ਡਾਕਟਰ ਹਰਸਿਮਰਤ ਸਾਹੀ ਨੇ ਮਾਤਾ ਕਾਮਾਕਸ਼ੀ ਦੇਵੀ ਮੰਦਰ ਟੇਕਿਆ ਮੱਥਾ
ਤਲਵਾੜਾ, 29 ਨਵੰਬਰ (ਮਹਿਤਾ)- ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਡਾਕਟਰ ਹਰਸਿਮਰਤ ਸਾਹੀ ਸਪੁੱਤਰ ਮਰਹੂਮ ਨੇਤਾ ਸਰਦਾਰ ਅਮਰਜੀਤ ਸਿੰਘ ਸਾਹੀ ਨੇ ਪਿਛਲੇ ਦਿਨੀਂ ਕਮਾਹੀ ਦੇਵੀ ਦੇ ਮਾਤਾ ਕਾਮਾਕਸ਼ੀ ਦੇਵੀ ਮੰਦਰ ਵਿਖੇ ਮੱਥਾ ਟੇਕਿਆ ਅਤੇ ਗੱਦੀ ਨਸ਼ੀਨ ਮਹੰਤ ਸ੍ਰੀ 108 ਰਾਜ ਜੀ ਗਿਰੀ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ। ਭਾਜਪਾ ਨੇਤਾ ਡਾਕਟਰ ਸਾਹੀ ਨੇ ਕਿਹਾ ਕਿ ਇਸ ਧਾਰਮਿਕ ਸਥਾਨ ’ਤੇ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ।
ਅਜੀਤ ਡੈਸਕ
30-11-2026