ਚੌਟਾਲਾ ਪਰਿਵਾਰ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੇ ਗਰਮ ਕੰਬਲ
ਅੱਡਾ ਸਰਾਂ, 22 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਪ੍ਰਿੰਸੀਪਲ ਡਾ. ਹਰਿੰਦਰ ਪਾਲ ਕੌਰ ਹੁੰਦਲ ਮੈਮੋਰੀਅਲ ਸੋਸ਼ਲ ਵੈੱਲਫੇਅਰ ਸੁਸਾਇਟੀ ਅੱਡਾ ਸਰਾਂ ਅਤੇ ਚੌਟਾਲਾ ਪਰਿਵਾਰ ਨੇ ਸਮਾਜ ਸੇਵੀ ਨੂੰ ਅੱਗੇ ਤੋਰਦਿਆਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ ।
ਅੱਡਾ ਸਰਾਂ, 22 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਪ੍ਰਿੰਸੀਪਲ ਡਾ. ਹਰਿੰਦਰ ਪਾਲ ਕੌਰ ਹੁੰਦਲ ਮੈਮੋਰੀਅਲ ਸੋਸ਼ਲ ਵੈੱਲਫੇਅਰ ਸੁਸਾਇਟੀ ਅੱਡਾ ਸਰਾਂ ਅਤੇ ਚੌਟਾਲਾ ਪਰਿਵਾਰ ਨੇ ਸਮਾਜ ਸੇਵੀ ਨੂੰ ਅੱਗੇ ਤੋਰਦਿਆਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ । ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਚੌਟਾਲਾ, ਹਰਵੀਰ ਸਿੰਘ ਆਸਟ੍ਰੇਲੀਆ ਤੇ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਦੇ ਦੌਰਾਨ ਸੰਸਥਾ ਦੇ ਸਮੂਹ ਮੈਂਬਰ ਸਾਹਿਬਾਨ ਅਤੇ ਇਲਾਕੇ ਦੇ ਸਰਪੰਚਾਂ, ਪੰਚਾ ਤੇ ਇਲਾਕੇ ਦੇ ਪ੍ਰਮੁੱਖ ਵਿਅਕਤੀਆਂ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼ਹੀਦ ਬਾਬਾ ਦੀਪ ਸਿੰਘ ਸੁਸਾਇਟੀ ਗੜ੍ਹਦੀਵਾਲ ਦੇ ਸੇਵਾਦਾਰ ਭਾਈ ਮਨਜੋਤ ਸਿੰਘ ਤਲਵੰਡੀ, ਭਾਈ ਹਰਪ੍ਰੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ ਮੂਨਕਾ, ਡਾ. ਮਨਦੀਪ ਸਿੰਘ ਗੜ੍ਹਦੀਵਾਲ, ਬਿਕਰਮਜੀਤ ਸਿੰਘ ਲਾਲੀ ਘੋੜਾਵਾਹਾ, ਡਾ. ਕਰਨੈਲ ਸਿੰਘ, ਪਰਮਵੀਰ ਜਗਤ ਐਮ.ਡੀ. ਕਰਤਾਰ ਮੈਮੋਰੀਅਲ ਹਸਪਤਾਲ ਤੱਗੜ ਨੇ ਕਿਹਾ ਕਿ ਅਜਿਹੇ ਉਪਰਾਲੇ ਲੋੜਵੰਦਾਂ ਦੀ ਮਦਦ ਵਿਚ ਸਹਾਈ ਹੁੰਦੇ ਹਨ। ਇਸ ਸਮਾਗਮ ਦੇ ਅੰਤ ਵਿਚ ਡਾ. ਤਰਸੇਮ ਸਿੰਘ ਨੇ ਸਭਨਾਂ ਦਾ ਧੰਨਵਾਦ। ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ, ਅਵਤਾਰ ਸਿੰਘ ਧਾਲੀਵਾਲ, ਮਨਜੀਤ ਸਿੰਘ ਧਾਲੀਵਾਲ, ਪ੍ਰਧਾਨ ਅਸ਼ਵਨੀ ਕੁਮਾਰ, ਸਰਪੰਚ ਸਤਨਾਮ ਸਿੰਘ, ਸਰਪੰਚ ਗੁਰਨਾਮ ਸਿੰਘ, ਸਰਪੰਚ ਰਮਿੰਦਰ ਸਿੰਘ, ਨੰਬਰਦਾਰ ਸਤਨਾਮ ਸਿੰਘ ਢਿੱਲੋਂ, ਰੇਸ਼ਮ ਸਿੰਘ ਢਿੱਲੋਂ, ਨੰਬਰਦਾਰ ਰਸ਼ਪਾਲ ਸਿੰਘ, ਕਰਤਾਰ ਸਿੰਘ ਹੰਬੜਾ, ਡਿੰਪੀ ਖੋਸਲਾ, ਕਾਲਾ ਸਰਾਂ, ਦਵਿੰਦਰ ਸਿੰਘ ਜਗਤ, ਡਾ.ਜਸਵੀਰ ਸਿੰਘ ਤੱਗੜ, ਭੁਪਿੰਦਰ ਸਿੰਘ ਢੱਟ, ਕੁਲਦੀਪ ਸਿੰਘ ਲਾਡੀ ਬੁੱਟਰ, ਸਰਬ ਬੁੱਟਰ, ਜਸਪਾਲ ਸਿੰਘ ਖਿਆਲਾਂ, ਪੁਸ਼ਪਿੰਦਰ ਸਿੰਘ, ਪ੍ਰੀਤਪਾਲ ਸਿੰਘ, ਦਿਲਬਾਗ ਸਿੰਘ, ਰਾਜਾ ਘੋੜਾਵਾਹਾ, ਸੰਦੀਪ ਸਿੰਘ ਢੱਟ, ਹਰਜੀਤ ਸਿੰਘ, ਸਤਨਾਮ ਸਿੰਘ, ਸੁਰਿੰਦਰ ਸਿੰਘ ਢੱਟ, ਮਨਿੰਦਰ ਸਿੰਘ, ਸਵਰਨ ਸਿੰਘ ਬੜੈਚ, ਕੁਲਦੀਪ ਸਿੰਘ ਬਾਹਗਾ,ਆਕਾਸ਼ ਵੜੈਚ, ਕਰਨਬੀਰ ਸਿੰਘ, ਮਨਦੀਪ ਸਿੰਘ ਹੁੰਦਲ, ਗੁਰਭੇਜ ਸਿੰਘ ਵੀ ਹਾਜ਼ਰ ਸਨ।