05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਕੂਲ ਆਫ ਐਮੀਨੈਂਸ ਜਗਰਾਉਂ ਵਿਖੇ ਆਜ਼ਾਦੀ ਦਿਵਸ ਤਹਿਸੀਲ ਪੱਧਰੀ ਸਮਾਗਮ ਸੰਬੰਧੀ ਰਿਹਰਸਲ ਹੋਈ ਐੱਸ.ਡੀ.ਐੱਮ. ਬਾਦਲ ਦੀਨ ਨੇ ਲਿਆ ਜਾਇਜ਼ਾ

ਜਗਰਾਉਂ, 5 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਸਬ ਡਿਵੀਜ਼ਨ ਜਗਰਾਉਂ ਵਿੱਚ ਆਜ਼ਾਦੀ ਦਿਹਾੜੇ ਮੌਕੇ ਤਹਿਸੀਲ ਪੱਧਰੀ ਸਮਾਗਮ ਸੰਬੰਧੀ ਅੱਜ ਐੱਸ. ਡੀ.

Ad Position 21
No active advertisement
ਅਜੀਤ ਡੈਸਕ 06-08-2026
ਜਗਰਾਉਂ, 5 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਸਬ ਡਿਵੀਜ਼ਨ ਜਗਰਾਉਂ ਵਿੱਚ ਆਜ਼ਾਦੀ ਦਿਹਾੜੇ ਮੌਕੇ ਤਹਿਸੀਲ ਪੱਧਰੀ ਸਮਾਗਮ ਸੰਬੰਧੀ ਅੱਜ ਐੱਸ.ਡੀ.ਐੱਮ ਬਾਦਲ ਦੀਨ ਦੀ ਅਗਵਾਈ ਹੇਠ ਪਹਿਲੀ ਰਿਹਰਸਲ ਸਕੂਲ ਆਫ ਐਮੀਨੈਂਸ ਜਗਰਾਉਂ ਵਿੱਚ ਹੋਈ। ਜਿਸ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਸਕੂਲ ਪਹੁੰਚਣ ’ਤੇ ਐੱਸ.ਡੀ.ਐੱਮ. ਬਾਦਲਦੀਨ ਦਾ ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘ, ਕੈਪਟਨ ਨਰੇਸ਼ ਵਰਮਾ ਅਤੇ ਜਤਿੰਦਰ ਸਿੰਘ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਬੱਚਿਆਂ ਨੇ ਜਿੱਥੇ ਪੀ ਟੀ, ਬੈਂਡ ਅਤੇ ਐੱਨ.ਸੀ.ਸੀ. ਦੀ ਪਰੇਡ ਵਿੱਚ ਹਿੱਸਾ ਲਿਆ, ਉੱਥੇ ਉਨ੍ਹਾਂ ਨੇ ਸੱਭਿਆਚਾਰਕ ਅਤੇ ਦੇਸ਼ ਭਗਤੀ ਦੀਆਂ ਆਈਟਮਾ ਵਿੱਚ ਵੀ ਜੋਸ਼ ਨਾਲ ਪ੍ਰਦਰਸ਼ਨ ਕੀਤਾ। ਇਸ ਮੌਕੇ ਸਭ ਬੱਚਿਆਂ ਲਈ ਠੰਡੇ ਸਾਫ਼ ਪਾਣੀ ਅਤੇ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਸੀ। ਡਾਕਟਰੀ ਸਹਾਇਤਾ ਲਈ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਹਾਜ਼ਰ ਸੀ। ਇਸ ਮੌਕੇ ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘ, ਪ੍ਰਿੰਸੀਪਲ ਨਿਰਮਲ ਕੌਰ, ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ, ਲੈਕਚਰਾਰ ਜਤਿੰਦਰ ਸਿੰਘ, ਪ੍ਰਿੰਸੀਪਲ ਰੁਪਿੰਦਰ ਕੌਰ, ਮੈਡਮ ਹਰਬੰਸ ਕੌਰ, ਨਵਪ੍ਰੀਤ ਕੌਰ, ਰੀਡਰ ਸੁਖਦੇਵ ਸ਼ੇਰਪੁਰੀ ਅਤੇ ਹੋਰ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਭਾਈ ਜਸਵੰਤ ਸਿੰਘ ਖਾਲੜਾ ਨੂੰ ‘ਫਖ਼ਰ-ਏ-ਕੌਮ’ ਐਵਾਰਡ ਦਿੱਤਾ ਜਾਵੇ- ਭਾਈ ਦਵਿੰਦਰ ਸਿੰਘ ਸੋਢੀ ਅਗਲੀ ਖ਼ਬਰ 7 ਅਗਸਤ ਦੀ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਮਹਾਂ ਰੈਲੀ ਪੰਜਾਬ ਸਰਕਾਰ ਦੇ ਅੰਤ ਦਾ ਮੁੱਢ ਬੰਨ੍ਹੇਗੀ- ਤਲਵੰਡੀ...
Ad Position 24
No active advertisement