28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸੰਜੀਵ ਤਲਵਾੜ ਦੀ ਕਿਤਾਬ ‘ਜੈਨ-ਜੀ’ : ਦੇਸ਼ ਦਾ ਭਵਿੱਖ ਬਨਾਮ ਸਿਆਸਤ ਦੇ ਮੋਹਰੇ’ ਨੌਜਵਾਨਾਂ ਨੂੰ ਆਦਰਸ਼ ਰਾਜਨੀਤੀ ਦੀ ਸੇਧ ਦੇਵੇਗੀ - ਧਾਮੀ

ਹੁਸ਼ਿਆਰਪੁਰ, 28 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੇਖਕ ਸੰਜੀਵ ਤਲਵਾੜ ਦੀ ਕਿਤਾਬ ‘ਜੈਨ-ਜੀ’ : ਦੇਸ਼ ਦਾ ਭਵਿੱਖ ਬਨਾਮ ਸਿਆਸਤ ਦੇ ਮੋਹਰੇ’ ਸਿਆਸਤ ਵਿਚ ਆਦਰਸ਼ਾਂ ਦੀ ਮਹੱਤਤਾ, ਨੌਜਵਾਨਾਂ ਦੀ ਭੂਮਿਕਾ ਅਤੇ ਰਾਜਨੀਤਕ ਪਾਰਟੀਆਂ ਵਿਚ ਕੰਮ ਕਰਨ ਵਾਲੇ ਵਰਕਰਾਂ ਦੀ ਸਥਿਤੀ ਬਾਰੇ ਗੰਭੀਰ ਚਰਚਾ ਨੂੰ ਸਾਹਮਣੇ ਲਿਆਉਂਦੀ ਹੈ। ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਤਾਬ ਸਬੰਧੀ ਕਰਵਾਏ ਸਮੀਖਿਆ ਚਰਚਾ ਸਮਾਗਮ ਦੌਰਾਨ ਪ੍ਰਗਟ ਕੀਤੇ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 29-10-2026
ਹੁਸ਼ਿਆਰਪੁਰ, 28 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੇਖਕ ਸੰਜੀਵ ਤਲਵਾੜ ਦੀ ਕਿਤਾਬ ‘ਜੈਨ-ਜੀ’ : ਦੇਸ਼ ਦਾ ਭਵਿੱਖ ਬਨਾਮ ਸਿਆਸਤ ਦੇ ਮੋਹਰੇ’ ਸਿਆਸਤ ਵਿਚ ਆਦਰਸ਼ਾਂ ਦੀ ਮਹੱਤਤਾ, ਨੌਜਵਾਨਾਂ ਦੀ ਭੂਮਿਕਾ ਅਤੇ ਰਾਜਨੀਤਕ ਪਾਰਟੀਆਂ ਵਿਚ ਕੰਮ ਕਰਨ ਵਾਲੇ ਵਰਕਰਾਂ ਦੀ ਸਥਿਤੀ ਬਾਰੇ ਗੰਭੀਰ ਚਰਚਾ ਨੂੰ ਸਾਹਮਣੇ ਲਿਆਉਂਦੀ ਹੈ। ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਤਾਬ ਸਬੰਧੀ ਕਰਵਾਏ ਸਮੀਖਿਆ ਚਰਚਾ ਸਮਾਗਮ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਆਦਰਸ਼ਾਂ ਦੀ ਪਾਲਣਾ ਤੋਂ ਬਿਨਾਂ ਰਾਜਨੀਤੀ ਨਹੀਂ ਚੱਲ ਸਕਦੀ, ਭਾਵੇਂ ਕੋਈ ਵੀ ਰਾਜਨੀਤਿਕ ਪਾਰਟੀ ਹੋਵੇ ਜਾਂ ਉਸ ਵਿਚ ਕੰਮ ਕਰਨ ਵਾਲੇ ਨੌਜਵਾਨ ਵਰਕਰ। ਉਨ੍ਹਾਂ ਕਿਹਾ ਕਿ ਸੰਜੀਵ ਤਲਵਾੜ ਨੇ ਆਪਣੀ ਕਿਤਾਬ ਰਾਹੀਂ ਨੌਜਵਾਨਾਂ ਨੂੰ ਆਦਰਸ਼ ਰਾਜਨੀਤੀ ਦੀ ਸੇਧ ਦੇਣ ਦੇ ਨਾਲ-ਨਾਲ ਰਾਜਨੀਤਿਕ ਪਾਰਟੀਆਂ ਵਿਚ ਵਰਕਰਾਂ ਦੇ ਹੋ ਰਹੇ ਸ਼ੋਸ਼ਣ ਅਤੇ ਉਨ੍ਹਾਂ ਨਾਲ ਜੁੜੀਆਂ ਸਮੱਸਿਆਵਾਂ ਵੱਲ ਵੀ ਧਿਆਨ ਦਿਵਾਇਆ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਤੇ ਸਾਬਕਾ ਰਾਜ ਮੰਤਰੀ ਐਨ.ਕੇ. ਸ਼ਰਮਾ ਨੇ ਕਿਹਾ ਕਿ ਇਹ ਕਿਤਾਬ ਰਾਜਨੀਤੀ ਵਿਚ ਕੰਮ ਕਰਨ ਵਾਲੇ ਨੌਜਵਾਨਾਂ ਲਈ ਮਾਰਗਦਰਸ਼ਕ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਤਾਬ ਵਿਚ ਇਸ ਗੱਲ ਨੂੰ ਉਭਾਰਿਆ ਗਿਆ ਹੈ ਕਿ ਨੌਜਵਾਨ ਰਾਜਨੀਤਿਕ ਵਰਕਰਾਂ ਦਾ ਸ਼ੋਸ਼ਣ ਕਿਵੇਂ ਰੋਕਿਆ ਜਾ ਸਕਦਾ ਹੈ ਅਤੇ ਉਹ ਸਮਾਜ ਤੇ ਆਪਣੇ ਰਾਜਨੀਤਿਕ ਦਲ ਦੀ ਸੇਵਾ ਕਿਹੜੇ ਢੰਗ ਨਾਲ ਕਰ ਸਕਦੇ ਹਨ। ਸੈਨੇਟ ਮੈਂਬਰ ਤੇ ਹਲਕਾ ਇੰਚਾਰਜ ਸ਼ਾਮਚੁਰਾਸੀ ਸ਼੍ਰੋਮਣੀ ਅਕਾਲੀ ਦਲ (ਬ) ਸੰਦੀਪ ਸਿੰਘ ਸੀਕਰੀ ਨੇ ਕਿਹਾ ਕਿ ਰਾਜਨੀਤੀ ‘ਚ ਆਉਣ ਵਾਲੇ ਨੌਜਵਾਨਾਂ ਸਾਹਮਣੇ ਇੱਕ ਅਹਿਮ ਸਵਾਲ ਇਹ ਹੁੰਦਾ ਹੈ ਕਿ ਉਹ ਕਿਸ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਣ ਅਤੇ ਕਿਸ ਤੋਂ ਸੇਧ ਲੈਣ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਸਾਬਕਾ ਚੇਅਰਮੈਨ ਸਤਵਿੰਦਰਪਾਲ ਸਿੰਘ ਢੱਟ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
Ad Position 22
No active advertisement
ਪਿਛਲੀ ਖ਼ਬਰ ਦੇਨੋਵਾਲ ਖ਼ੁਰਦ ਵਿਖੇ ਰੋਜ਼ਗਾਰ ਕੈਂਪ ਲਗਾਇਆ ਅਗਲੀ ਖ਼ਬਰ ਪੀ.ਐਨ.ਬੀ. ਵਲੋਂ ਮਰਹੂਮ ਪੈਨਸ਼ਨਰ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਬੀਮਾ ਰਾਸ਼ੀ ਭੇਟ
Ad Position 24