ਸਰਬੱਤ ਦੇ ਭਲੇ ਲਈ ਸੁਧਾਰ ਦੀਆਂ ਸੰਗਤਾਂ ਵਲੋਂ ਮਿੱਠੇ ਚੌਲਾਂ ਦਾ ਯੱਗ
ਗੁਰੂਸਰ ਸੁਧਾਰ, 5 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਪਿੰਡ ਸੁਧਾਰ ਪੱਤੀ ਗਿੱਲ ਦੀਆਂ ਸਮੂਹ ਸੰਗਤਾਂ ਵਲੋਂ ਪਿੰਡ ਵਾਸੀਆਂ ਤੇ ਐੱਨ. ਆਰ.
ਗੁਰੂਸਰ ਸੁਧਾਰ, 5 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਪਿੰਡ ਸੁਧਾਰ ਪੱਤੀ ਗਿੱਲ ਦੀਆਂ ਸਮੂਹ ਸੰਗਤਾਂ ਵਲੋਂ ਪਿੰਡ ਵਾਸੀਆਂ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਪੱਤੀ ਗਿੱਲ) ਵਿਖੇ ਸਰਬੱਤ ਦੇ ਭਲੇ ਅਤੇ ਸਮੁੱਚੇ ਨਗਰ ਦੀ ਸੁੱਖ ਸਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਣ ਉਪਰੰਤ ਗ੍ਰੰਥੀ ਸਿੰਘ ਵਲੋਂ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਪਿੰਡ ਦੀਆਂ ਸਮੂਹ ਸੰਗਤਾਂ ਨੇ ਇਕੱਤਰ ਹੋ ਕੇ ਜਿਥੇ ਮਿੱਠੇ ਚੌਲਾਂ ਦਾ ਯੱਗ ਕਰਵਾਉਂਦਿਆਂ ਇਸ ਦਾ ਅਤੁੱਟ ਲੰਗਰ ਵਰਤਾਇਆ । ਇਸ ਨੇਕ ਕਾਰਜ ਵਿਚ ਪਿੰਡ ਦੀਆਂ ਮਹਿਲਾਵਾਂ, ਪੁਰਸ਼ਾਂ, ਬਜ਼ੁਰਗਾਂ, ਬੱਚਿਆਂ ਸਮੇਤ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਆਪਣਾ ਆਪਣਾ ਬਣਦਾ ਯੋਗਦਾਨ ਪਾਇਆ। ਮਿੱਠੇ ਚੌਲਾਂ ਦੇ ਯੱਗ ਦੌਰਾਨ ਸੇਵਾਦਾਰਾਂ ਨੇ ਇਸ ਨੂੰ ਲੰਗਰ ਦੇ ਰੂਪ ਵਿਚ ਪਿੰਡ ਦੇ ਵਿੱਦਿਅਕ ਅਦਾਰਿਆਂ, ਸਾਂਝੀਆਂ ਥਾਵਾਂ ਆਦਿ ਤੱਕ ਸ਼ਰਧਾ ਨਾਲ ਵਰਤਾਇਆ। ਯੱਗ ਦੀ ਸਮਾਪਤੀ ਮੌਕੇ ਸੰਗਤਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਅਜਿਹੇ ਧਾਰਮਿਕ ਉਪਰਾਲੇ ਕਰਨ ਹਿੱਤ ਬਲ ਬਖਸ਼ਣ ਦੀ ਅਰਦਾਸ ਬੇਨਤੀ ਵੀ ਕੀਤੀ।