28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪੀ.ਐਨ.ਬੀ. ਵਲੋਂ ਮਰਹੂਮ ਪੈਨਸ਼ਨਰ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਬੀਮਾ ਰਾਸ਼ੀ ਭੇਟ

ਮੁਕੇਰੀਆਂ, 28 ਅਕਤੂਬਰ (ਰਾਮਗੜ੍ਹੀਆ)- ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਦਫ਼ਤਰ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਬੈਂਕ ਦੀ ਮੁਕੇਰੀਆਂ ਸ਼ਾਖਾ ਦੇ ਮਰਹੂਮ ਪੈਨਸ਼ਨਰ ਸਵ. ਸੁਸ਼ੀਲ ਕੁਮਾਰ ਦੀ ਧਰਮ-ਪਤਨੀ ਬਲਬੀਰ ਕੌਰ ਨੂੰ ਪੀ.

Ad Position 21
No active advertisement
ਅਜੀਤ ਡੈਸਕ 29-10-2026
ਮੁਕੇਰੀਆਂ, 28 ਅਕਤੂਬਰ (ਰਾਮਗੜ੍ਹੀਆ)- ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਦਫ਼ਤਰ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਬੈਂਕ ਦੀ ਮੁਕੇਰੀਆਂ ਸ਼ਾਖਾ ਦੇ ਮਰਹੂਮ ਪੈਨਸ਼ਨਰ ਸਵ. ਸੁਸ਼ੀਲ ਕੁਮਾਰ ਦੀ ਧਰਮ-ਪਤਨੀ ਬਲਬੀਰ ਕੌਰ ਨੂੰ ਪੀ.ਐਨ.ਬੀ ਰਕਸ਼ਕ ਯੋਜਨਾ ਤਹਿਤ 50 ਲੱਖ ਰੁਪਏ ਦੀ ਬੀਮਾ ਦਾਅਵਾ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਬੈਂਕ ਦੇ ਮੁਖੀ ਆਸ਼ੀਸ਼ ਗਾਂਧੀ ਅਤੇ ਮੰਡਲ ਪ੍ਰਮੁੱਖ ਨਰਿੰਦਰ ਪਾਲ ਧੀਮਾਨ ਵੀ ਹਾਜ਼ਰ ਸਨ। ਸੜਕ ਹਾਦਸੇ ਵਿਚ 27 ਫਰਵਰੀ 2026 ਨੂੰ ਸਵ. ਸੁਸ਼ੀਲ ਕੁਮਾਰ ਦੇ ਅਚਨਚੇਤ ਦੇਹਾਂਤ ਤੋਂ ਬਾਅਦ ਨਿਯਮਾਂ ਅਨੁਸਾਰ ਬੀਮਾ ਦਾਅਵੇ ਦੀ ਪ੍ਰਕਿਰਿਆ ਪੂਰੀ ਕਰਦਿਆਂ ਉਨ੍ਹਾਂ ਦੀ ਪਤਨੀ ਨੂੰ ਇਹ ਰਾਸ਼ੀ ਪ੍ਰਦਾਨ ਕੀਤੀ ਗਈ। ਪੰਜਾਬ ਨੈਸ਼ਨਲ ਬੈਂਕ ਵੱਲੋਂ ਪੀ.ਐਨ.ਬੀ ਰਕਸ਼ਕ ਯੋਜਨਾ ਰਾਹੀਂ ਆਪਣੇ ਯੋਗ ਖਾਤਾ ਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਇਹ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਅਜਿਹੀਆਂ ਯੋਜਨਾਵਾਂ ਮੁਸ਼ਕਲ ਸਮੇਂ ਵਿਚ ਪ੍ਰਭਾਵਿਤ ਪਰਿਵਾਰਾਂ ਨੂੰ ਆਰਥਿਕ ਸਹਾਰਾ ਦੇਣ ਵਿਚ ਸਹਾਇਕ ਹੁੰਦੀਆਂ ਹਨ। ਸਮਾਗਮ ਦੌਰਾਨ ਬੈਂਕ ਅਧਿਕਾਰੀਆਂ ਨੇ ਮਰਹੂਮ ਸੁਸ਼ੀਲ ਕੁਮਾਰ ਜੀ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੰਜੀਵ ਤਲਵਾੜ ਦੀ ਕਿਤਾਬ ‘ਜੈਨ-ਜੀ’ : ਦੇਸ਼ ਦਾ ਭਵਿੱਖ ਬਨਾਮ ਸਿਆਸਤ ਦੇ ਮੋਹਰੇ’ ਨੌਜਵਾਨਾਂ ਨੂੰ ਆਦਰਸ਼ ਰਾਜਨੀਤੀ ਦੀ ਸੇਧ ਦ... ਅਗਲੀ ਖ਼ਬਰ ਵੱਖ-ਵੱਖ ਵਿਭਾਗਾਂ ਵਲੋਂ ਸੰਵੇਦਨਸ਼ੀਲ ਖੇਤਰਾਂ ’ਚ ਮੈਡੀਕਲ ਸਟੋਰਾਂ ਦੀ ਜਾਂਚ
Ad Position 24