29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸੇਵਾ ਮੁਕਤੀ ’ਤੇ ਵਿਸ਼ੇਸ਼- ਜੇ.ਈ ਰਾਕੇਸ਼ ਠਾਕੁਰ

ਹਰਿਆਣਾ- ਜੀ. ਈ ਰਾਕੇਸ਼ ਠਾਕੁਰ ਦਾ ਜਨਮ 9 ਨਵੰਬਰ 1968 ਨੂੰ ਪਿਤਾ ਸ਼ਿਵਦੇਵ ਸਿੰਘ ਦੇ ਘਰ ਮਾਤਾ ਚੈਂਚਲ ਦੇਵੀ ਦੀ ਕੁੱਖੋਂ ਪਿੰਡ ਟੈਂਟਪਾਲ ਵਿਖੇ ਹੋਇਆ।

Ad Position 21
No active advertisement
ਅਜੀਤ ਡੈਸਕ 30-11-2026
ਹਰਿਆਣਾ- ਜੀ. ਈ ਰਾਕੇਸ਼ ਠਾਕੁਰ ਦਾ ਜਨਮ 9 ਨਵੰਬਰ 1968 ਨੂੰ ਪਿਤਾ ਸ਼ਿਵਦੇਵ ਸਿੰਘ ਦੇ ਘਰ ਮਾਤਾ ਚੈਂਚਲ ਦੇਵੀ ਦੀ ਕੁੱਖੋਂ ਪਿੰਡ ਟੈਂਟਪਾਲ ਵਿਖੇ ਹੋਇਆ। ਆਪ ਨੇ ਦਸਵੀਂ ਤੱਕ ਦੀ ਪੜ੍ਹਾਈ ਡੀ. ਏ. ਵੀ. ਸਕੂਲ ਗੜ੍ਹਦੀਵਾਲਾ ਤੋਂ ਅਤੇ ਪੈਪ ਖ਼ਾਲਸਾ ਕਾਲਜ ਗੜ੍ਹਦੀਵਾਲਾ ਤੋਂ ਕੀਤੀ। ਆਪ 1 ਅਪ੍ਰੈਲ 1987 ਵਿਚ ਪੰਜਾਬ ਰਾਜ ਬਿਜਲੀ ਬੋਰਡ (ਪੀ.ਐੱਸ.ਈ.ਬੀ.) ਤਲਵਾੜਾ ਵਿਖੇ ਭਰਤੀ ਹੋ ਕੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ। ਆਪ ਨੇ ਇਸ ਨੌਕਰੀ ਦੌਰਾਨ ਤਲਵਾੜਾ, ਬੇਗੋਵਾਲ, ਹੁਸ਼ਿਆਰਪੁਰ, ਗੜ੍ਹਦੀਵਾਲਾ ਤੇ ਹੋਰਨਾਂ ਥਾਵਾਂ ’ਤੇ ਡਿਊਟੀ ਦੌਰਾਨ ਪੂਰੀ ਲਗਨ ਤੇ ਇਮਾਨਦਾਰੀ ਨਾਲ ਨੌਕਰੀ ਕੀਤੀ। ਆਪ ਦਾ ਵਿਆਹ 1993 ਵਿਚ ਨੀਨਾ ਠਾਕੁਰ ਨਾਲ ਹੋਇਆ ਤੇ ਆਪਦੇ ਘਰ ਦੋ ਬੇਟੇ ਪੈਦਾ ਹੋਏ ਜੋ ਇਸ ਸਮੇਂ ਸਰਕਾਰੀ ਨੌਕਰੀ ਕਰ ਰਹੇ ਹਨ। ਆਪ ਮੌਜੂਦਾ ਸਮੇਂ ਬਤੌਰ ਦੌਰਾਨ ਜੇ.ਈ (ਐੱਸ.ਐੱਸ.ਓ) ਦੀਆਂ ਸੇਵਾਵਾਂ ਸਬ ਸਟੇਸ਼ਨ ਹਰਿਆਣਾ ਵਿਖੇ ਨਿਭਾਅ ਰਹੇ ਹੋ ਤੇ 39 ਸਾਲ ਦੀ ਬੇਦਾਗ਼ ਨੌਕਰੀ ਉਪਰੰਤ 30 ਨਵੰਬਰ 2026 ਨੂੰ ਸੇਵਾਵਾਂ ਤੋਂ ਸੇਵਾ ਮੁਕਤ ਹੋ ਰਹੇ ਹੋ। -ਹਰਮੇਲ ਸਿੰਘ ਖੱਖ
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਹਰੀ ਸਿੰਘ ਸਕੂਲ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਅਗਲੀ ਖ਼ਬਰ ਬੀਬੀ ਸਤਵੰਤ ਕੌਰ ਪਬਲਿਕ ਸਕੂਲ ਵਿਚ ਸਪੋਰਟਸ ਮੀਟ ਕਰਵਾਈ
Ad Position 24