04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਰਬੀਰ ਸਿੰਘ ਇਯਾਲੀ ਵਲੋਂ ਕਾਨਫ਼ਰੰਸ ਮੇਲਾ ਛਪਾਰ ਦੀ ਸਫ਼ਲਤਾ ਲਈ ਮੀਟਿੰਗਾਂ ਸ਼ੁਰੂ

ਮੁੱਲਾਂਪੁਰ ਦਾਖਾ, 4 ਸਤੰਬਰ ( ਨਿਰਮਲ ਸਿੰਘ ਧਾਲੀਵਾਲ)- ਗਰੀਬਦਾਸੀ ਭੂਰੀ ਵਾਲੇ ਸੰਪਰਦਾਇ ਦੇ ਬ੍ਰਹਮਲੀਨ ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆਂ ਦੀ ਸ਼ਲਾਨਾ ਬਰਸ਼ੀ ਨੂੰ ਸਮਰਪਿਤ ਆਸ਼ਰਮ ਭੂਰੀ ਵਾਲੇ ਤਲਵੰਡੀ ਖੁਰਦ (ਲੁਧਿ:) ਵਿਖੇ ਅਚਾਰੀਆ ਸ਼੍ਰੀ ਗਰੀਬ ਦਾਸ ਜੀ ਦੀ ਬਾਣੀ ਦੇ ਪਾਠ ਛਤਰੀ ਸਾਹਿਬ ਵਿਖੇ ਨਿਰੰਤਰ ਜਾਰੀ ਹਨ। ਚੱਲ ਰਹੇ ਧਾਰਮਿਕ ਸਮਾਗਮਾਂ ਸਮੇਂ ਸੰਧਿਆ ਦੀ ਆਰਤੀ ਉਪਰੰਤ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ, ਹੋਰ ਸੰਪਰਦਾਇ ਦੇ ਮਹਾਤਮਾਂ ਵਲੋਂ ਕੀਰਤਨ ਕਰਦਿਆਂ ਸੰਗਤ ਨੂੰ ਦੱਸਿਆ ਕਿ ਸਵਾਮੀ ਗੰਗਾ ਨੰਦ ਜੀ ਸੇਵਾ, ਸਿਮਰਨ ਨੂੰ ਜੀਵਨ ਲਈ ਉੱਤਮ ਮੰਨ ਕੇ ਜਨ ਕਲਿਆਣ ਲਈ ਕਿਰਤ ਨੂੰ ਵਡਿਆਈ ਦਿੱਤੀ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਮੁੱਲਾਂਪੁਰ ਦਾਖਾ, 4 ਸਤੰਬਰ ( ਨਿਰਮਲ ਸਿੰਘ ਧਾਲੀਵਾਲ)- ਗਰੀਬਦਾਸੀ ਭੂਰੀ ਵਾਲੇ ਸੰਪਰਦਾਇ ਦੇ ਬ੍ਰਹਮਲੀਨ ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆਂ ਦੀ ਸ਼ਲਾਨਾ ਬਰਸ਼ੀ ਨੂੰ ਸਮਰਪਿਤ ਆਸ਼ਰਮ ਭੂਰੀ ਵਾਲੇ ਤਲਵੰਡੀ ਖੁਰਦ (ਲੁਧਿ:) ਵਿਖੇ ਅਚਾਰੀਆ ਸ਼੍ਰੀ ਗਰੀਬ ਦਾਸ ਜੀ ਦੀ ਬਾਣੀ ਦੇ ਪਾਠ ਛਤਰੀ ਸਾਹਿਬ ਵਿਖੇ ਨਿਰੰਤਰ ਜਾਰੀ ਹਨ। ਚੱਲ ਰਹੇ ਧਾਰਮਿਕ ਸਮਾਗਮਾਂ ਸਮੇਂ ਸੰਧਿਆ ਦੀ ਆਰਤੀ ਉਪਰੰਤ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ, ਹੋਰ ਸੰਪਰਦਾਇ ਦੇ ਮਹਾਤਮਾਂ ਵਲੋਂ ਕੀਰਤਨ ਕਰਦਿਆਂ ਸੰਗਤ ਨੂੰ ਦੱਸਿਆ ਕਿ ਸਵਾਮੀ ਗੰਗਾ ਨੰਦ ਜੀ ਸੇਵਾ, ਸਿਮਰਨ ਨੂੰ ਜੀਵਨ ਲਈ ਉੱਤਮ ਮੰਨ ਕੇ ਜਨ ਕਲਿਆਣ ਲਈ ਕਿਰਤ ਨੂੰ ਵਡਿਆਈ ਦਿੱਤੀ। ਸਵਾਮੀ ਸ਼ੰਕਰਾ ਨੰਦ ਜੀ ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਚੰਦਰ ਮਹਾਰਾਜ ਜੀ ਦੇ ਅਵਤਾਰ ਪੁਰਬ ਦੀ ਸੰਗਤ ਨੂੰ ਵਧਾਈ ਦਿੰੰਦਿਆਂ ਕਿਹਾ ਕਿ ਅੱਜ ਦੇਸ਼ ਭਰ ’ਚ ਕ੍ਰਿਸ਼ਨ ਭਗਵਾਨ ਦਾ ਜਨਮ ਦਿਹਾੜਾ ਕ੍ਰਿਸ਼ਨ ਜਨਮ ਅਸ਼ਟਮੀ ਦੇ ਰੂਪ ’ਚ ਮਨਾਇਆ ਜਾਦਾ। ਆਸ਼ਰਮ ਭੂਰੀ ਵਾਲੇ ਤਲਵੰਡੀ ਵਿਖੇ ਵੱਖ-ਵੱਖ ਸੰਪਰਦਾਇ ਦੇ ਸੰਤਾ-ਮਹਾਂਪੁਰਖਾਂ, ਰਿਸ਼ੀਆ-ਮੁਨੀਆਂ ਦੀ ਆਮਦ ਧਾਰਮਿਕ ਸਮਾਗਮ ਵਿਚ ਨਿਰੰਤਰ ਜਾਰੀ ਹੈ। ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆਂ ਦੀ ਸਲਾਨਾ ਬਰਸ਼ੀ ਮੌਕੇ ਰਿਸ਼ੀਆ-ਮੁਨੀਆ ਨੂੰ ਤੀਰਥ ਸਮਾਨ ਮੰਨਿਆ ਜਾਦਾ ਹੈ। ਇਹੋ ਕਾਰਨ ਹੈ ਕਿ ਹਰ ਸਾਲ ਦੇਸ਼ ਦੇ ਕੋਨੇ-ਕੋਨੇ ਤੋਂ ਰੰਮਤਾ ਸਾਧੂ ਲੋਕ ਆਸ਼ਰਮ ਭੂਰੀ ਵਾਲੇ ਤਲਵੰਡੀ ਖੁਰਦ ਪਹੁੰਚ ਕੇ ਪ੍ਰਸ਼ਾਦਾ ਛਕ ਲੈਣ ਬਾਅਦ ਬਸਤਰ, ਨਗਦੀ ਭੇਟਾ ਦੇ ਰੂਪ ’ਚ ਪ੍ਰਾਪਤ ਕਰਦੇ ਹਨ। ਸਵਾਮੀ ਓਮਾ ਨੰਦ ਜੀ ਦੱਸਿਆ ਕਿ ਅੱਜ ਜਨਮ ਅਸ਼ਟਮੀ ਦੇ ਦਿਨ ਸੈਂਕੜੇ ਸਾਧੂ-ਮਹਾਤਮਾਂ ਆਸ਼ਰਮ ਭੂਰੀ ਵਾਲੇ ਤਲਵੰਡੀ ਖੁਰਦ ਪਹੁੰਚ ਰਹੇ ਹਨ ਜੋ ਰਾਤਰੀ ਵਿਸ਼ਰਾਮ ਉਪਰੰਤ ਕੱਲ੍ਹ ਦੁਪਹਿਰ ਦਾ ਪ੍ਰਸ਼ਾਦਾ ਛਕ ਕੇ ਰਵਾਨਗੀ ਪਾਉਣਗੇਂ। ਛਤਰੀ ਸਾਹਿਬ ਵਿਖੇ ਅੱਜ ਜਨਮ ਅਸ਼ਟਮੀ ਦੇ ਦਿਨ ਸੰਗਤ ਦੀ ਭਾਰੀ ਭੀੜ ਸੀ। ਸਲਾਨਾ ਸਮਾਗਮ ਸਮੇਂ ਬਾਬਾ ਅਮਰ ਸਿੰਘ, ਹਰਜੀਤ ਸਿੰਘ ਬਿੱਟੂ, ਨਿਸ਼ਾਨ ਸਿੰਘ ਲੁਧਿਆਣਾ, ਸੁਰਜੀਤ ਸਿੰਘ ਸੰਘੇੜਾ, ਜੋਗਿੰਦਰ ਸਿੰਘ ਤਲਵੰਡੀ, ਕਰਨੈਲ ਸਿੰਘ ਤਲਵੰਡੀ, ਬਾਬਾ ਹਰਭਜਨ ਸਿੰਘ, ਚੌਧਰੀ ਸੁਰਿੰਦਰਪਾਲ ਸਿੰਘ ਝਾਂਡੀਆਂ, ਇੰਸਪੈਕਟਰ ਸੁਖਦੇਵ ਰਾਜ, ਬਸੰਤ ਸਿੰਘ ਬੜੂੰਦੀ, ਵੈਦ ਠਾਕੁਰ ਸਿੰਘ, ਪਾਲੀ ਬਜਾੜ ਰੱਤੇਵਾਲ, ਚੌਧਰੀ ਰੋਸ਼ਨ ਟੇਡੇਵਾਲ, ਕਾਲੀ ਦਾਸ ਰੋੜੂਆਣਾ, ਚੌਧਰੀ ਕਾਲਾ ਰੋੜੂਆਣਾ, ਕਾਲੀ ਦਾਸ ਰੋੜੂਆਣਾ, ਰਾਮੇ ਸ਼ਾਹ ਕਰਤਾਰਪੁਰ, ਚੌਧਰੀ ਦੌਲਤ ਰਾਮ, ਸੋਹਣ ਲਾਲ, ਸੌਰਵ ਲਾਲ, ਸੁਰਿੰਦਰਪਾ ਲ ਸਿੰਘ ਆਦੋਆਣਾ, ਰਾਮਪਾਲ ਚੌਧਰੀ, ਸੁਭਾਸ਼ ਰੱਤੇਵਾਲ, ਪ੍ਰਸ਼ੋਤਮ ਲਾਲ ਟੇਡੇਵਾਲ, ਚੌਧਰੀ ਰੇਸ਼ਮ ਲਾਲ ਰੂੜੇਵਾਲ, ਸ਼ਿੰਦਰਪਾਲ ਸਿੰਘ ਕਰਤਾਰਪੁਰ, ਹੋਰ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੋਣਾਂ ਦੌਰਾਨ ‘ਸੱਥ’ ਦੀ ਹਾਰ ਨਹੀਂ, ਸਗੋਂ ਨਵੀਂ ਸਿਆਸੀ ਲਹਿਰ ਦੀ ਸ਼ੁਰੂਆਤ ਹੋਈ ‘ਸੱਥ’ ਜਥੇਬੰਦੀ ਆਉ... ਅਗਲੀ ਖ਼ਬਰ 70 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
Ad Position 24