29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਵਿਦਿਆਰਥੀਆਂ ਨੂੰ ਆਫ਼ਰ ਲੈਟਰ ਸੌਂਪਦੇ ਹੋਏ ਪ੍ਰਿੰਸੀਪਲ ਕੀਰਤੀ ਸ਼ਰਮਾ ਤੇ ਹੋਰ। ਸੇਂਟ ਸੋਲਜਰ ਗਰੁੱਪ ਦੇ ਦੋ ਵਿਦਿਆਰਥੀਆਂ ਦੀ ਹੋਈ ਪਲੇਸਮੈਂਟ

ਹੁਸ਼ਿਆਰਪੁਰ, 28 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਨੇ ਇੱਕ ਹੋਰ ਉਪਲਬਧੀ ਆਪਣੇ ਨਾਮ ਕੀਤੀ ਹੈ। ਸੰਸਥਾ ਦੇ ਦੋ ਵਿਦਿਆਰਥੀਆਂ ਕੋਵਿੰਦ ਸਿੰਘ ਅਤੇ ਹਰੀਸ਼ ਕੁਮਾਰ ਦੀ ਪ੍ਰਸਿੱਧ ਹੋਟਲ ਨੋਵੋਟਲ (ਬੈਂਗਲੁਰੂ) ਵਿਚ ਪਲੇਸਮੈਂਟ ਲਈ ਸਫਲਤਾਪੂਰਵਕ ਚੋਣ ਹੋਈ ਹੈ।

Ad Position 21
No active advertisement
ਅਜੀਤ ਡੈਸਕ 29-10-2026
ਹੁਸ਼ਿਆਰਪੁਰ, 28 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਨੇ ਇੱਕ ਹੋਰ ਉਪਲਬਧੀ ਆਪਣੇ ਨਾਮ ਕੀਤੀ ਹੈ। ਸੰਸਥਾ ਦੇ ਦੋ ਵਿਦਿਆਰਥੀਆਂ ਕੋਵਿੰਦ ਸਿੰਘ ਅਤੇ ਹਰੀਸ਼ ਕੁਮਾਰ ਦੀ ਪ੍ਰਸਿੱਧ ਹੋਟਲ ਨੋਵੋਟਲ (ਬੈਂਗਲੁਰੂ) ਵਿਚ ਪਲੇਸਮੈਂਟ ਲਈ ਸਫਲਤਾਪੂਰਵਕ ਚੋਣ ਹੋਈ ਹੈ। ਇਹ ਉਪਲਬਧੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਪ੍ਰਾਹੁਣਚਾਰੀ ਦੇ ਖੇਤਰ ਵਿਚ ਉਨ੍ਹਾਂ ਦੀ ਪੇਸ਼ੇਵਰ ਮੁਹਾਰਤ ਨੂੰ ਦਰਸਾਉਂਦੀ ਹੈ। ਪਲੇਸਮੈਂਟ ਸਬੰਧੀ ਇੰਟਰਵਿਊ ਦੀ ਪ੍ਰਕਿਰਿਆ ਟਰੇਨਿੰਗ ਐਂਡ ਪਲੇਸਮੈਂਟ ਕੋਆਰਡੀਨੇਟਰ ਵਰੁਣ ਸ਼ਰਮਾ ਵੱਲੋਂ ਸੁਚੱਜੇ ਢੰਗ ਨਾਲ ਕਰਵਾਈ ਗਈ। ਕਾਲਜ ਦੀ ਪ੍ਰਿੰਸੀਪਲ ਕੀਰਤੀ ਸ਼ਰਮਾ ਨੇ ਦੋਵਾਂ ਵਿਦਿਆਰਥੀਆਂ ਨੂੰ ਹੋਟਲ ਵੱਲੋਂ ਜਾਰੀ ਕੀਤੇ ਗਏ ਆਫ਼ਰ ਲੈਟਰ ਸੌਂਪਦਿਆਂ ਉਨ੍ਹਾਂ ਦੀ ਸਫਲਤਾ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਪ੍ਰਾਹੁਣਚਾਰੀ ਦੇ ਖੇਤਰ ਵਿਚ ਉੱਤਮਤਾ ਹਾਸਲ ਕਰਨ ਲਈ ਲਗਾਤਾਰ ਯਤਨਸ਼ੀਲ ਰਹਿਣ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਚੇਅਰਪਰਸਨ ਸੰਗੀਤਾ ਚੋਪੜਾ ਨੇ ਵੀ ਦੋਵਾਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਜੀਵਨ ਵਿਚ ਨਵੀਆਂ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਤੀਜੇ ਵਿਚੋਂ ਮੋਹਰੀ ਰਹੀਆਂ ਵਿਦਿਆਰਥਣਾਂ। ਖ਼ਾਲਸਾ ਕਾਲਜ ਦਾ ਬੀ.ਏ. ਬੀ.ਐੱਡ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਚ ਕਰਵਾਚੌਥ ਦੇ ਮੌਕੇ ’ਤੇ ਮਹਿੰਦੀ ਮੁਕਾਬਲੇ ਦਾ ਆਯੋਜਨ
Ad Position 24