04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਭੇਦਭਰੇ ਹਾਲਾਤ 'ਚ ਨੌਜਵਾਨ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 05-04-2026
ਜਗਰਾਉਂ, 4 ਅਪ੍ਰੈਲ (ਗੁਰਦੀਪ ਸਿੰਘ ਮਲਕ)-ਪਿੰਡ ਸਿੱਧਵਾਂ ਕਲਾਂ ਨਜ਼ਦੀਕ ਸੂਆ ਪੁਲ ਨਜ਼ਦੀਕ ਇਕ ਨੌਜਵਾਨ ਦੀ ਅੱਜ ਸਵੇਰੇ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ | ਜਿਸ ਤੋਂ ਬਾਅਦ ਨੇੜੇ ਦੇ ਖੇਤ ਮਾਲਕਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮੌਕੇ 'ਤੇ ਥਾਣਾ ਸਦਰ ਜਗਰਾਉਂ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚੇ | ਜਿੰਨ੍ਹਾਂ ਦੀ ਹਾਜ਼ਰੀ 'ਚ ਲਾਸ਼ ਦੀ ਸ਼ਨਾਖਤ ਪਰਮਵੀਰ ਸਿੰਘ (25) ਪੁੱਤਰ ਪਰਦੀਪ ਸਿੰਘ ਵਾਸੀ ਚੀਮਨਾ ਵਜੋਂ ਹੋਈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਮੌਤ ਦਾ ਕਾਰਨ ਵੱਧ ਨਸ਼ੇ ਦੀ ਡੋਜ ਦੱਸਿਆ ਜਾ ਰਿਹਾ ਹੈ | ਪਰ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਮੌਤ ਕਿਸੇ ਜਹਿਰੀਲੀ ਵਸਤੂ ਨਿਗਲਣ ਕਾਰਨ ਹੋਈ ਹੈ ਅਤੇ ਨੌਜਵਾਨ ਵਲੋਂ ਆਤਮ ਹੱਤਿਆ ਕੀਤੀ ਜਾਪਦੀ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਅਤੇ ਮਿ੍ਤਕ ਦੇ ਪਿਤਾ ਵਲੋਂ ਵੀ ਆਤਮ ਹੱਤਿਆ ਕੀਤੀ ਗਈ ਸੀ | ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਪਰਮਵੀਰ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਸਟਮ ਲਈ ਜਗਰਾਉਂ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ, ਜਿੱਥੇ ਪੋਸਟ ਮਾਸਟਮ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਗਰਾਉਂ ਸ਼ਹਿਰ 'ਚ ਪਹਿਲਾ ਵਿਰਸਾ ਸੰਭਾਲ ਮਹੱਲਾ ਕੱਢਿਆ <br/> ਅਗਲੀ ਖ਼ਬਰ ਪਾਵਰਕਾਮ ਦਫ਼ਤਰ ਰਾਏਕੋਟ ਵਿਖੇ ਸਬ-ਅਰਬਨ ਸਰਕਲ ਲੁਧਿਆਣਾ ਦੀ ਮੀਟਿੰਗ <br/>
Ad Position 24