇਵ ਸਿੰਘ ਪਮਾਲ ਨੇ ਦੱਸਿਆ ਕਿ ਭਾਰਤ ਦੀ ਕੇਂਦਰ ਸਰਕਾਰ ਕਾਰਪੋਰੇਟ ਜ਼ਰੀਏ ਪੰਜਾਬ ਦੀ ਖੇਤੀ ਨੂੰ ਖ਼ਤਮ ਕਰਨ ਦੇ ਰਾਹ ਤੁਰ ਪਈ, ਜਿਸ ਦਾ ਤਿੱਖਾ ਵਿਰੋਧ ਹੋਵੇਗਾ, ਕਿਉਂਕਿ ਖੇਤੀ ਖਤਮ ਹੋਣ ਨਾਲ ਕਿਸਾਨ-ਮਜ਼ਦੂਰ ਦੋਵਾਂ ਨੂੰ ਰੋਜ਼ੀ ਰੋਟੀ ਦੇ ਲਾਲੇ ਪੈ ਜਾਣਗੇਂ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮੁੱਲਾਂਪੁਰ-ਦਾਖਾ, 7 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਕਿਸਾਨ-ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ਸ਼ੀਲ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ (ਪੰਜਾਬ) ਵਲੋਂ ਕਰਜ਼ਾ ਮੁਆਫ਼ੀ, ਭਾਰਤ-ਅਮਰੀਕਾ ਵਪਾਰ ਮੁਕਤ ਸਮਝੌਤਾ ਰੱਦ ਕਰਨ, ਪੰਜਾਬ ਦੇ ਪਾਣੀਆਂ ਦੀ ਨਿਆਂਇਕ ਵੰਡ ਪ੍ਰਣਾਲੀ, ਲੈਂਡ ਪੂਲਿੰਗ ਦਾ ਵਿਰੋਧ, ਇਕ ਦਰਜਨ ਮੰਗਾਂ ਨੂੰ ਲੈ ਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਖਜ਼ਾਨਚੀ ਸਤਨਾਮ ਸਿੰਘ ਬੜੈਚ ਦੀ ਅਗਵਾਈ ਹੇਠ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਇਕ ਮੈਮੋਰੰਡਮ ਸਬ ਤਹਿਸੀਲ ਮੁੱਲਾਂਪੁਰ ਸੰਬੰਧਿਤ ਅਧਿਕਾਰੀ ਨੂੰ ਦਿੱਤਾ ਗਿਆ। ਮੈਮੋਰੰਡਮ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਸਤਨਾਮ ਸਿੰਘ ਬੜੈਚ, ਰੂਪ ਬਸੰਤ ਸਿੰਘ ਬੜੈਚ, ਕ੍ਰਿਪਾਲ ਸਿੰਘ ਪਮਾਲੀ, ਬਲਦੇਵ ਸਿੰਘ ਪਮਾਲ ਨੇ ਦੱਸਿਆ ਕਿ ਭਾਰਤ ਦੀ ਕੇਂਦਰ ਸਰਕਾਰ ਕਾਰਪੋਰੇਟ ਜ਼ਰੀਏ ਪੰਜਾਬ ਦੀ ਖੇਤੀ ਨੂੰ ਖ਼ਤਮ ਕਰਨ ਦੇ ਰਾਹ ਤੁਰ ਪਈ, ਜਿਸ ਦਾ ਤਿੱਖਾ ਵਿਰੋਧ ਹੋਵੇਗਾ, ਕਿਉਂਕਿ ਖੇਤੀ ਖਤਮ ਹੋਣ ਨਾਲ ਕਿਸਾਨ-ਮਜ਼ਦੂਰ ਦੋਵਾਂ ਨੂੰ ਰੋਜ਼ੀ ਰੋਟੀ ਦੇ ਲਾਲੇ ਪੈ ਜਾਣਗੇਂ। ਬੜੈਚ ਨੇ ਅੰਕੜਿਆਂ ਨਾਲ ਦੱਸਿਆ ਕਿ ਡਬਲਿਊ.