ਪੰਜਾਬ ਯੂਨੀਵਰਸਿਟੀ ਚੋਣਾਂ ਦੌਰਾਨ ‘ਸੱਥ’ ਦੀ ਹਾਰ ਨਹੀਂ, ਸਗੋਂ ਨਵੀਂ ਸਿਆਸੀ ਲਹਿਰ ਦੀ ਸ਼ੁਰੂਆਤ ਹੋਈ
‘ਸੱਥ’ ਜਥੇਬੰਦੀ ਆਉਣ ਵਾਲੇ ਸਮੇਂ ਵਿਚ ਨੌਜਵਾਨਾਂ ਲਈ ਇਕ ਬਿਹਤਰ ਅਤੇ ਸਥਾਨਕ ਬਦਲ ਵਜੋਂ ਉੱਭਰੇਗੀ- ਜਗਰੂਪ ਸਿੰਘ ਖ਼ਾਲਸਾ
ਰਾਏਕੋਟ, 4 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਦੇ ਨਤੀਜਿਆਂ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਹਲਕਾ ਰਾਏਕੋਟ ਦੇ ਇੰਚਾਰਜ ਜਗਰੂਪ ਸਿੰਘ ਖ਼ਾਲਸਾ ਨੇ ਕਿਹਾ ਕਿ ‘ਸੱਥ’ ਦੇ ਉਮੀਦਵਾਰ ਦਰਸ਼ਪ੍ਰੀਤ ਸਿੰਘ ਦੀ ਨਤੀਜਿਆਂ ਵਿਚ ਹੋਈ ਹਾਰ ਨੂੰ ਅਸਫ਼ਲਤਾ ਨਹੀਂ ਮੰਨਿਆ ਜਾ ਸਕਦਾ। ਇਹ ਪੰਜਾਬ ਦੀ ਨੌਜਵਾਨੀ ਵਲੋਂ ਆਪਣੇ ਹੱਕਾਂ ਅਤੇ ਮੁੱਦਿਆਂ ਲਈ ਡਟ ਕੇ ਖੜ੍ਹੇ ਹੋਣ ਦੀ ਇਕ ਬੁਨਿਆਦੀ ਸ਼ੁਰੂਆਤ ਹੈ।
ਰਾਏਕੋਟ, 4 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਦੇ ਨਤੀਜਿਆਂ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਹਲਕਾ ਰਾਏਕੋਟ ਦੇ ਇੰਚਾਰਜ ਜਗਰੂਪ ਸਿੰਘ ਖ਼ਾਲਸਾ ਨੇ ਕਿਹਾ ਕਿ ‘ਸੱਥ’ ਦੇ ਉਮੀਦਵਾਰ ਦਰਸ਼ਪ੍ਰੀਤ ਸਿੰਘ ਦੀ ਨਤੀਜਿਆਂ ਵਿਚ ਹੋਈ ਹਾਰ ਨੂੰ ਅਸਫ਼ਲਤਾ ਨਹੀਂ ਮੰਨਿਆ ਜਾ ਸਕਦਾ। ਇਹ ਪੰਜਾਬ ਦੀ ਨੌਜਵਾਨੀ ਵਲੋਂ ਆਪਣੇ ਹੱਕਾਂ ਅਤੇ ਮੁੱਦਿਆਂ ਲਈ ਡਟ ਕੇ ਖੜ੍ਹੇ ਹੋਣ ਦੀ ਇਕ ਬੁਨਿਆਦੀ ਸ਼ੁਰੂਆਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਿਤ ਐੱਸ.ਓ.ਆਈ ਜਥੇਬੰਦੀ ਵਲੋਂ ਆਖ਼ਰੀ ਸਮੇਂ ’ਤੇ ਭਾਜਪਾ ਨਾਲ ਸਬੰਧਿਤ ਏ.ਬੀ.ਵੀ.ਪੀ. ਨੂੰ ਸਮਰਥਨ ਦੇਣਾ ਇਕ ਵੱਡਾ ਸਿਆਸੀ ਇਸ਼ਾਰਾ ਹੈ, ਜੋ ਪੰਜਾਬ ਦੀ ਨੌਜਵਾਨੀ ਨੂੰ ਵਿਚਾਰਨਾ ਚਾਹੀਦਾ ਹੈ ਕਿ ਪੰਜਾਬੀ ਵਿਦਿਆਰਥੀਆਂ ਨੂੰ ਰਾਜਨੀਤੀ ਲਈ ਬਾਹਰੀ ਸਿਆਸੀ ਧਿਰਾਂ ਦਾ ਸਹਾਰਾ ਕਿਉਂ ਲੈਣਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ‘ਸੱਥ’ ਨੇ ਜਿਸ ਮਜ਼ਬੂਤੀ ਨਾਲ ਪੰਜਾਬ ਦੇ ਅਸਲ ਮੁੱਦਿਆਂ ’ਤੇ ਚੋਣ ਲੜ੍ਹੀ ਹੈ, ਉਹ ਆਉਣ ਵਾਲੇ ਸਮੇਂ ਵਿਚ ਨੌਜਵਾਨਾਂ ਲਈ ਇਕ ਬਿਹਤਰ ਅਤੇ ਸਥਾਨਕ ਬਦਲ ਵਜੋਂ ਉੱਭਰੇਗੀ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਹਾਰ-ਜਿੱਤ ਬਣੀ ਰਹਿੰਦੀ ਹੈ, ਪਰ ਆਪਣੇ ਸਿਧਾਂਤਾਂ ’ਤੇ ਪਹਿਰਾ ਦੇਣਾ ਹੀ ਅਸਲ ਜਿੱਤ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਵਿਚ ‘ਸੱਥ’ ਦੀ ਸਰਗਰਮ ਭਾਗੀਦਾਰੀ ਸਾਬਿਤ ਕਰਦੀ ਹੈ ਕਿ ਪੰਜਾਬ ਦੀ ਧਰਤੀ ’ਤੇ ਆਪਣੀ ਵੱਖਰੀ ਪਛਾਣ ਅਤੇ ਨੌਜਵਾਨ ਲਹਿਰ ਲਈ ਅਜੇ ਵੀ ਵੱਡਾ ਘੇਰਾ ਮੌਜੂਦ ਹੈ।