ਪਿੰਡ ਭੂੰਗਾ ਵਿਖੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਸਾੜਿਆ
ਹਰਿਆਣਾ, 11 ਅਕਤੂਬਰ (ਹਰਮੇਲ ਸਿੰਘ ਖੱਖ)-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੱਜ ਸ਼ਾਮ ਪਿੰਡ ਭੂੰਗਾ ਵਿਖੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਮਨਿੰਦਰ ਸਿੰਘ ਟਿੰਮੀ ਸ਼ਾਹੀ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਭੂੰਗਾ ਦੀ ਅਗਵਾਈ ਵਿਚ ਫੂਕਿਆ। ਪੁਤਲਾ ਫੂਕਣ ਮੌਕੇ ਕੁਲਵਿੰਦਰ ਸਿੰਘ ਬਿੱਲਾ ਨੌਸ਼ਹਿਰਾ, ਜਸਵਿੰਦਰ ਸਿੰਘ ਧਨੋਆ ਸਾਬਕਾ ਸਰਪੰਚ ਡੱਲੇਵਾਲ, ਧਰਮਿੰਦਰ ਘੁੱਗੀ ਭੂੰਗਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਹਰਿਆਣਾ, 11 ਅਕਤੂਬਰ (ਹਰਮੇਲ ਸਿੰਘ ਖੱਖ)-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੱਜ ਸ਼ਾਮ ਪਿੰਡ ਭੂੰਗਾ ਵਿਖੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਮਨਿੰਦਰ ਸਿੰਘ ਟਿੰਮੀ ਸ਼ਾਹੀ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਭੂੰਗਾ ਦੀ ਅਗਵਾਈ ਵਿਚ ਫੂਕਿਆ। ਪੁਤਲਾ ਫੂਕਣ ਮੌਕੇ ਕੁਲਵਿੰਦਰ ਸਿੰਘ ਬਿੱਲਾ ਨੌਸ਼ਹਿਰਾ, ਜਸਵਿੰਦਰ ਸਿੰਘ ਧਨੋਆ ਸਾਬਕਾ ਸਰਪੰਚ ਡੱਲੇਵਾਲ, ਧਰਮਿੰਦਰ ਘੁੱਗੀ ਭੂੰਗਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਮੁੱਖ ਚੋਣ ਕਮਿਸ਼ਨਰ ਤੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਨਿੰਦਰ ਸਿੰਘ ਟਿੰਮੀ ਸ਼ਾਹੀ ਨੇ ਕਿਹਾ ਕਿ ਭਾਰਤ ਦੇ ਲੋਕਤੰਤਰ ਨੂੰ ਕੁਚਲਣ ਲਈ ਮੁੱਖ ਚੋਣ ਕਮਿਸ਼ਨਰ ਕੇਂਦਰ ਦੀ ਭਾਜਪਾ ਸਰਕਾਰ ਦੀ ਸਹਿ ’ਤੇ ਕੰਮ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਤੱਕ ਕਾਂਗਰਸ ਪਾਰਟੀ ਸੰਘਰਸ਼ ਕਰਦੀ ਰਹੇਗੀ। ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਸੰਸਦ ਮੈਂਬਰ ਰਾਹੁਲ ਗਾਂਧੀ ਤੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਢੇਰਾ ਅਤੇ ਹੋਰ ਵਰਕਰਾਂ ਵਿਰੁੱਧ ਪਰਚਾ ਦਰਜ ਕਰਨ ਦੀ ਸਖ਼ਤ ਨਿੰਦਾ ਕੀਤੀ। ਇਸ ਮੌਕੇ ਨੰਬਰਦਾਰ ਰਜਿੰਦਰ ਸਿੰਘ ਬੱਸੀ ਵਜ਼ੀਦ, ਪਵਨ ਕੁਮਾਰ ਭਟੋਲੀਆਂ, ਕਮਲਜੀਤ ਸਿੰਘ ਸ਼ਾਹੀ, ਰਾਮ ਆਸਰਾ ਸਿੰਘ ਪੰਚਾਇਤ ਸੰਮਤੀ ਮੈਂਬਰ ਭੂੰਗਾ, ਸੁਰਜੀਤ ਸਿੰਘ ਨਿਹੰਗ, ਉਂਕਾਰ ਸਿੰਘ ਅੱਭੋਵਾਲ, ਨੰਬਰਦਾਰ ਕਾਬਲ ਸਿੰਘ ਕਾਹਲਵਾਂ, ਨੰਬਰਦਾਰ ਮੋਨੂੰ ਰੋੜਾਂ, ਬਲਵਿੰਦਰ ਸਿੰਘ ਭਟੋਲੀਆਂ, ਹਰਜਿੰਦਰ ਸਿੰਘ ਕਾਹਲਵਾਂ, ਲਵਲੀ ਵਾਲੀਆ ਭੂੰਗਾ, ਰਾਜ ਕੁਮਾਰ ਫ਼ੌਜੀ , ਬਿੰਦਾ ਭੂੰਗਾ, ਪਰਵੀਨ ਕੁਮਾਰ, ਸੁਖਦੇਵ ਸਿੰਘ ਨੰਦਾ ਕੋਟਲੀ, ਰੇਸ਼ਮ ਸਾਬਕਾ ਸਰਪੰਚ ਕੋਟਲੀ, ਕੁਲਦੀਪ ਸਿੰਘ ਫਾਂਬੜਾ, ਮਨੀ ਸ਼ਰਮਾ ਭੂੰਗਾ, ਸੁਰਿੰਦਰ ਪੰਚ ਕੋਟਲੀ, ਮਨਮੋਹਣ ਸਿੰਘ ਫਾਂਬੜਾ, ਪਰਮਜੀਤ ਸਿੰਘ ਪੱਪੀ, ਬਲਵਿੰਦਰ ਸਿੰਘ ਚੌਂਕੀਦਾਰ ਭੂੰਗਾ ਹਾਜ਼ਰ ਸਨ।