07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਸਵੱਦੀ ਕਲਾਂ ਦਾ ਕ੍ਰਿਕਟ ਟੂਰਨਾਮੈਂਟ ਖੋਖੇਵਾਲ (ਜਲੰਧਰ) ਦੀ ਟੀਮ ਨੇ ਜਿੱਤਿਆ

ਚੌਂਕੀਮਾਨ, 7 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਕਲਾਂ ਵਿਖੇ ਨੌਜਵਾਨ ਵੀਰਾਂ ਵੱਲੋਂ ਸਵ: ਅੰਮ੍ਰਿਤਪਾਲ ਸਿੰਘ ਤੂਰ ਦੀ ਯਾਦ ਵਿਚ 6 ਰੋਜ਼ਾ ਕ੍ਰਿਕਟ ਟੂਰਨਾਮੈਂਟ ਗ੍ਰਾਂਮ ਪੰਚਾਇਤ, ਐੱਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਚੌਂਕੀਮਾਨ, 7 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਕਲਾਂ ਵਿਖੇ ਨੌਜਵਾਨ ਵੀਰਾਂ ਵੱਲੋਂ ਸਵ: ਅੰਮ੍ਰਿਤਪਾਲ ਸਿੰਘ ਤੂਰ ਦੀ ਯਾਦ ਵਿਚ 6 ਰੋਜ਼ਾ ਕ੍ਰਿਕਟ ਟੂਰਨਾਮੈਂਟ ਗ੍ਰਾਂਮ ਪੰਚਾਇਤ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਂਮੈਂਟ ਵਿਚ ਪੰਜਾਬ ਭਰ ’ਚੋਂ 64 ਟੀਮਾਂ ਨੇ ਹਿੱਸਾ ਲਿਆ ਤੇ ਟੂਰਨਾਮੈਂਟ ਦੇ ਅਖਰੀਲੇ ਦਿਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਅਮਨਦੀਪ ਸਿੰਘ ਅਮਨਾ ਸਵੱਦੀ, ਸਰਪੰਚ ਸੁਖਪ੍ਰੀਤ ਸਿੰਘ ਸੋਨੂੰ ਸਵੱਦੀ ਪੱਛਮੀ, ਡਾਇਰੈਕਟਰ ਜਗਦੀਪ ਸਿੰਘ ਜੱਗਾ ਗਿੱਲ ਸਵੱਦੀ, ਬਲਦੇਵ ਸਿੰਘ ਗਿੱਲ ਸਵੱਦੀ ਤੇ ਗੁਰਜੀਤ ਸਿੰਘ ਸਵੱਦੀ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਟੂਰਨਾਂਮੈਂਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਂਮੈਂਟ ਵਿਚ ਖੋਖੇਵਾਲ (ਜਲੰਧਰ) ਦੀ ਟੀਮ ਨੇ ਪਹਿਲਾ, ਨੂਰਪੁਰ ਬੇਟ (ਲੁਧਿਆਣਾ) ਦੀ ਟੀਮ ਨੇ ਦੂਜਾ, ਤਲਵੰਡੀ ਮੱਲ੍ਹੀਆਂ ਦੀ ਟੀਮ ਨੇ ਤੀਜਾ ਤੇ ਲਤਾਲਾ ਦੀ ਟੀਮ ਨੇ ਚੌਥਾਂ ਸਥਾਨ ਹਾਸਲ ਕੀਤਾ। ਇਸ ਮੌਕੇ ਬੈਸਟ ਬੈਟਸਮੈਨ ਤੇ ਬੈਸਟ ਬਾਊਲਰ ਨੂੰ ਮੋਟਰਸਾਈਕਲ ਤੇ ਸਕੂਟਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਆਏ ਮਹਿਮਾਨਾਂ ਤੇ ਟੂਰਨਾਂਮੈਂਟ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ। ਇਸ ਮੌਕੇ ਸ੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਦੇ ਕੋਰ ਕਮੇਟੀ ਮੈਬਰ ਅਮਨਦੀਪ ਸਿੰਘ ਅਮਨਾ ਸਵੱਦੀ ਨੇ ਟੂਰਨਾਂਮੈਂਟ ਪ੍ਰਬੰਧਕਾ ਨੂੰ ਵਧਾਈ ਦਿੱਤੀ ਜੋ ਟੂਰਨਾਂਮੈਂਟ ਕਰਵਾ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੇ ਹਨ। ਇਸ ਮੌਕੇ ਟੂਰਨਾਮੈਂਟ ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਰਣਧੀਰ ਸਿੰਘ ਰਾਣਾ ਤੂਰ, ਗੁਰਜੰਟ ਸਿੰਘ ਜੰਟਾ ਸਵੱਦੀ, ਅੰਮ੍ਰਿਤਪਾਲ ਸਿੰਘ ਕੈਨੇਡਾ, ਸਤਿੰਦਰ ਸਿੰਘ ਤੂਰ, ਦੂਪਾ ਤੂਰ, ਹਰਮਨਦੀਪ ਸਿੰਘ ਤੂਰ, ਮਨਵੀਰ ਸਿੰਘ ਤੂਰ, ਲਖਵਿੰਦਰ ਸਿੰਘ ਸਵੱਦੀ, ਕੋਮਲ ਸਵੱਦੀ, ਪਵਨਦੀਪ ਸਿੰਘ ਸਵੱਦੀ, ਅਰਸਦੀਪ ਸਿੰਘ ਸਵੱਦੀ, ਦੀਪਾ ਗੁੜੇ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਨੇ ਸਾਰੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਿਆ-ਸੰਧੂ, ਸਿੱਧਵਾਂ ਅਗਲੀ ਖ਼ਬਰ ਜੋਬਨਪ੍ਰੀਤ ਕੌਰ ਨੇ ਬਾਕਸਿੰਗ ਮੁਕਾਬਲੇ ’ਚ ਜਿੱਤਿਆ ਸੋਨੇ ਦਾ ਤਗਮਾ
Ad Position 24