05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਅਧਿਆਪਕਾ ਸਵ: ਰਜਿੰਦਰ ਕੌਰ ਗਰੇਵਾਲ ਦੀ ਯਾਦ ’ਚ 14ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਰਾਏਕੋਟ, 5 ਅਗਸਤ (ਬਲਵਿੰਦਰ ਸਿੰਘ ਲਿੱਤਰ)-ਸ: ਸ਼ਾਮ ਸਿੰਘ ਬਾਠ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰਾ ਵਿਖੇ ਸਵ: ਰਜਿੰਦਰ ਕੌਰ ਗਰੇਵਾਲ ਰਿਟਾਇਰਡ ਪੰਜਾਬੀ ਅਧਿਆਪਕਾ ਸੁਪਤਨੀ ਮਾ: ਸ਼ਿਵਦੇਵ ਸਿੰਘ ਗਰੇਵਾਲ ਦੀ ਨਿੱਘੀ-ਮਿੱਠੀ ਯਾਦ ’ਚ 14ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਪੜ੍ਹਾਈ, ਖੇਡਾਂ ਤੇ ਹੋਰਨਾਂ ਸਹਿ ਅਕਾਦਮਿਕ ਗਤੀਵਿਧੀਆਂ ’ਚ ਮੱਲਾਂ ਮਾਰਨ ਵਾਲੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Ad Position 21
No active advertisement
ਅਧਿਆਪਕਾ ਸਵ: ਰਜਿੰਦਰ ਕੌਰ ਗਰੇਵਾਲ ਦੀ ਨਿੱਘੀ-ਮਿੱਠੀ ਯਾਦ ’ਚ ਕਰਵਾਏ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਦੀ ਤਸਵੀਰ। ਤਸਵੀਰ: ਬਲਵਿੰਦਰ ਸਿੰਘ ਲਿੱਤਰ 06-08-2026
ਰਾਏਕੋਟ, 5 ਅਗਸਤ (ਬਲਵਿੰਦਰ ਸਿੰਘ ਲਿੱਤਰ)-ਸ: ਸ਼ਾਮ ਸਿੰਘ ਬਾਠ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰਾ ਵਿਖੇ ਸਵ: ਰਜਿੰਦਰ ਕੌਰ ਗਰੇਵਾਲ ਰਿਟਾਇਰਡ ਪੰਜਾਬੀ ਅਧਿਆਪਕਾ ਸੁਪਤਨੀ ਮਾ: ਸ਼ਿਵਦੇਵ ਸਿੰਘ ਗਰੇਵਾਲ ਦੀ ਨਿੱਘੀ-ਮਿੱਠੀ ਯਾਦ ’ਚ 14ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਪੜ੍ਹਾਈ, ਖੇਡਾਂ ਤੇ ਹੋਰਨਾਂ ਸਹਿ ਅਕਾਦਮਿਕ ਗਤੀਵਿਧੀਆਂ ’ਚ ਮੱਲਾਂ ਮਾਰਨ ਵਾਲੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਮਾ: ਸ਼ਿਵਦੇਵ ਸਿੰਘ ਗਰੇਵਾਲ ਨੇ ਅਧਿਆਪਕਾ ਸਵ: ਰਜਿੰਦਰ ਕੌਰ ਗਰੇਵਾਲ ਦੇ ਜੀਵਨ ਅਤੇ ਉਨ੍ਹਾਂ ਵਲੋਂ ਸਿੱਖਿਆ ਖੇਤਰ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਵ: ਰਜਿੰਦਰ ਕੌਰ ਗਰੇਵਾਲ ਨੇ ਆਪਣੀ ਪੂਰੀ ਜ਼ਿੰਦਗੀ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਅਤੇ ਉੱਚੇ-ਸੁੱਚੇ ਨੈਤਿਕ ਸੰਸਕਾਰ ਦੇਣ ਵਿਚ ਬਿਤਾਈ ਹੈ। ਉਨ੍ਹਾਂ ਦੀ ਯਾਦ ’ਚ ਹਰ ਸਾਲ ਕਰਵਾਇਆ ਜਾਣ ਵਾਲਾ ਇਹ ਸਮਾਰੋਹ ਵਿਦਿਆਰਥੀਆਂ ਲਈ ਵੱਡੀ ਪ੍ਰੇਰਨਾ ਦਾ ਸਰੋਤ ਹੈ। ਸਮਾਰੋਹ ਦੌਰਾਨ ਸਾਲਾਨਾ ਪ੍ਰੀਖਿਆਵਾਂ ਵਿਚੋਂ ਪਹਿਲਾਂ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਖੇਡਾਂ, ਕਲਾ ਅਤੇ ਹੋਰ ਮੁਕਾਬਲਿਆਂ ਵਿਚ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਬੱਚਿਆਂ ਨੂੰ ਟਰਾਫੀਆਂ, ਮੈਡਲ ਨਾਲ ਨਿਵਾਜਿਆ ਗਿਆ। ਇਸ ਮੌਕੇ ਸਕੂਲ ਇੰਚਾਰਜ ਰੁਪਿੰਦਰ ਸਿੰਘ ਅਤੇ ਸਮੂਹ ਸਟਾਫ਼ ਨੇ ਗਰੇਵਾਲ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਸਰਕਾਰੀ ਸਕੂਲਾਂ ਦੇ ਬੱਚਿਆਂ ਵਿਚ ਅੱਗੇ ਵਧਣ ਦਾ ਉਤਸ਼ਾਹ ਪੈਦਾ ਹੁੰਦਾ ਹੈ। ਉਨ੍ਹਾਂ ਬੱਚਿਆਂ ਨੂੰ ਹੋਰ ਮਿਹਨਤ ਕਰਨ ਅਤੇ ਭਵਿੱਖ ਵਿਚ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਾਬਾ ਜਗਨ ਨਾਥ, ਪੰਚ ਚਮਕੌਰ ਸਿੰਘ ਬੌਵਾ, ਸਾਬਕਾ ਸਰਪੰਚ ਦਰਸ਼ਨ ਸਿੰਘ ਨੂਰਪੁਰਾ, ਮੇਜਰ ਸਿੰਘ ਬਾਠ, ਸਰਪੰਚ ਸਰਬਜੀਤ ਕੌਰ ਨੂਰਪੁਰਾ, ਰਣਜੀਤ ਸਿੰਘ, ਪੰਚ ਬੇਅੰਤ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਸੁਖਜਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਗਿੱਲ, ਸੋਹਣ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਢਿੱਲੋਂ, ਪੰਚ ਮਨਪ੍ਰੀਤ ਸਿੰਘ, ਪੰਚ ਗੁਰਵਿੰਦਰ ਸਿੰਘ, ਡਾ: ਬੂਟਾ ਸਿੰਘ, ਸੋਹਣ ਸਿੰਘ ਕਲਸੀ, ਪੰਚ ਸੇਵਾ ਸਿੰਘ, ਚੇਅਰਮੈਨ ਬਲਵੀਰ ਸਿੰਘ, ਗੁਰਿੰਦਰ ਸਿੰਘ, ਸ਼੍ਰੀਮਤੀ ਗੀਤਾ ਰਾਣੀ, ਤੇਜਿੰਦਰ ਕੌਰ, ਜੈਸਮੀਨਪ੍ਰੀਤ ਕੌਰ, ਮਨਿੰਦਰਪਾਲ ਸਿੰਘ, ਗੁਰਦੀਪ ਸਿੰਘ, ਰਮਨਦੀਪ ਕੌਰ, ਮਨਦੀਪ ਕੌਰ, ਗਗਨਦੀਪ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਫੋਂ ਲੋੜਵੰਦ ਵਿਅਕਤੀ ਨੂੰ ਆਰਥਿਕ ਸਹਾਇਤਾ ਦਾ ਚੈੱਕ ਸੌਂਪਿਆ ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਵਰਕਰ ਨੇ ਐੱਸ.ਐੱਮ.ਓ. ਹਠੂਰ ਨੂੰ ਮੰਗ ਪੱਤਰ ਦਿੱਤਾ
Ad Position 24
No active advertisement