’ ਦੀ ਮੁੱਲਾਂਪੁਰ ਕੋਆਪ੍ਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ (ਲਿਮ:) ਨੇ ਸਰਕਾਰੀ ਮਿਡਲ ਸਕੂਲ ਸੇਖੂਪੁਰਾ ਨੂੰ ਛੱਤ ਵਾਲੇ ਪੱਖੇ ਕੀਤੇ ਭੇਟ
ਚੌਂਕੀਮਾਨ, 4 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸੁਤੰਤਰਤਾ ਸੰਗਰਾਮੀ ਬੰਤ ਸਿੰਘ ਸਰਕਾਰੀ ਮਿਡਲ ਸਕੂਲ ਸੇਖੂਪੁਰਾ ਵਿਖੇ ਕਰਵਾਏ ਸਮਾਗਮ ਵਿਚ ਦੀ ਮੁੱਲਾਂਪੁਰ ਕੋਆਪ੍ਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ (ਲਿਮ:) ਦੇ ਚੇਅਰਮੈਨ ਸਾਧੂ ਸਿੰਘ ਦਿਲਸ਼ਾਦ ਸੇਖੂਪੁਰਾ (ਸਾਬਕਾ ਸਰਪੰਚ), ਸੀਨੀਅਰ ਮੀਤ ਪ੍ਰਧਾਨ ਮਨਜੀਤਸਹਿਜਪਾਲ ਸਿੰਘ (ਸਰਪੰਚ ਰਕਬਾ), ਮੈਨੇਜਰ ਕੁਲਦੀਪ ਸਿੰਘ ਤੇ ਸੇਲਜ਼ਮੈਨ ਅਰਸਪ੍ਰੀਤ ਸਿੰਘ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸਕੂਲ ਮੁਖੀ ਅਵਨਿੰਦਰ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।
ਚੌਂਕੀਮਾਨ, 4 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸੁਤੰਤਰਤਾ ਸੰਗਰਾਮੀ ਬੰਤ ਸਿੰਘ ਸਰਕਾਰੀ ਮਿਡਲ ਸਕੂਲ ਸੇਖੂਪੁਰਾ ਵਿਖੇ ਕਰਵਾਏ ਸਮਾਗਮ ਵਿਚ ਦੀ ਮੁੱਲਾਂਪੁਰ ਕੋਆਪ੍ਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ (ਲਿਮ:) ਦੇ ਚੇਅਰਮੈਨ ਸਾਧੂ ਸਿੰਘ ਦਿਲਸ਼ਾਦ ਸੇਖੂਪੁਰਾ (ਸਾਬਕਾ ਸਰਪੰਚ), ਸੀਨੀਅਰ ਮੀਤ ਪ੍ਰਧਾਨ ਮਨਜੀਤਸਹਿਜਪਾਲ ਸਿੰਘ (ਸਰਪੰਚ ਰਕਬਾ), ਮੈਨੇਜਰ ਕੁਲਦੀਪ ਸਿੰਘ ਤੇ ਸੇਲਜ਼ਮੈਨ ਅਰਸਪ੍ਰੀਤ ਸਿੰਘ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸਕੂਲ ਮੁਖੀ ਅਵਨਿੰਦਰ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਦੀ ਮੁੱਲਾਂਪੁਰ ਕੋਆਪ੍ਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ (ਲਿਮ:) ਵੱਲੋਂ ਸਕੂਲ ਦੇ ਬੱਚਿਆਂ ਲਈ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੰਜ ਛੱਤ ਵਾਲੇ ਪੱਖੇ ਸਕੂਲ ਸਟਾਫ਼ ਨੂੰ ਦਿੱਤੇ ਗਏ। ਇਸ ਮੌਕੇ ਸਕੂਲ ਮੁਖੀ ਅਵਨਿੰਦਰ ਸਿੰਘ ਨੇ ਦੀ ਮੁੱਲਾਂਪੁਰ ਕੋਆਪ੍ਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ (ਲਿਮ:) ਦੇ ਸਮੁੱਚੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਬੱਚਿਆਂ ਨੂੰ ਗਰਮੀ ਦੇ ਮੌਸਮ ਵਿਚ ਪੱਖਿਆਂ ਦੀ ਸਹੂਲਤ ਮੁਹੱਈਆ ਕਰਵਾਈ। ਇਸ ਮੌਕੇ ਚੇਅਰਮੈਨ ਸਾਧੂ ਸਿੰਘ ਦਿਲਸਾਦ ਸੇਖੂਪੁਰਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਲੋੜਵੰਦ ਬੱਚੇ ਪੜ੍ਹਦੇ ਹਨ ਜਿੰਨ੍ਹਾਂ ਨੂੰ ਪੜ੍ਹਨ ਸਮੇਤ ਹਰ ਸਹੂਲਤ ਮਹੁੱਈਆ ਕਰਵਾਉਣਾ ਸਾਡਾ ਫਰਜ਼ ਬਣਦਾ ਹੈ। ਇਸ ਮੌਕੇ ਸਕੂਲ ਮੁਖੀ ਅਵਨਿੰਦਰ ਸਿੰਘ, ਅਵਤਾਰ ਸਿੰਘ ਤੇ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਸਕੂਲ ਸਟਾਫ਼ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਡਾਇਰੈਕਟਰ ਸਰਬਜੀਤ ਸਿੰਘ, ਡਾਇਰੈਕਟਰ ਨਿਰਮਲ ਸਿੰਘ, ਡਾ: ਚਮਕੌਰ ਸਿੰਘ, ਪੰਚ ਸਰਬਜੀਤ ਸਿੰਘ, ਹਰਬੰਸ ਸਿੰਘ ਫੌਜੀ, ਬਖਤੌਰ ਸਿੰਘ ਫੌਜੀ, ਜਗਤਾਰ ਸਿੰਘ, ਜਰਨੈਲ ਸਿੰਘ ਆਦਿ ਸਕੂਲ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।