24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਚੋਰੀ ਦੇ ਦੋਸ਼ ’ਚ 2 ਖ਼ਿਲਾਫ਼ ਮਾਮਲਾ ਦਰਜ

ਮਾਹਿਲਪੁਰ, 23 ਅਕਤੂਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ‘ਚ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰੌਸ਼ਨਦੀਨ ਪੁੱਤਰ ਨਯਾਮਦੀਨ ਵਾਸੀ ਦੋਹਲਰੋ ਨੇ ਪੁਲਿਸ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਉਹ ਆਪਣੇ ਘਰ ਤੋਂ ਆਪਣੇ ਭਤੀਜੇ ਨਜੀਰ ਮੁਹੰਮਦ ਪੁੱਤਰ ਮੀਰ ਹਮਜਾ ਵਾਸੀ ਹੁਸੈਨਪੁਰ ਗੁਰੂ ਦੇ ਮੋਟਰਸਾਈਕਲ (ਪੀ.

Ad Position 21
No active advertisement
ਅਜੀਤ ਡੈਸਕ 24-10-2026
ਮਾਹਿਲਪੁਰ, 23 ਅਕਤੂਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ‘ਚ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰੌਸ਼ਨਦੀਨ ਪੁੱਤਰ ਨਯਾਮਦੀਨ ਵਾਸੀ ਦੋਹਲਰੋ ਨੇ ਪੁਲਿਸ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਉਹ ਆਪਣੇ ਘਰ ਤੋਂ ਆਪਣੇ ਭਤੀਜੇ ਨਜੀਰ ਮੁਹੰਮਦ ਪੁੱਤਰ ਮੀਰ ਹਮਜਾ ਵਾਸੀ ਹੁਸੈਨਪੁਰ ਗੁਰੂ ਦੇ ਮੋਟਰਸਾਈਕਲ (ਪੀ.ਬੀ. 07 ਸੀ.ਐਫ-8048) ‘ਤੇ ਆਪਣੇ ਕੰਮਕਾਜ ਲਈ ਮਾਹਿਲਪੁਰ ਨੂੰ ਆਇਆ ਤੇ ਉਹ ਉਕਤ ਮੋਟਰਸਾਈਕਲ ਨੂੰ ਮੇਨ ਚੌਕ ਮਾਹਿਲਪੁਰ-ਜੇਜੋ ਰੋਡ ‘ਤੇ ਸੰਜੂ ਕਰਿਆਨਾ ਸਟੋਰ ਦੀ ਦੁਕਾਨ ਦੇ ਸਾਹਮਣੇ ਲਗਾ ਕੇ ਗਿਆ ਤੇ ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਉਥੇ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਨੂੰ ਪੱਕਾ ਵਿਸ਼ਵਾਸ ਹੈ ਕਿ ਉਸ ਦਾ ਮੋਟਰਸਾਈਕਲ ਸਲੀਮ ਪੁੱਤਰ ਰੋਸ਼ਨ ਲਾਲ ਵਾਸੀ ਬਘੋਰਾ ਹਾਲ ਵਾਸੀ ਪਥਰਾਲਾ ਤੇ ਸਿਰਾਜ ਵਾਸੀ ਗੋਗੜੋ ਚੋਰੀ ਕਰਕੇ ਲੈ ਗਏ ਹਨ, ਜਿਸ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ।
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਝੋਟਾ ਹੱਤਿਆ ਕਾਂਡ ’ਚ ਇਨਸਾਫ਼ ਲੈਣ ਲਈ ਧਰਨਾ 11ਵੇਂ ਦਿਨ ’ਚ ਦਾਖਲ
Ad Position 24