10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਇਤਿਹਾਸਕ ਤਲਵੰਡੀ ਗੇਟ ਦੀ ਛੱਤ 'ਤੇ ਪਾਇਆ ਲੈਂਟਰ

Ad Position 21
No active advertisement
ਅਜੀਤ ਡੈਸਕ 23-01-2026
ਰਾਏਕੋਟ, 22 ਜਨਵਰੀ (ਸੁਸ਼ੀਲ)-ਬੀਤੇ ਦਿਨੀਂ ਸ਼ਹਿਰ ਦੇ ਇਤਿਹਾਸਕ ਤਲਵੰਡੀ ਦਰਵਾਜ਼ੇ ਦੀ ਟੁੱਟੀ ਹੋਈ ਛੱਤ 'ਤੇ ਲੈਂਟਰ ਪਾਉਣ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਵਿਚ ਹੋਈ ਤਿੱਖੀ ਬਹਿਸਬਾਜ਼ੀ ਤੋਂ ਬਾਅਦ ਚਰਚਾ ਵਿਚ ਆਏ ਇਸ ਇਤਿਹਾਸਕ ਤਲਵੰਡੀ ਦਰਵਾਜ਼ੇ 'ਤੇ ਲੈਂਟਰ ਪਾਉਣ ਦਾ ਕੰਮ ਅੱਜ ਨਗਰ ਕੌਂਸਲ ਵਲੋਂ ਸ਼ਾਂਤੀ ਪੂਰਵਕ ਮੁਕੰਮਲ ਕਰ ਲਿਆ ਗਿਆ | ਗੇਟ 'ਤੇ ਲੈਂਟਰ ਪੈਣ ਤੋਂ ਬਾਅਦ ਸਿਆਸੀ ਪਾਰਟੀਆਂ ਵਿਚ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਜੱਦੋ ਜਹਿਦ ਸ਼ੁਰੂ ਹੋ ਗਈ ਜਿਸ ਦੇ ਚਲਦਿਆਂ ਪਹਿਲਾਂ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਦੇ ਸਮਰਥਕਾਂ ਪ੍ਰਦੀਪ ਜੋਸ਼ੀ, ਨਰਾਇਣ ਦੱਤ ਕੌਸ਼ਿਕ, ਗੋਲੀ ਨਾਹਰ ਅਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਸਾਹਿਲ ਗੋਇਲ, ਵਿਪਨ ਡਾਵਰ, ਅਤੇ ਹੋਰ ਸਮਰਥਕਾਂ ਦੀ ਮੌਜੂਦਗੀ ਵਿਚ ਗੇਟ 'ਤੇ ਲੈਂਟਰ ਪੈਣ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ | ਇਸ ਤੋਂ ਥੋੜ੍ਹੀ ਦੇਰ ਬਾਅਦ ਬਾਅਦ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਧੜੇ੍ਹ ਨਾਲ ਸਬੰਧਿਤ ਬਲਾਕ ਪ੍ਰਧਾਨ ਰਾਮ ਕੁਮਾਰ ਛਾਪਾ, ਕਮਲ ਸੁਖਾਣਾ (ਪੀਏ ਵਿਧਾਇਕ ਠੇਕੇਦਾਰ ਹਾਕਮ ਸਿੰਘ), ਅਮਨਦੀਪ ਸਿੰਘ ਮਾਂਗਟ ਅਤੇ ਨੌਜਵਾਨ ਆਗੂ ਈਸ਼ੂ ਪਾਸੀ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਲੱਡੂ ਵੰਡਣ ਲਈ ਮੌਕੇ 'ਤੇ ਪਹੁੰਚ ਗਏ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸੂਬੇ ਦੇ ਲੋਕਾਂ ਲਈ ਸੌਗਾਤ-'ਆਪ' ਆਗੂ ਅਗਲੀ ਖ਼ਬਰ ਕਿਸਾਨ ਗਣਤੰਤਰ ਦਿਵਸ ਮੌਕੇ ਰਾਏਕੋਟ ਵਿਚ ਕਰਨਗੇ ਟਰੈਕਟਰ ਮਾਰਚ-ਕਿਸਾਨ ਆਗੂ
Ad Position 24