ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਨੇ ਧਾਰਮਿਕ ਸਮਾਗਮ ਕਰਵਾਇਆ
ਗੜ੍ਹਦੀਵਾਲਾ, 11 ਅਕਤੂਬਰ (ਚੱਗਰ)-ਬਾਬਾ ਦੀਪ ਸਿੰਘ ਸੇਵਾ ਦਲ ਤੇ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਟਾਂਡਾ ਰੋਡ ’ਤੇ ਸਥਿਤ ਦਫ਼ਤਰ ਵਿਖੇ ਮਾਸਟਰ ਗੁਰਿੰਦਰਜੀਤ ਸਿੰਘ ਸਹੋਤਾ ਦੀ ਯਾਦ ’ਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ, ਜਿਸ ਦੌਰਾਨ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਹਾਨ ਕੀਰਤਨੀਏ ਭਾਈ ਹਰਭਜਨ ਸਿੰਘ ਸੋਤਲਾ ਤੇ ਭਾਈ ਇੰਦਰਜੀਤ ਸਿੰਘ ਸੋਹਾਣਾ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ਜਦਕਿ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇਕਬਾਲ ਸਿੰਘ ਜੌਹਲ, ਡਾਕਟਰ ਮਨਮੋਹਨ ਸਿੰਘ ਐੱਸ. ਐਮ.
ਗੜ੍ਹਦੀਵਾਲਾ, 11 ਅਕਤੂਬਰ (ਚੱਗਰ)-ਬਾਬਾ ਦੀਪ ਸਿੰਘ ਸੇਵਾ ਦਲ ਤੇ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਟਾਂਡਾ ਰੋਡ ’ਤੇ ਸਥਿਤ ਦਫ਼ਤਰ ਵਿਖੇ ਮਾਸਟਰ ਗੁਰਿੰਦਰਜੀਤ ਸਿੰਘ ਸਹੋਤਾ ਦੀ ਯਾਦ ’ਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ, ਜਿਸ ਦੌਰਾਨ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਹਾਨ ਕੀਰਤਨੀਏ ਭਾਈ ਹਰਭਜਨ ਸਿੰਘ ਸੋਤਲਾ ਤੇ ਭਾਈ ਇੰਦਰਜੀਤ ਸਿੰਘ ਸੋਹਾਣਾ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ਜਦਕਿ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇਕਬਾਲ ਸਿੰਘ ਜੌਹਲ, ਡਾਕਟਰ ਮਨਮੋਹਨ ਸਿੰਘ ਐੱਸ. ਐਮ. ਓ. ਦਸੂਹਾ, ਸੁਖਵਿੰਦਰ ਸਿੰਘ ਝਾਵਰ, ਸੈਨੇਟ ਮੈਂਬਰ ਤੇ ਅਕਾਲੀ ਦਲ (ਬ) ਦੇ ਇੰਚਾਰਜ ਹਲਕਾ ਸ਼ਾਮ ਚੁਰਾਸੀ ਸੰਦੀਪ ਸਿੰਘ ਸੀਕਰੀ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਆਦਿ ਨੇ ਸੰਬੋਧਨ ਕਰਦਿਆਂ ਜਿੱਥੇ ਮਾ. ਗੁਰਿੰਦਰਜੀਤ ਸਿੰਘ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਉੱਥੇ ਨਾਲ ਹੀ ਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਨਿਭਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਬਾਹਗਾ ਵਲੋਂ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ। ਇਸ ਮੌਕੇ ਸੰਸਥਾ ਵਲੋਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਵੀ ਕਰਵਾਇਆ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਮਨਦੀਪ ਸਿੰਘ ਖ਼ਾਲਸਾ ਡੱਫਰ ਵਲੋਂ ਨਿਭਾਈ ਗਈ ਜਦ ਕਿ ਸੰਸਥਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਪਹੁੰਚੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਰਣਧੀਰ ਸਿੰਘ ਗ੍ਰੰਥੀ ਖੁਰਦਾਂ, ਕੁਲਦੀਪ ਸਿੰਘ ਲਾਡੀ ਬੁੱਟਰ, ਨਗਰ ਕੌਂਸਲ ਗੜ੍ਹਦੀਵਾਲਾ ਦੇ ਪ੍ਰਧਾਨ ਦਿਸ਼ਾਂਤ ਬਹਿਲ, ਸ਼ੈਂਕੀ ਕਲਿਆਣ, ਅੰਮ੍ਰਿਤਪਾਲ ਸਿੰਘ ਖੰਡਾ, ਗੁਰਦੀਪ ਸਿੰਘ ਡੱਫਰ, ਸਾਬਕਾ ਸਰਪੰਚ ਚੈਂਚਲ ਸਿੰਘ ਬਾਹਗਾ, ਭਾਈ ਹਰਪ੍ਰੀਤ ਸਿੰਘ ਟਾਹਲੀ ਸਾਹਿਬ ਮੂਨਕ, ਭਾਈ ਦਵਿੰਦਰ ਸਿੰਘ ਮੂਨਕ, ਯੋਗੇਸ਼ ਸਪਰਾ ਭਾਜਪਾ ਆਗੂ, ਗੁਰਦੀਪ ਸਿੰਘ ਦੀਪ ਮਾਂਗਾ, ਜਸਵਿੰਦਰ ਸਿੰਘ ਮਣਕੂ, ਭਰਪੂਰ ਸਿੰਘ, ਸੁਖਪ੍ਰੀਤ ਸਿੰਘ, ਮਨਿੰਦਰ ਸਿੰਘ, ਜਗਤਾਰ ਸਿੰਘ ਸੋਨੀ ਚਾਚਾ, ਜਸਵਿੰਦਰ ਸਿੰਘ ਬਿੱਲਾ, ਡਾ. ਬਿਕਰਮਜੀਤ ਸਿੰਘ, ਅਮਨ ਘੁੰਮਣ ਸਮੇਤ ਵੱਡੀ ਗਿਣਤੀ ਵਿਚ ਹਲਕੇ ਦੀਆਂ ਸ਼ਖ਼ਸੀਅਤਾਂ ਹਾਜ਼ਰ ਸਨ।