10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਕਿਸਾਨ ਆਗੂਆਂ ਨੇ ਵੱਖ-ਵੱਖ ਮੁੱਦਿਆਂ ਸੰਬੰਧੀ ਐੱਸ.ਡੀ.ਐੱਮ ਨੂੰ ਸੌਂਪਿਆ ਮੰਗ ਪੱਤਰ

ਰਾਏਕੋਟ, 10 ਅਗਸਤ (ਸੁਸ਼ੀਲ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦਾ ਇੱਕ ਵਫਦ ਸਥਾਨਕ ਐਸਡੀਐਮ ਖੁਸ਼ਪ੍ਰੀਤ ਸਿੰਘ ਨੂੰ ਮਿਲਿਆ ਅਤੇ ਕਿਸਾਨਾਂ ਨਾਲ ਸਬੰਧਤ ਕਈ ਵੱਖ ਵੱਖ ਮੁੱਦਿਆਂ ਦੇ ਸਬੰਧ ’ਚ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੰਗ ਪੱਤਰ ਰਾਂਹੀ ਉਨ੍ਹਾਂ ਇਲਾਕੇ ਦੇ ਕਈ ਮੁੱਦਿਆਂ ਬਾਰੇ ਐੱਸ.

Ad Position 21
No active advertisement
ਅਜੀਤ ਡੈਸਕ 11-08-2026
ਰਾਏਕੋਟ, 10 ਅਗਸਤ (ਸੁਸ਼ੀਲ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦਾ ਇੱਕ ਵਫਦ ਸਥਾਨਕ ਐਸਡੀਐਮ ਖੁਸ਼ਪ੍ਰੀਤ ਸਿੰਘ ਨੂੰ ਮਿਲਿਆ ਅਤੇ ਕਿਸਾਨਾਂ ਨਾਲ ਸਬੰਧਤ ਕਈ ਵੱਖ ਵੱਖ ਮੁੱਦਿਆਂ ਦੇ ਸਬੰਧ ’ਚ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੰਗ ਪੱਤਰ ਰਾਂਹੀ ਉਨ੍ਹਾਂ ਇਲਾਕੇ ਦੇ ਕਈ ਮੁੱਦਿਆਂ ਬਾਰੇ ਐੱਸ.ਡੀ.ਐੱਮ ਸਾਹਿਬ ਨੂੰ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਦੇ ਹੱਲ ਕਰਨ ਬਾਰੇ ਕਿਹਾ ਗਿਆ। ਜਿਵੇਂ ਕਿ ਪਿੰਡਾਂ ਵਿੱਚ ਗੁੱਜਰਾਂ ਵਲੋਂ ਰਸਤਿਆਂ ਵਿਚ ਆਪਣੇ ਪਸ਼ੂ ਡੰਗਰਾਂ ਨੂੰ ਲੈ ਕੇ ਜਾਣਾ ਨਵੇਂ ਲੱਗੀ ਬੂਟਿਆਂ ਨੂੰ ਡੰਗਰਾਂ ਵਲੋਂ ਖਰਾਬ ਕਰਨ ਅਤੇ ਜੋ ਰੋਡ ਬਣ ਰਿਹਾ ਹੈ, ਉਸ ’ਤੇ ਚੱਲ ਰਹੇ ਟਿੱਪਰ ਜੋ ਕਿ ਬਿਨਾਂ ਨੰਬਰ ਪਲੇਟ ਅਤੇ ਜੋ ਡਰਾਈਵਰ ਹਨ ਉਨ੍ਹਾਂ ਬਿਨਾਂ ਲਾਇਸੰਸ ਤੋਂ ਗੱਡੀਆਂ ਚਲਾ ਰਹੇ ਹਨ ਅਤੇ ਸਕੂਲਾਂ ਦੇ ਛੁੱਟੀ ਟਾਈਮ ਰੋਡ ਦੇ ਉੱਪਰ ਲੱਗਣ ਬਾਰੇ ਜਾਮ ਵਾਰੇ ਜਾਣੂ ਕਰਵਾਇਆ ਗਿਆ ਅਵਾਰਾ ਪਸ਼ੂ ਬਾਰੇ ਵੀ ਕੋਈ ਢੁੱਕਵਾਂ ਪ੍ਰਬੰਧ ਕਰਨ ਲਈ ਕਿਹਾ ਗਿਆ। ਇਸ ਸਮੇਂ ਵਫ਼ਦ ਵਿਚ ਸਤਿਬੀਰ ਸਿੰਘ ਖ਼ਜ਼ਾਨਚੀ ਬੀ.ਕਿ.ਯੂ ਡਕੌਂਦਾ ਬੁਰਜ ਗਿੱਲ, ਕਮਲਜੀਤ ਸਿੰਘ ਬਲਾਕ ਪ੍ਰਧਾਨ ਰਾਕੋਟ ਬੀਕੇਯੂ ਲੱਖੋਵਾਲ, ਰਣਜੀਤ ਸਿੰਘ ਪ੍ਰਧਾਨ ਬਰਮੀਂ, ਦਲਜੀਤ ਸਿੰਘ ਖਜ਼ਾਨਚੀ, ਗੁਰਦੀਪ ਸਿੰਘ ਇਕਾਈ ਪ੍ਰਧਾਨ ਗੋਂਦਵਾਲ, ਗੁਰਦੇਵ ਸਿੰਘ ਬੋਪਾਰਾਏ ਖੁਰਦ, ਸਿਕੰਦਰ ਸਿੰਘ ਕਾਲਸਾਂ, ਬਿੰਦਰ ਸਿੰਘ ਬਰਮੀਂ, ਸੁਰਜੀਤ ਸਿੰਘ, ਸ਼ਿਵਦੇਵ ਸਿੰਘ ਕਾਲਸਾਂ, ਨਿੱਕਾ ਸਿੰਘ ਭੈਣੀ ਬੜਿੰਗਾ, ਬਲਰਾਜ ਸਿੰਘ, ਚੇਅਰਮੈਨ ਬਲਜੀਤ ਸਿੰਘ, ਹਰਪ੍ਰੀਤ ਸਿੰਘ ਖਜਾਨਚੀ, ਬਲਜਿੰਦਰ ਸਿੰਘ ਰੂਪਾਪੱਤੀ, ਬੰਤਾ ਸਿੰਘ ਬੱਸੀਆਂ, ਜਗਤਾਰ ਸਿੰਘ ਆਂਡਲੂ, ਕਮਲਜੀਤ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੁੱਲਾਂਪੁਰ ਵਿਖੇ ਤੀਆਂ ਤੀਜ ਦਾ ਤਿਉਹਾਰ ਮਨਾਇਆ * ਸਿਮਰ ਢਿੱਲੋਂ ਵਲੋਂ ਮੁੱਖ ਮਹਿਮਾਨ ਮਨੀਸ਼ਾ ਦੇਵਾ, ਡਾ: ਰਣਦੀਪ ਸ... ਅਗਲੀ ਖ਼ਬਰ ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂ ਬਲਵਿੰਦਰ ਕੌਰ ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਮਿਲਿਆ
Ad Position 24