06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪ੍ਰਧਾਨ ਹੰਬੜਾਂ ਦੀ ਅਗਵਾਈ ਹੇਠ ਵਰਕਰਾਂ ਦਾ ਕਾਫ਼ਲਾ ਰਾਜਾ ਵੜਿੰਗ ਦੇ ਮੁੱਲਾਂਪੁਰ ਸਮਾਗਮ ’ਚ ਸ਼ਾਮਿਲ ਹੋਇਆ

ਹੰਬੜਾਂ, 6 ਅਗਸਤ (ਮੇਜਰ ਹੰਬੜਾਂ)-ਕਾਂਗਰਸ ਦੇ ਸੂਬਾ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਦੀ ਅਗਵਾਈ ਹੇਠ ਹਰ ਬੂਥ ਕਾਂਗਰਸ ਹਲਕਾ ਦਾਖਾ ਦੇ ਮੁੱਲਾਂਪੁਰ ਕਿੰਗਜ਼ ਵਿਲਾ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਫੇਰੀ ਸਬੰਧੀ ਰੱਖੇ ਸਮਾਗਮ ’ਚ ਸ਼ਾਮਿਲ ਹੋਇਆ। ਪ੍ਰਧਾਨ ਹੰਬੜਾਂ ਨੇ ਕਾਂਗਰਸੀ ਵਰਕਰਾਂ ਦੇ ਕਾਫਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ਼੍ਰੀ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੂਬੇ ’ਚ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਦਰਜ ਕਰੇਗੀ।

Ad Position 21
No active advertisement
ਅਜੀਤ ਡੈਸਕ 07-08-2026
ਹੰਬੜਾਂ, 6 ਅਗਸਤ (ਮੇਜਰ ਹੰਬੜਾਂ)-ਕਾਂਗਰਸ ਦੇ ਸੂਬਾ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਦੀ ਅਗਵਾਈ ਹੇਠ ਹਰ ਬੂਥ ਕਾਂਗਰਸ ਹਲਕਾ ਦਾਖਾ ਦੇ ਮੁੱਲਾਂਪੁਰ ਕਿੰਗਜ਼ ਵਿਲਾ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਫੇਰੀ ਸਬੰਧੀ ਰੱਖੇ ਸਮਾਗਮ ’ਚ ਸ਼ਾਮਿਲ ਹੋਇਆ। ਪ੍ਰਧਾਨ ਹੰਬੜਾਂ ਨੇ ਕਾਂਗਰਸੀ ਵਰਕਰਾਂ ਦੇ ਕਾਫਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ਼੍ਰੀ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੂਬੇ ’ਚ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਦਰਜ ਕਰੇਗੀ। ਪ੍ਰਧਾਨ ਹੰਬੜਾਂ ਨੇ ਕਿਹਾ ਕਿ ਸੂਬੇ ’ਚ ਵਿਕਾਸ ਕਾਰਜ ਠੱਪ ਪਏ ਹਨ ਤੇ ਸਰਕਾਰ ਨਸ਼ਿਆਂ ਨੂੰ ਰੋਕਣ ’ਚ ਨਾ ਕਾਮਯਾਬ ਰਹੀ ਹੈ ਤੇ ਲੋਕਾਂ ਦਾ ਸਰਕਾਰ ਤੋਂ ਭਰੋਸਾ ਉੱਠ ਚੁੱਕਾ ਹੈ। ਇਸ ਮੌਕੇ ਸਰਪ੍ਰਸਤ ਤੇਜਾ ਸਿੰਘ ਗਿੱਲ,ਪੰਚ ਅਵਤਾਰ ਸਿੰਘ ਭੰਦੋਲ, ਸਾਬਕਾ ਸਰਪੰਚ ਇੰਦਰਜੀਤ ਸਿੰਘ ਸਲੇਮਪੁਰ, ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ, ਜਸਵੰਤ ਸਿੰਘ ਧਾਲੀਵਾਲ, ਜੀਸ਼ਾਂਤ ਸਿੰਘ ਧਾਲੀਵਾਲ, ਮਹਾਂ ਸਿੰਘ ਬਿੱਟੂ ਧਾਲੀਵਾਲ, ਸਾਬਕਾ ਪੰਚ ਜਸਪਾਲ ਸਿੰਘ ਪਾਲਾ, ਗੁਰਦਿੱਤ ਸਿੰਘ ਸੱਲਣ, ਪ੍ਰਧਾਨ ਜਸਵੀਰ ਸਿੰਘ ਨਾਨੂੰ, ਦਵਿੰਦਰ ਸਿੰਘ ਸਿੱਧੂ, ਅਮਰਜੀਤ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਸਿਡਾਨਾ, ਬੌਬੀ ਗੁਪਤਾ, ਮੈਨੇਜਰ ਗੁਰਚਰਨ ਸਿੰਘ, ਗੁਰਮੀਤ ਸਿੰਘ ਗਾਗੂ, ਲਖਵੀਰ ਸਿੰਘ ਕਲੋਨੀਆਂ, ਰੋਬਿਨ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਕਲੋਨੀਆਂ, ਰਣਵੀਰ ਸਿੰਘ ਹੰਬੜਾਂ, ਅਮਨ ਸੱਲਣ, ਗੁਰਪ੍ਰੀਤ ਸਿੰਘ ਕਲੋਨੀਆਂ, ਨਰਾਇਣ ਸਿੰਘ ਬਿੱਟੂ, ਮਨਦੀਪ ਸਿੰਘ ਘਮਣੇਵਾਲ, ਗੁਰਮੇਲ ਸਿੰਘ ਟੇਲਰ ਸਮੇਤ ਹੋਰ ਕਾਂਗਰਸੀ ਵਰਕਰ ਵੀ ਮੌਜ਼ੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੈਂ ਆਪਣੇ ਫਰਜ਼ ਜ਼ਿੰਮੇਵਾਰੀ ਨਾਲ ਨਿਭਾਵਾਂਗਾ - ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਚੇਅ : ਕੁਲਵਿੰਦਰ ਸਿੰਘ ਕਾਲਾ ਨੂੰ ਸਾਬਕ... ਅਗਲੀ ਖ਼ਬਰ ਪਿੰਡ ਸਵੱਦੀ ਕਲਾਂ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Ad Position 24
No active advertisement