ਸ੍ਰੀ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੁਸਾਇਟੀ ਨੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ
ਮਾਹਿਲਪੁਰ, 29 ਨਵੰਬਰ (ਰਜਿੰਦਰ ਸਿੰਘ)- ਸ੍ਰੀ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੁਸਾਇਟੀ ਮਾਹਿਲਪੁਰ ਵਲੋਂ ਸ੍ਰੀ ਵਿਸ਼ਵਕਰਮਾ ਭਵਨ ਪ੍ਰਬੰਧਕ ਕਮੇਟੀ, ਸਮੂਹ ਇਲਾਕਾ ਨਿਵਾਸੀ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਮਾਹਿਲਪੁਰ ਵਿਖੇ 10 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਪ੍ਰਧਾਨ ਜਸਵੰਤ ਸਿੰਘ ਸੀਹਰਾ ਦੀ ਅਗਵਾਈ ’ਚ ਮਾਹਿਲਪੁਰ ਵਿਖੇ ਕਰਵਾਏ ਗਏ। ਇਸ ਮੌਕੇ ਭਾਈ ਸਾਹਿਬ ਭਾਈ ਅਵਤਾਰ ਸਿੰਘ ਦੇ ਕੀਰਤਨੀ ਜਥੇ ਵੱਲੋਂ ਰਸ-ਭਿੰਨੇ ਕੀਰਤਨ ਉਪਰੰਤ ਸੁਭਾਗੀ ਜੋੜਿਆਂ ਦੇ ਅਨੰਦ ਕਾਰਜ ਕਰਵਾਏ ਗਏ।
ਮਾਹਿਲਪੁਰ, 29 ਨਵੰਬਰ (ਰਜਿੰਦਰ ਸਿੰਘ)- ਸ੍ਰੀ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੁਸਾਇਟੀ ਮਾਹਿਲਪੁਰ ਵਲੋਂ ਸ੍ਰੀ ਵਿਸ਼ਵਕਰਮਾ ਭਵਨ ਪ੍ਰਬੰਧਕ ਕਮੇਟੀ, ਸਮੂਹ ਇਲਾਕਾ ਨਿਵਾਸੀ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਮਾਹਿਲਪੁਰ ਵਿਖੇ 10 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਪ੍ਰਧਾਨ ਜਸਵੰਤ ਸਿੰਘ ਸੀਹਰਾ ਦੀ ਅਗਵਾਈ ’ਚ ਮਾਹਿਲਪੁਰ ਵਿਖੇ ਕਰਵਾਏ ਗਏ। ਇਸ ਮੌਕੇ ਭਾਈ ਸਾਹਿਬ ਭਾਈ ਅਵਤਾਰ ਸਿੰਘ ਦੇ ਕੀਰਤਨੀ ਜਥੇ ਵੱਲੋਂ ਰਸ-ਭਿੰਨੇ ਕੀਰਤਨ ਉਪਰੰਤ ਸੁਭਾਗੀ ਜੋੜਿਆਂ ਦੇ ਅਨੰਦ ਕਾਰਜ ਕਰਵਾਏ ਗਏ। ਇਸ ਮੌਕੇ ਸੁਸਾਇਟੀ ਵਲੋਂ ਘਰੇਲੂ ਵਰਤੋਂ ਦਾ ਸਮਾਨ ਵੀ ਦਿੱਤਾ ਗਿਆ। ਇਸ ਮੌਕੇ ਸੰਤ ਬਾਬਾ ਹਰੀ ਸਿੰਘ ਨੰਗਲ ਕਲਾਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸੁਭਾਗੀ ਜੌੜਿਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਠੇਕੇਦਾਰ ਜਗਜੀਤ ਸਿੰਘ ਘੁਮਿਆਲਾ, ਇੰਜ. ਜਗਜੀਤ ਸਿੰਘ, ਗਿਆਨ ਸਿੰਘ, ਲੈਕ. ਬਲਦੇਵ ਸਿੰਘ ਮਾਹਿਲਪੁਰ, ਕੌਂਸਲਰ ਕੁਲਦੀਪ ਕੌਰ, ਸਤਨਾਮ ਸਿੰਘ ਸੂਰਜ, ਮਾ.ਮਤਲੇਸ਼ ਹਾਂਡਾ, ਜਤਿੰਦਰ ਸਿੰਘ ਅਜੀਮਲ, ਗੁਰਦੀਪ ਸਿੰਘ ਸੰਘਾ, ਸੂਬੇਦਾਰ ਕਿਸ਼ਨ ਸਿੰਘ, ਡਾ. ਸੰਤੋਖ ਸਿੰਘ, ਕਸ਼ਮੀਰਾ ਸਿੰਘ, ਜਸਵਿੰਦਰ ਸਿੰਘ ਸੀਹਰਾ, ਗੁਰਪ੍ਰੀਤ ਸਿੰਘ ਫ਼ੌਜੀ, ਅਮਰੀਕ ਸਿੰਘ, ਅਮਰੀਕ ਸਿੰਘ ਜੈਤਪੁਰ, ਪ੍ਰਧਾਨ ਕਸ਼ਮੀਰਾ ਸਿੰਘ, ਚਰਨਜੀਤ ਸਿੰਘ ਬਾੜੀਆ, ਠੇਕੇਦਾਰ ਕੁਲਦੀਪ ਸਿੰਘ, ਤਿਲਕ ਰਾਜ, ਸਰਵਣ ਸਿੰਘ, ਜਸਵਿੰਦਰ ਸਿੰਘ ਬਾੜੀਆ, ਜਸਪ੍ਰੀਤ ਕੌਰ, ਪਿ੍ਰੰ. ਸੁਰਜੀਤ ਸਿੰਘ ਕੈਥ, ਜਸਵਿੰਦਰ ਸਿੰਘ ਜੱਸੀ ਖ਼ਾਨਪੁਰ, ਬਲਵੀਰ ਸਿੰਘ ਫਗਵਾੜਾ, ਥਾਣੇਦਾਰ ਮਨੋਹਰ ਸਿੰਘ, ਕੁਲਦੀਪ ਕੌਰ ਅਮਰੀਕਾ.ਪੱਟੀ, ਤਰਸੇਮ ਸਿੰਘ ਜੱਸੋਵਾਲ ਅਤੇ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।