ਟੀ.ਓ ਵਿਚ ਭਾਰਤ ਵਲੋਂ ਫਸਲਾਂ ’ਤੇ ਦਿੱਤੀ ਜਾਣ ਵਾਲੀ ਐੱਮ. ਐੱਸ. ਪੀ. ਦਾ ਅਮਰੀਕਾ ਲੰਮੇ ਸਮੇਂ ਤੋਂ ਵਿਰੋਧ ਕਰ ਰਿਹਾ ਤਾਂ ਹੀ ਸਾਡੇ ਵਲੋਂ ਵਪਾਰ ਸਮਝੌਤੇ ’ਤੇ ਇਤਰਾਜ਼ ਜਤਾਇਆ ਜਾ ਰਿਹਾ। ਅਮਰੀਕਾ ਡੇਅਰੀ ਉਤ ਪਾਦ ਬਿਨਾਂ ਕਿਸੇ ਟੈਕਸ ਭਾਰਤ ਵਿਚ ਵਿਕੇਗਾ ਤਾਂ ਸਾਡਾ ਡੇਅਰੀ ਧੰਦਾ ਬਚਣਾ ਹੀ ਨਹੀਂ। ਬਿਜਲੀ ਸੋਧ ਬਿੱਲ 2025, ਤਜ਼ਵੀਜ਼ਤ ਬੀਜ ਸੋਧ ਬਿੱਲ ਵੀ ਕਿਸਾਨਾਂ ਦੇ ਹਿਤਾਂ ਵਿਚ ਨਹੀਂ। ਕਿਸਾਨ ਅਤੇ ਖੇਤ ਮਜ਼ਦੂਰਾਂ ਦੇ ਸਹਿਕਾਰੀ ਸੁਸਾਇਟੀਆਂ ’ਚ ਕਰਜ਼ੇ ਦੀ ਹੱਦ ਵਧਾਈ ਜਾਵੇ, ਡੀਜ਼ਲ-ਪੈਟਰੋਲ ਕੀਮਤਾਂ ਵਿਚ ਵਾਧਾ ਵਾਪਸ ਲਿਆ ਜਾਵੇ। ਮਨਰੇਗਾ ਮਜ਼ਦੂਰਾਂ ਨੂੰ 125 ਦਿਨ ਰੁਜ਼ਗਾਰ ਦੀ ਥਾਂ 200 ਦਿਨ ਕੀਤਾ ਜਾਵੇ, ਨਾਲ ਹੀ ਉਨ੍ਹਾਂ ਦੀ ਉਜ਼ਰਤ ਵਿਚ ਵਾਧਾ ਹੋਵੇ। ਕੁੱਲ ਹਿੰਦ ਕਿਸਾਨ ਸਭਾ ਵਲੋਂ ਰਾਜ ਤੇ ਕੇਂਦਰ ਸਰਕਾਰ ਦੇ ਨਾਂਅ ਮੈਮੋਰੰਡਮ ਦੇਣ ਸਮੇਂ ਮੋਹਣ ਸਿੰਘ ਮੁੱਲਾਂਪੁਰ, ਤਹਿਸੀਲ ਸਕੱਤਰ ਪਲਵਿੰਦਰ ਸਿੰਘ ਰਾਜੀ, ਤਹਿਸੀਲ ਪ੍ਰਧਾਨ ਪਰਮਿੰਦਰ ਸਿੰਘ ਬੜੈਚ, ਮੈਨੇਜਰ ਗੁਰਦੇਵ ਸਿੰਘ ਮੁੱਲਾਂਪੁਰ, ਸਰਬਜੀਤ ਸਿੰਘ ਕੈਲਪੁਰ, ਬਲਬੀਰ ਸਿੰਘ ਬੜੈਚ, ਰਾਜੂ ਮੁੱਲਾਂਪੁਰ, ਬਾਬੂ ਸਿੰਘ ਬੜੈਚ, ਲਖਵਿੰਦਰ ਸਿੰਘ ਬੜੈਚ, ਬਿੱਟੂ ਬੜੈਚ, ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੀ.ਏ.ਸੀ. ਕਮੇਟੀ ਤੇ ਜਨਰਲ ਕੌਂਸਲ ’ਚ ਅਹੁਦੇਦਾਰੀਆਂ ਮਿਲਣ ’ਤੇ ਚੇਅਰਮੈਨ ਸਹਿਬਾਜ਼ਪੁਰਾ ਤੇ ਨੱਥੋਵਾਲ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਛਪਾਰ ਮੇਲੇ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਇਤਿਹਾਸਿਕ ਕਾਨਫ਼ਰੰਸ ਹੋਵੇਗੀ-ਡਾ. ਚੀਮਾ
Ad Position 24