ਸੰਤ ਬਾਬਾ ਹਰੀ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ
ਕੋਟਫ਼ਤੂਹੀ, 11 ਨਵੰਬਰ (ਅਟਵਾਲ)-ਸੰਤ ਬਾਬਾ ਹਰੀ ਸਿੰਘ ਫੁੱਟਬਾਲ ਕਲੱਬ ਪੰਜੌੜ ਵਲੋਂ ਗ੍ਰਾਮ ਪੰਚਾਇਤ , ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ.
ਕੋਟਫ਼ਤੂਹੀ, 11 ਨਵੰਬਰ (ਅਟਵਾਲ)-ਸੰਤ ਬਾਬਾ ਹਰੀ ਸਿੰਘ ਫੁੱਟਬਾਲ ਕਲੱਬ ਪੰਜੌੜ ਵਲੋਂ ਗ੍ਰਾਮ ਪੰਚਾਇਤ , ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਹਰੀ ਸਿੰਘ ਨੈਕੀ ਵਾਲੇ ਯਾਦਗਾਰੀ 48 ਵਾਂ ਸਾਲਾਨਾ ਪੇਂਡੂ ਫੁੱਟਬਾਲ ਟੂਰਨਾਮੈਂਟ ਜੋ ਸਵ. ਜੇ. ਬੀ. ਸਿੰਘ ਪਰਮਾਰ, ਸਵ. ਜਸਵੀਰ ਸਿੰਘ ਜੱਸੀ ਰਿਟਾ ਡੀ. ਐੱਸ. ਪੀ., ਸਵ. ਗੁਰਮੇਲ ਸਿੰਘ ਪਟਵਾਰੀ, ਸਵ. ਨਿਰਮਲ ਸਿੰਘ ਪਰਮਾਰ, ਸਵ.ਪ੍ਰੀਤਮ ਸਿੰਘ ਪਰਮਾਰ ਦੀ ਯਾਦ ਨੂੰ ਸਮਰਪਿਤ ਸ਼ੁਰੂ ਕਰਵਾਇਆ। ਇਸ ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਜਸਪਾਲ ਸਿੰਘ ਨੇ ਕੀਤਾ ਉਨ੍ਹਾਂ ਨੇ ਖਿਡਾਰੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਖੇਡਣ ਲਈ ਪ੍ਰੇਰਤ ਕੀਤਾ, ਖੇਡੇ ਗਏ ਉਦਘਾਟਨੀ ਮੈਚ ਵਿਚ ਭਾਮ ਦੀ ਟੀਮ ਨੇ ਅਜਨੋਹਾ ਦੀ ਟੀਮ ਨੂੰ 2-1 ਦੇ ਫ਼ਰਕ ਨਾਲ ਹਰਾਇਆ। ਇਸ ਮੌਕੇ ਠੇਕੇਦਾਰ ਰਣਬੀਰ ਸਿੰਘ, ਸਰਪੰਚ ਚਰਨਜੀਤ ਸਿੰਘ, ਸਰਬਜੀਤ ਸਿੰਘ ਸਾਬੀ, ਅਜੀਤ ਸਿੰਘ ਕੈਨੇਡਾ, ਪਰਮਿੰਦਰ ਸਿੰਘ, ਰਣਜੀਤ ਸਿੰਘ ਬਾਬੂ, ਰਵਿੰਦਰ ਸਿੰਘ, ਜਸਵੀਰ ਸਿੰਘ, ਬਲਦੀਪ ਸਿੰਘ, ਸਤਵਿੰਦਰ ਸਿੰਘ ਬੰਟੀ, ਸੁਰਿੰਦਰ ਸਿੰਘ, ਹਰਦੀਪ ਸਿੰਘ, ਨਿਰਮਲ ਸਿੰਘ ਨਿੰਮਾ, ਹਰਜੀਤ ਸਿੰਘ, ਤਰਲੋਚਨ ਸਿੰਘ, ਗੌਰਵ ਈ. ਰੇਲਵੇ ਫੁੱਟਬਾਲ ਪਲੇਅਰ, ਸਰਬਜੀਤ ਸਿੰਘ ਸਾਬੂ, ਅਮਰੀਕ ਸਿੰਘ, ਗੱਗੀ, ਲਾਲਾ, ਜਸਕਰਨ ਸਿੰਘ, ਲਖਵੀਰ ਲੱਖਾ, ਅਰਵਿੰਦ, ਇੰਦਰ ਸਿੰਘ, ਧਿਆਨ ਸਿੰਘ, ਵਿਕਾਸ, ਜਸਜੀਤ ਸਿੰਘ, ਕਮਲ ਪਾਲਦੀ, ਸਤਵਿੰਦਰ ਸਿੰਘ, ਰੈਫ਼ਰੀ ਸਤਵਿੰਦਰ ਲਾਲੀ ਹਾਰਟਾ, ਰੈਫ਼ਰੀ ਪਿੰਦਾ ਲਹਿਲੀ ਕਲਾਂ, ਰੈਫ਼ਰੀ ਸਰਬਜੀਤ ਫਗਵਾੜਾ, ਰੈਫ਼ਰੀ ਸੰਦੀਪ ਡੁਮੇਲੀ ਆਦਿ ਹਾਜ਼ਰ ਸਨ।