ਸੂਬੇ ’ਚ ਕਾਂਗਰਸ ਦਾ ਐੱਸ.ਸੀ ਡਿਪਾਰਟਮੈਂਟ ਆਗਾਮੀ ਚੋਣਾਂ ’ਚ ਪਾਰਟੀ ਦੀ ਜਿੱਤ ਦਾ ਜਾਮਨ ਬਣੇਗਾ-ਵਾਈਸ ਚੇਅਰਮੈਨ ਲਹਿਰਾ
ਹੰਬੜਾਂ, 4 ਸਤੰਬਰ (ਮੇਜਰ ਹੰਬੜਾਂ)-ਕਾਂਗਰਸ ਦੀ ਮਜ਼ਬੂਤੀ ’ਚ ਅਹਿਮ ਯੋਗਦਾਨ ਪਾ ਰਿਹਾ ਕਾਂਗਰਸ ਦਾ ਐੱਸ. ਸੀ ਡਿਪਾਰਟਮੈਂਟ ਆਗਾਮੀ ਵਿਧਾਨ ਸਭਾ ਚੋਣਾਂ ’ਚ ਸੂਬੇ ਅੰਦਰ ਪਾਰਟੀ ਦੀ ਜਿੱਤ ਦਾ ਜਾਮਨ ਬਣੇਗਾ।
ਹੰਬੜਾਂ, 4 ਸਤੰਬਰ (ਮੇਜਰ ਹੰਬੜਾਂ)-ਕਾਂਗਰਸ ਦੀ ਮਜ਼ਬੂਤੀ ’ਚ ਅਹਿਮ ਯੋਗਦਾਨ ਪਾ ਰਿਹਾ ਕਾਂਗਰਸ ਦਾ ਐੱਸ.ਸੀ ਡਿਪਾਰਟਮੈਂਟ ਆਗਾਮੀ ਵਿਧਾਨ ਸਭਾ ਚੋਣਾਂ ’ਚ ਸੂਬੇ ਅੰਦਰ ਪਾਰਟੀ ਦੀ ਜਿੱਤ ਦਾ ਜਾਮਨ ਬਣੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਐੱਸ.ਸੀ ਡਿਪਾਰਟਮੈਂਟ ਪੰਜਾਬ ਦੇ ਵਾਈਸ ਚੇਅਰਮੈਨ ਦਿਲਾਵਰ ਸਿੰਘ ਲਹਿਰਾ ਨੇ ਵਿਧਾਨ ਸਭਾ ਹਲਕਾ ਗਿੱਲ (ਰਿਜ਼ਰਵ) ਅੰਦਰ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਲਈ ਵਰਕਰਾਂ ਨਾਲ ਜਲਦੀ ਮੀਟਿੰਗਾਂ ਕੀਤੇ ਜਾਣ ਸਬੰਧੀ ਗੱਲਬਾਤ ਕਰਦਿਆਂ ਕੀਤਾ। ਚੇਅਰਮੈਨ ਲਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦਾ ਅੱਜ ਭਗਵੰਤ ਮਾਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਰਕਾਰ ਤੋਂ ਭਰੋਸਾ ਉੱਠ ਚੁੱਕਾ ਹੈ ਉਸ ਤੋਂ ਸਾਬਿਤ ਹੁੰਦਾ ਹੈ ਕਿ ਸੂਬੇ ’ਚ ਅਗਲੀ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਹੈ ਤੇ ਲੋਕ ਸੂਬੇ ’ਚ ਆਪ ਨੂੰ ਚੱਲਦਾ ਕਰਨ ਲਈ ਕਾਹਲੇ ਹਨ ਤੇ ਕਾਂਗਰਸ ਦਾ ਐੱਸ.ਸੀ ਡਿਪਾਰਟਮੈਂਟ ਸੂਬੇ’ਚ ਕਾਂਗਰਸ ਦੀ ਜਿੱਤ ਵਿੱਚ ਅਹਿਮ ਰੋਲ ਅਦਾ ਕਰੇਗਾ, ਕਿਉਂਕਿ ਅੱਜ ਆਗਾਮੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਜੋਸ਼ ਪਾਇਆ ਜਾ ਰਿਹਾ ਹੈ ਤੇ ਕਾਂਗਰਸੀ ਵਰਕਰਾਂ ਦਾ ਇਹ ਜੋਸ਼ ਸੂਬੇ ’ਚ ਕਾਂਗਰਸ ਸਰਕਾਰ ਬਣਾਏ ਜਾਣ ਵਿਚ ਵੱਡਾ ਰੋਲ ਅਦਾ ਕਰੇਗਾ। ਵਾਈਸ ਚੇਅਰਮੈਨ ਲਹਿਰਾ ਨੇ ਕਿਹਾ ਕਿ ਇਕੋ ਇਕ ਕਾਂਗਰਸ ਪਾਰਟੀ ਹੈ ਜੋ ਹਰ ਵਰਗ ਨੂੰ ਬਰਾਬਰ ਰੱਖਦਿਆਂ ਮਾਣ ਸਨਮਾਨ ਦਿੰਦੀ ਹੈ ਤੇ ਇਸ ਲਈ ਕਾਂਗਰਸ ਪਾਰਟੀ ’ਚ ਸੂਬੇ ਦੇ ਲੋਕ ਭਰੋਸਾ ਜਿਤਾਉਂਦੇ ਹੋਏ ਪਾਰਟੀ ਨਾਲ ਵੱਡੀ ਗਿਣਤੀ ’ਚ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਗਿੱਲ ’ਚ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਵਰਕਰ ਸਾਡਾ ਸਾਥ ਜ਼ਰੂਰ ਦੇਣਗੇ ਤੇ ਅਗਲੇ ਦਿਨਾਂ ’ਚ ਕਾਂਗਰਸ ਦੇ ਐੱਸ.ਸੀ. ਡਿਪਾਰਟਮੈਂਟ ਵਿੰਗ ਵਲੋਂ ਐੱਸ.ਸੀ ਭਾਈਚਾਰੇ ਨਾਲ ਹੋਣ ਵਾਲੀਆਂ ਬੈਠਕਾਂ ਪਾਰਟੀ ਦੀ ਮਜ਼ਬੂਤੀ ਲਈ ਸਹਾਈ ਹੋਣਗੀਆਂ।