28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਰੇਲਿੰਗ ਨਾ ਹੋਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਨਹਿਰ ’ਚ ਡਿਗਣ ਨਾਲ ਮੌਤ

ਗੜ੍ਹਸ਼ੰਕਰ, 28 ਅਕਤੂਬਰ (ਧਾਲੀਵਾਲ)-ਬੀਤੀ ਰਾਤ ਇੱਥੇ ਪਿੰਡ ਇਬਰਾਹੀਮਪੁਰ ਤੋਂ ਪਿੰਡ ਦੇਨੋਵਾਲ ਖ਼ੁਰਦ ਨੂੰ ਜਾਂਦੀ ਸੜਕ ਵਿਚਕਾਰ ਪੈਂਦੀ ਨਹਿਰ ’ਤੇ ਬਣੇ ਪੁਲ ’ਤੇ ਰੇਲਿੰਗ ਨਾ ਹੋਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਨਹਿਰ ’ਚ ਡਿੱਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ ਸਵੇਰੇ ਦਿਨ ਚੜ੍ਹਨ ਸਮੇਂ ਨੌਜਵਾਨ ਜਗਦੀਪ ਸਿੰਘ (30) ਪੁੱਤਰ ਸਾਧੂ ਸਿੰਘ ਵਾਸੀ ਡੋਗਰਪੁਰ ਨੂੰ ਪਿੰਡ ਇਬਰਾਹੀਮਪੁਰ ਅਤੇ ਦੇਨੋਵਾਲ ਖ਼ੁਰਦ ਵਿਚਕਾਰ ਪੈਂਦੀ ਨਹਿਰ ਵਿਚ ਮੋਟਰਸਾਈਕਲ ਸਮੇਤ ਮਿ੍ਰਤਕ ਹਾਲਤ ਵਿਚ ਪਾਇਆ ਗਿਆ।

Ad Position 21
No active advertisement
ਨਹਿਰ ਵਿਚ ਡਿੱਗੇ ਪਏ ਮੋਟਰਸਾਈਕਲ ਦਾ ਦ੍ਰਿਸ਼। (ਸੱਜੇ) ਮ੍ਰਿਤਕ ਜਗਦੀਪ ਸਿੰਘ ਦੀ ਪੁਰਾਣੀ ਤਸਵੀਰ। ਤਸਵੀਰਾਂ : ਧਾਲੀਵਾਲ 29-10-2026
ਗੜ੍ਹਸ਼ੰਕਰ, 28 ਅਕਤੂਬਰ (ਧਾਲੀਵਾਲ)-ਬੀਤੀ ਰਾਤ ਇੱਥੇ ਪਿੰਡ ਇਬਰਾਹੀਮਪੁਰ ਤੋਂ ਪਿੰਡ ਦੇਨੋਵਾਲ ਖ਼ੁਰਦ ਨੂੰ ਜਾਂਦੀ ਸੜਕ ਵਿਚਕਾਰ ਪੈਂਦੀ ਨਹਿਰ ’ਤੇ ਬਣੇ ਪੁਲ ’ਤੇ ਰੇਲਿੰਗ ਨਾ ਹੋਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਨਹਿਰ ’ਚ ਡਿੱਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ ਸਵੇਰੇ ਦਿਨ ਚੜ੍ਹਨ ਸਮੇਂ ਨੌਜਵਾਨ ਜਗਦੀਪ ਸਿੰਘ (30) ਪੁੱਤਰ ਸਾਧੂ ਸਿੰਘ ਵਾਸੀ ਡੋਗਰਪੁਰ ਨੂੰ ਪਿੰਡ ਇਬਰਾਹੀਮਪੁਰ ਅਤੇ ਦੇਨੋਵਾਲ ਖ਼ੁਰਦ ਵਿਚਕਾਰ ਪੈਂਦੀ ਨਹਿਰ ਵਿਚ ਮੋਟਰਸਾਈਕਲ ਸਮੇਤ ਮਿ੍ਰਤਕ ਹਾਲਤ ਵਿਚ ਪਾਇਆ ਗਿਆ। ਪੁਲਿਸ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਸੁੱਕੀ ਪਈ ਨਹਿਰ ਵਿਚੋਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਘਟਨਾ ਦੀ ਜਾਂਚ ਕਰ ਰਹੇ ਏ.ਐੱਸ.ਆਈ. ਰਵੀਸ਼ ਕੁਮਾਰ ਨੇ ਦੱਸਿਆ ਕਿ ਇੰਝ ਲੱਗ ਰਿਹੈ ਜਿਵੇਂ ਜਗਦੀਪ ਸਿੰਘ ਬੀਤੀ ਰਾਤ ਪਿੰਡ ਇਬਰਾਹੀਮਪੁਰ ਤੋਂ ਦੋਨੇਵਾਲ ਖ਼ੁਰਦ ਨੂੰ ਮੋਟਰਸਾਈਕਲ ’ਤੇ ਆਉਂਦੇ ਸਮੇਂ ਨਹਿਰ ਵਿਚ ਡਿਗ ਪਿਆ ਹੋਵੇ, ਕਿਉਂਕਿ ਨਹਿਰ ਦੇ ਜਿਸ ਪਾਸੇ ਜਗਦੀਪ ਸਿੰਘ ਨੂੰ ਮਿ੍ਰਤਕ ਹਾਲਤ ਵਿਚ ਪਾਇਆ ਗਿਆ ਪੁਲ ਦੀ ਉਸ ਪਾਸੇ ਦੀ ਰੇਲਿੰਗ ਨਾ ਹੋਣ ਕਾਰਨ ਇਹ ਘਟਨਾ ਵਾਪਰੀ ਹੈ। ਮਿ੍ਰਤਕ ਜਗਦੀਪ ਸਿੰਘ ਦੇ ਸਿਰ ਵਿਚ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਜਾਣ ਦਾ ਸ਼ੱਕ ਹੈ। ਦੱਸਿਆ ਜਾ ਰਿਹਾ ਹੈ ਕਿ ਜਗਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਕੈਨੇਡਾ ਦਾ ਪੀ.ਆਰ. ਸੀ ਤੇ ਉਹ ਦੋ ਕੁ ਮਹੀਨੇ ਪਹਿਲਾ ਹੀ ਪਿੰਡ ਡੋਗਰਪੁਰ ਆਪਣੇ ਤਾਈ-ਤਾਏ ਕੋਲ ਆਇਆ ਸੀ। ਜਗਦੀਪ ਸਿੰਘ ਦਾ ਪਿਤਾ ਵੀ ਕੈਨੇਡਾ ਵਿਚ ਰਹਿ ਰਿਹਾ ਹੈ। ਏ.ਐੱਸ.ਆਈ. ਰਵੀਸ਼ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਮਿ੍ਰਤਕ ਦੇ ਪਰਿਵਾਰ ਦੇ ਕੈਨੇਡਾ ਤੋਂ ਆਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਵਰਗਵਾਸੀ ਬਿਕਰਮ ਸਿੰਘ ਰੀਹਲ ਦੀ ਯਾਦ ਵਿਚ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਦੇਨੋਵਾਲ ਖ਼ੁਰਦ ਵਿਖੇ ਰੋਜ਼ਗਾਰ ਕੈਂਪ ਲਗਾਇਆ
Ad Position 24