11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪਿੰਡ ਗੇਰਾ ’ਚ ਡੇਰਾ ਬਾਬਾ ਸ੍ਰੀ ਚੰਦ ਵਿਖੇ ਧਾਰਮਿਕ ਸਮਾਗਮ

ਹਾਜੀਪੁਰ, 11 ਨਵੰਬਰ (ਜੋਗਿੰਦਰ ਸਿੰਘ)-ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸੰਤ ਸਮਾਗਮ ਡੇਰਾ ਬਾਬਾ ਸ੍ਰੀ ਚੰਦ ਜੀ ਪਿੰਡ ਗੇਰਾ ਵਿਖੇ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਪ੍ਰਧਾਨ ਕਿਰਪਾਲ ਸਿੰਘ ਗੇਰਾ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਪੰਜਾਬ, ਹਿਮਾਚਲ ਤੋਂ ਸੰਤ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਜਿਸ ਵਿਚ ਸੰਤ ਸੁਆਮੀ ਦਯਾਨੰਦ ਕੁੱਲੂ ਵਾਲੇ, ਸੰਤ ਸੁਖਦੇਵ ਸਿੰਘ, ਬਿਲਗਾ, ਬਾਬਾ ਮਲਕੀਤ ਸਿੰਘ ਨੌਸ਼ਹਿਰਾ ਪੱਤਣ, ਬੀਬੀ ਹਰਮੀਤ ਕੌਰ ਕਰਨਾਲ (ਹਰਿਆਣਾ), ਬਾਬਾ ਰਵਿੰਦਰ ਸਿੰਘ ਕਾਹਲੋਂ, ਜਸਵਿੰਦਰ ਸਿੰਘ ਊਨਾ, ਭਾਈ ਅਮਨਦੀਪ ਸਿੰਘ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ।

Ad Position 21
No active advertisement
ਅਜੀਤ ਡੈਸਕ 12-11-2026
ਹਾਜੀਪੁਰ, 11 ਨਵੰਬਰ (ਜੋਗਿੰਦਰ ਸਿੰਘ)-ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸੰਤ ਸਮਾਗਮ ਡੇਰਾ ਬਾਬਾ ਸ੍ਰੀ ਚੰਦ ਜੀ ਪਿੰਡ ਗੇਰਾ ਵਿਖੇ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਪ੍ਰਧਾਨ ਕਿਰਪਾਲ ਸਿੰਘ ਗੇਰਾ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਪੰਜਾਬ, ਹਿਮਾਚਲ ਤੋਂ ਸੰਤ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਜਿਸ ਵਿਚ ਸੰਤ ਸੁਆਮੀ ਦਯਾਨੰਦ ਕੁੱਲੂ ਵਾਲੇ, ਸੰਤ ਸੁਖਦੇਵ ਸਿੰਘ, ਬਿਲਗਾ, ਬਾਬਾ ਮਲਕੀਤ ਸਿੰਘ ਨੌਸ਼ਹਿਰਾ ਪੱਤਣ, ਬੀਬੀ ਹਰਮੀਤ ਕੌਰ ਕਰਨਾਲ (ਹਰਿਆਣਾ), ਬਾਬਾ ਰਵਿੰਦਰ ਸਿੰਘ ਕਾਹਲੋਂ, ਜਸਵਿੰਦਰ ਸਿੰਘ ਊਨਾ, ਭਾਈ ਅਮਨਦੀਪ ਸਿੰਘ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਵਿੰਦਰ ਸਿੰਘ ਚੱਕ, ਬਿਕਰਮ ਸਿੰਘ ਅੱਲਾ ਬਖ਼ਸ਼, ਲਖਵਿੰਦਰ ਸਿੰਘ ਟਿੰਮੀ ਹਲਕਾ ਇੰਚਾਰਜ ਬੀ. ਸੀ. ਸੈਲ ਵਲੋਂ ਹਾਜ਼ਰੀ ਭਰੀ ਗਈ ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੇਵਾਦਾਰ ਜਥੇਦਾਰ ਕਿਰਪਾਲ ਸਿੰਘ ਗੇਰਾ ਵਲੋਂ ਹਾਜਰ ਪਤਵੰਤਿਆਂ ਨੂੰ ਸਿਰੋਪਾਉ ਭੇਟ ਕੀਤਾ । ਇਸ ਮੌਕੇ ਸਰਪੰਚ ਗੁਰਦੀਪ ਸਿੰਘ ਗੇਰਾ, ਹਰਦਿਆਲ ਸਿੰਘ, ਸਰਕਲ ਪ੍ਰਧਾਨ ਅਕਾਲੀ ਦਲ ਬਾਦਲ, ਅਨਿਲ ਵਸ਼ਿਸ਼ਟ, ਪੁਨੀਤ ਕੌਰ, ਖੁਸ਼ਪ੍ਰੀਤ ਕੌਰ, ਹਰਜਿੰਦਰ ਕਾਕਾ, ਸਰਬਜੀਤ ਸਿੰਘ ਮੋਹਾਲੀ, ਬਲਜੀਤ ਸਿੰਘ ਲਾਡੂ, ਸੌਦਾਗਰ ਸਿੰਘ ਚਨੌਰ, ਅਜੈ ਕੌਸ਼ਲ ਸੇਠੂ, ਰਘੁਨਾਥ ਸਿੰਘ ਰਾਣਾ, ਅਸ਼ਵਨੀ ਚੌਧਰੀ, ਜਗਦੀਸ਼ ਲੰਗਾਹ, ਮਦਨ ਲਾਲ, ਬਲਵਿੰਦਰ ਸਿੰਘ ਪਨਖੂਹ, ਕੁਲਤਾਰ ਸਿੰਘ ਹੈਪੀ, ਸਰਬਣ ਸਿੰਘ ਕੋਟਲੀ, ਚਾਚਾ ਕੁਲਦੀਪ ਸਿੰਘ ਨੰਗਲ, ਜਗਜੀਤ ਸਿੰਘ, ਪੰਜਾਬ ਸਿੰਘ, ਅੰਮ੍ਰਿਤਪਾਲ ਧਨੋਆ, ਸੁਰਜੀਤ ਸਿੰਘ ਪਟਵਾਰੀ, ਸੁਲੱਖਨ ਸਿੰਘ ਪਟਵਾਰੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਰਲੋਕ ਸਿੰਘ ਸਾਹੀ ਜਰਨਲ ਸਕੱਤਰ ਪੰਜਾਬ ਨੇ ਵਰਕਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਨਵ-ਨਿਯੁਕਤ ਬਲਾਕ ਕਮੇਟੀ ਮੈਂਬਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ
Ad Position 24