05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਾਬਕਾ ਪੁਲਿਸ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਨੇ ਜਗਰਾਉਂ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਜਗਰਾਉਂ ਵਿਖੇ ਪ੍ਰੈੱਸ ਕਾਨਫ਼ਰੰਸ ਕਰ ਕੇ ਕੀਤਾ ਦਾਅਵਾ ਪੇਸ਼

ਜਗਰਾਉਂ, 4 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸਮਾਜ ਸੇਵੀ ਅਤੇ ਸਾਬਕਾ ਪੁਲਿਸ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਨੇ ਅੱਜ ਜਗਰਾਉਂ ਵਿਖੇ ਪੱਤਰਕਾਰਾਂ ਨਾਲ ਪ੍ਰੈੱਸ ਕਾਨਫ਼ਰੰਸ ਕਰਕੇ ਆਗਾਮੀ ਵਿਧਾਨ ਚੋਣਾਂ ਵਿੱਚ ਜਗਰਾਉਂ ਹਲਕੇ ਤੋਂ ਚੋਣ ਲੜਨ ਦੀ ਆਪਣੀ ਇੱਛਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਈ ਪਾਰਟੀ ਉਨ੍ਹਾਂ ਨੂੰ ਟਿਕਟ ਦੇਵੇ ਜਾਂ ਨਾ ਦੇਵੇ, ਪਰ ਉਹ ਹਰ ਹਾਲਤ ’ਚ ਜਗਰਾਉਂ ਹਲਕੇ ਤੋਂ ਚੋਣ ਲੜ੍ਹਨਗੇ, ਕਿਉਂਕਿ ਮੈਂ ਪੁਲਿਸ ਵਿਭਾਗ ’ਚ ਹੁੰਦਿਆਂ ਜਗਰਾਉਂ ਦੇ ਆਸ ਪਾਸ ਥਾਣਿਆਂ ’ਚ 22 ਸਾਲ ਸੇਵਾਵਾਂ ਨਿਭਾਈਆਂ ਹਨ ਅਤੇ ਜਗਰਾਉਂ ਹਲਕੇ ਦੇ ਲੋਕਾਂ ਨਾਲ ਮੇਰੀ ਨਿੱਜੀ ਸਾਂਝ ਤੇ ਨੇੜਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਜਗਰਾਉਂ, 4 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸਮਾਜ ਸੇਵੀ ਅਤੇ ਸਾਬਕਾ ਪੁਲਿਸ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਨੇ ਅੱਜ ਜਗਰਾਉਂ ਵਿਖੇ ਪੱਤਰਕਾਰਾਂ ਨਾਲ ਪ੍ਰੈੱਸ ਕਾਨਫ਼ਰੰਸ ਕਰਕੇ ਆਗਾਮੀ ਵਿਧਾਨ ਚੋਣਾਂ ਵਿੱਚ ਜਗਰਾਉਂ ਹਲਕੇ ਤੋਂ ਚੋਣ ਲੜਨ ਦੀ ਆਪਣੀ ਇੱਛਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਈ ਪਾਰਟੀ ਉਨ੍ਹਾਂ ਨੂੰ ਟਿਕਟ ਦੇਵੇ ਜਾਂ ਨਾ ਦੇਵੇ, ਪਰ ਉਹ ਹਰ ਹਾਲਤ ’ਚ ਜਗਰਾਉਂ ਹਲਕੇ ਤੋਂ ਚੋਣ ਲੜ੍ਹਨਗੇ, ਕਿਉਂਕਿ ਮੈਂ ਪੁਲਿਸ ਵਿਭਾਗ ’ਚ ਹੁੰਦਿਆਂ ਜਗਰਾਉਂ ਦੇ ਆਸ ਪਾਸ ਥਾਣਿਆਂ ’ਚ 22 ਸਾਲ ਸੇਵਾਵਾਂ ਨਿਭਾਈਆਂ ਹਨ ਅਤੇ ਜਗਰਾਉਂ ਹਲਕੇ ਦੇ ਲੋਕਾਂ ਨਾਲ ਮੇਰੀ ਨਿੱਜੀ ਸਾਂਝ ਤੇ ਨੇੜਤਾ ਹੈ। ਸਾਬਕਾ ਇੰਸਪੈਕਟਰ ਨੇ ਕਿਹਾ ਕਿ ਮੈਂ ਹਲਕੇ ’ਚੋਂ ਨਸ਼ਾ ਖ਼ਤਮ ਕਰਨ ਨੂੰ ਪਹਿਲ ਦੇਵਾਂਗਾ। ਉਨ੍ਹਾਂ ਕਿਹਾ ਕਿ ਹਲਕਾ ਜਗਰਾਉਂ ਦੇ ਲੋਕਾਂ ਅਤੇ ਸ਼ਹਿਰ ਦੀ ਸੱਚੇ ਮਨ ਨਾਲ ਸੇਵਾ ਕਰਨਾ ਹੀ ਉਨ੍ਹਾਂ ਦਾ ਮੁੱਖ ਮਨੋਰਥ ਹੈ। ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਜਨਤਾ ਦੀ ਸੇਵਾ ਦੇ ਇਸੇ ਜਜ਼ਬੇ ਨੂੰ ਅੱਗੇ ਵਧਾਉਣ ਲਈ ਉਹ ਹੁਣ ਰਾਜਨੀਤਿਕ ਖੇਤਰ ’ਚ ਆਪਣੀ ਨਵੀਂ ਪਾਰੀ ਸ਼ੁਰੂ ਕਰਨਾ ਚਾਹੁੰਦੇ ਹਨ। ਉਨ੍ਹਾਂ ਸਭ ਤੋਂ ਸਹਿਯੋਗ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਸਰਕਾਰੀ ਸੇਵਾ ਤੋਂ ਇਲਾਵਾ ਉਹ ਲਗਾਤਾਰ ਸਮਾਜ ਭਲਾਈ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਉਹ ਆਪਣੀ ਸੰਸਥਾ ‘ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਸਿੰਘ ਜੀ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਪੰਜਾਬ’ ਰਾਹੀਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਉਣ ਅਤੇ ਗਰੀਬ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਤੇ ਕਾਪੀਆਂ ਵੰਡ ਕੇ ਸਿੱਖਿਆ ਦੇ ਖੇਤਰ ਵਿੱਚ ਵੱਡਾ ਸਹਿਯੋਗ ਦੇ ਰਹੇ ਹਨ। ਇਸ ਤੋਂ ਇਲਾਵਾ ਪ੍ਰੇਮ ਸਿੰਘ ਭੰਗੂ ਇੱਕ ਉਤਸ਼ਾਹੀ ਵਾਤਾਵਰਣ ਪ੍ਰੇਮੀ ਵੀ ਹਨ।
Ad Position 22
No active advertisement
ਪਿਛਲੀ ਖ਼ਬਰ ’ ਦੀ ਮੁੱਲਾਂਪੁਰ ਕੋਆਪ੍ਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ (ਲਿਮ:) ਨੇ ਸਰਕਾਰੀ ਮਿਡਲ ਸਕੂਲ ਸੇਖੂਪੁਰਾ ਨੂੰ ਛੱ... ਅਗਲੀ ਖ਼ਬਰ ਚੇਅਰਮੈਨ ਲਖਵਿੰਦਰ ਸਿੰਘ ਉੱਪਲ ਕੋਠੇ ਪੋਨਾ ਤੇ ਗੁਰਦੀਪ ਸਿੰਘ ਕਾਕਾ ਸਵੱਦੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਰਨਲ ਕੌਂਸਲ ਦਾ...
Ad Position 24