29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਮਾਤਾ ਸਿਮਰਜੀਤ ਕੌਰ ਦੀ ਯਾਦ ’ਚ ਸਰਹਾਲਾ ਸਕੂਲ ਨੂੰ ਰਾਸ਼ੀ ਭੇਟ

ਬੁੱਲ੍ਹੋਵਾਲ, 29 ਨਵੰਬਰ (ਲੁਗਾਣਾ)-ਸਵ. ਮਾਤਾ ਸਿਮਰਜੀਤ ਕੌਰ ਸ਼ਾਹੀ ਪਤਨੀ ਸਵ.

Ad Position 21
No active advertisement
ਅਜੀਤ ਡੈਸਕ 30-11-2026
ਬੁੱਲ੍ਹੋਵਾਲ, 29 ਨਵੰਬਰ (ਲੁਗਾਣਾ)-ਸਵ. ਮਾਤਾ ਸਿਮਰਜੀਤ ਕੌਰ ਸ਼ਾਹੀ ਪਤਨੀ ਸਵ. ਮਹਿੰਦਰਜੀਤ ਸਿੰਘ ਸ਼ਾਹੀ ਦੀ ਯਾਦ ਅੰਦਰ ਸ.ਸ.ਸ.ਸਕੂਲ ਸਰਹਾਲਾ ਮੁੰਡੀਆਂ ਦੇ ਵਿਕਾਸ ਕਾਰਜਾਂ ਲਈ 51 ਹਜ਼ਾਰ ਰੁਪਏ ਦੀ ਰਾਸ਼ੀ ਉਨ੍ਹਾਂ ਦੇ ਪੁੱਤਰ ਗੁਰਲਾਲ ਸਿੰਘ ਲਾਲੀ ਸ਼ਾਹੀ ਵਾਸੀ ਪਿੰਡ ਸਰਹਾਲਾ ਮੁੰਡੀਆਂ ਵੱਲੋਂ ਸਕੂਲ ਦੇ ਪਿ੍ਰੰ.ਅਮਨਦੀਪ ਸ਼ਰਮਾ (ਡਿਪਟੀ ਡੀ.ਈ.ਓ) ਨੂੰ ਸਵੇਰ ਦੀ ਸਭਾ ਦੌਰਾਨ ਦਿੱਤੀ ਗਈ। ਇਸ ਮੌਕੇ ਪਿ੍ਰੰ. ਅਮਨਦੀਪ ਸ਼ਰਮਾ ਨੇ ਗੁਰਲਾਲ ਸਿੰਘ ਲਾਲੀ ਸ਼ਾਹੀ ਤੇ ਸਾਰੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਾਹੀ ਪਰਿਵਾਰ ਨੇ ਹਮੇਸ਼ਾ ਹੀ ਆਪਣੀਆਂ ਵਡਮੁੱਲੀਆਂ ਸੇਵਾਵਾਂ ਅਰਪਣ ਕਰਦਿਆਂ ਸਕੂਲ ਵਿਕਾਸ ਕਾਰਜਾਂ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਮੌਕੇ ਸਾਬਕਾ ਸਰਪੰਚ ਗੁਰਜੀਤ ਸਿੰਘ, ਬੀ.ਐਨ.ਓ ਪ੍ਰਿੰ..ਕੁਲਵੰਤ ਸਿੰਘ, ਲੈਕ.ਲਖਜੀਤ ਸਿੰਘ ਓਹੜਪੁਰੀ, ਲੈਕ.ਰਵਿੰਦਰਪਾਲ ਸਿੰਘ ਸਟੇਟ ਐਵਾਰਡੀ, ਲੈਕ.ਮਨਜੀਤ ਸਿੰਘ, ਲੈਕ.ਸਰਬਜੀਤ ਸਿੰਘ, ਨਰੇਸ਼ ਕੁਮਾਰ, ਪਰਮਿੰਦਰ ਕੁਮਾਰ, ਸੇਵਾ ਮੁਕਤ ਲੈਕ.ਜਰਨੈਲ ਸਿੰਘ ਤੇ ਹੋਰ ਸਟਾਫ ਮੈਂਬਰ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੁਰਦਾਂ ਤੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਰਾਕੇਸ਼ ਕੁਮਾਰ ਸ਼੍ਰੋਮਣੀ ਅਕਾਲੀ ਦਲ ਵਪਾਰ ਸੈੱਲ ਹਲਕਾ ਹੁਸ਼ਿਆਰਪੁਰ ਦੇ ਪ੍ਰਧਾਨ ਨਿਯੁਕਤ
Ad Position 24