24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕੈਂਥ ਜਠੇਰਿਆਂ ਦਾ ਮੇਲਾ 1 ਨੂੰ

ਜਲੰਧਰ, 24 ਅਕਤੂਬਰ (ਅ. ਬ.)

Ad Position 21
No active advertisement
ਅਜੀਤ ਡੈਸਕ 25-10-2026
ਜਲੰਧਰ, 24 ਅਕਤੂਬਰ (ਅ.ਬ.)-ਕੈਂਥ ਗੋਤ ਜਠੇਰਿਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਨਵੰਬਰ (ਐਤਵਾਰ) ਨੂੰ ਪਿੰਡ ਬਸੀ ਮੁਸਤਫਾ, ਊਨਾ ਰੋਡ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਝੰਡੇ ਦੀ ਰਸਮ ਸਵੇਰੇ 9 ਵਜੇ ਹੋਵੇਗੀ, ਉਪਰੰਤ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਇਆ ਜਾਵੇਗਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਹ ਸੂਚਨਾ ਸ. ਸੰਤੋਖ ਸਿੰਘ ਪ੍ਰਧਾਨ, ਜਗਦੀਸ਼ ਕੁਮਾਰ, ਅਮਰਜੀਤ, ਰਾਮਾ, ਪਿੰਡ ਘੁੜਿਆਲ, ਜਗਜੀਤ ਸਿੰਘ ਪਿੰਡ ਚਮਿਆਰਾ, ਦੌਲਤ ਰਾਮ ਮਸਾਣੀਆ, ਸ਼ੀਤਲ ਸਿੰਘ ਨੰਗਲ ਸ਼ਹੀਦਾਂ, ਵਿਜੇ ਕੈਂਥ ਹੁਸ਼ਿਆਰਪੁਰ ਅਤੇ ਵਿਨੋਦ ਕੈਂਥ ਰਾਮਾ ਮੰਡੀ ਵਲੋਂ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ 5 ਵਿਅਕਤੀ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਅਗਲੀ ਖ਼ਬਰ ਦਾਜ ਦੀ ਮੰਗ ਤੋਂ ਦੁਖੀ ਨਵ-ਵਿਆਹੁਤਾ ਨੇ ਕੀਤੀ ਖੁਦਕੁਸ਼ੀ- ਪਤੀ ਤੇ ਨਣਾਨ ਖ਼ਿਲਾਫ਼ ਮਾਮਲਾ ਦਰਜ
Ad Position 24