12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

70 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਫੁੱਟਬਾਲ ਲੜਕੇ ਅੰਡਰ-19 ’ਚ ਸ੍ਰੀ ਅਨੰਦਪੁਰ ਸਾਹਿਬ ਅਕੈਡਮੀ ਰਹੀ ਜੇਤੂ

ਮਾਹਿਲਪੁਰ, 11 ਅਕਤੂਬਰ (ਰਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੀ ਰਹਿਨੁਮਾਈ ’ਚ ਜਗਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ’ਚ ਸਰਦਾਰ ਬਲਦੇਵ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ ਵਿਖੇ ਚੱਲ ਰਹੀਆਂ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਫੁੱਟਬਾਲ ਲੜਕੇ ਅੰਡਰ-19 ਲੜਕੇ ਦੇ ਫਾਈਨਲ ਮੈਚ ਮੌਕੇ ਪਿ੍ੰ. ਸਤਪਾਲ ਸੈਣੀ, ਪਿ੍ੰ.

Ad Position 21
No active advertisement
ਅਜੀਤ ਡੈਸਕ 12-10-2026
ਮਾਹਿਲਪੁਰ, 11 ਅਕਤੂਬਰ (ਰਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੀ ਰਹਿਨੁਮਾਈ ’ਚ ਜਗਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ’ਚ ਸਰਦਾਰ ਬਲਦੇਵ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ ਵਿਖੇ ਚੱਲ ਰਹੀਆਂ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਫੁੱਟਬਾਲ ਲੜਕੇ ਅੰਡਰ-19 ਲੜਕੇ ਦੇ ਫਾਈਨਲ ਮੈਚ ਮੌਕੇ ਪਿ੍ੰ. ਸਤਪਾਲ ਸੈਣੀ, ਪਿ੍ੰ. ਸੁਖਇੰਦਰ ਸਿੰਘ ਮਿਨਹਾਸ, ਪਿ੍ੰ. ਭਾਰਤ ਭੂਸ਼ਣ, ਪਿ੍ੰ. ਮਨਜੀਤ ਸਿੰਘ, ਪਿ੍ੰ.ਪਰਮਜੀਤ ਸਿੰਘ, ਸਰਬਜੀਤ ਸਿੰਘ ਮੰਝ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਫਾਈਨਲ ਮੈਚਾਂ ’ਚ ਫੁੱਟਬਾਲ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਨੇ ਫੁੱਟਬਾਲ ਅਕੈਡਮੀ ਪਾਲਦੀ ਨੂੰ 1-0 ਨਾਲ ਹਰਾ ਪਹਿਲੇ ਸਥਾਨ ’ਤੇ ਰਹੀ ਜਦਕਿ ਪੀ. ਆਈ. ਐੱਸ. ਫਗਵਾੜਾ ਨੇ ਬੱਡੋਂ ਅਕੈਡਮੀ ਨੂੰ 2-1 ਹਰਾ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਨਵੀਨਰ ਕੁਲਵਿੰਦਰ ਸਿੰਘ, ਕੋ-ਕਨਵੀਨਰ ਠਾਕੁਰ ਕਰਨ ਮਹਿਤਾ, ਕੌਂਸਲਰ ਬਲਦੇਵ ਸਿੰਘ, ਲੈਕ.ਪ੍ਰਭਜੋਤ ਸਿੰਘ, ਰਮਨਦੀਪ ਕੌਰ, ਜਸਵੀਰ ਸਿੰਘ, ਪਰਦੀਪ ਕੁਮਾਰ ਡੀ. ਪੀ. ਈ., ਰਾਜਵੀਰ ਸਿੰਘ, ਕੁਲਜੀਤ ਸਿੰਘ, ਤਰਸੇਮ ਭਾਅ, ਭਗਵੰਤ ਰਾਏ, ਰਾਜ ਕੁਮਾਰ, ਆਮਿਸ ਹਸਨ, ਗੁਰਦੀਪ ਥਾਪਾ, ਸੋਹਣ ਲਾਲ, ਲੈਕ. ਮੋਹਣ ਸਿੰਘ, ਲੈਕ.ਜਰਨੈਲ ਸਿੰਘ, ਲੈਕ. ਸਿਕੰਦਰ ਸਿੰਘ, ਨਰਿੰਦਰ ਸਿੰਘ, ਕਮਲਜੀਤ ਕੌਰ, ਮੈਡਮ ਰੇਖਾ, ਸਰਤਾਜ ਸਿੰਘ, ਕੋਚ ਸਰਫ਼ਰਾਜ਼ ਖ਼ਾਨ, ਕੋਚ ਗਗਨਦੀਪ ਸਿੰਘ, ਲੈਕ. ਅਰਵਿੰਦਰ, ਗੁਰਵਿੰਦਰ ਪਾਲ ਸਿੰਘ, ਗੁਰਵਿੰਦਰ ਸਿੰਘ, ਸੁਮਿਤ ਚੌਹਾਨ, ਹਰਦੀਪ ਸਿੰਘ, ਰੇਖਾ ਮੈਡਮ, ਕਮਲਜੀਤ ਕੌਰ, ਕੁਲਦੀਪ ਸਿੰਘ, ਅਮਰਜੀਤ ਯਾਦਵ, ਕੋਚ ਸੁਸ਼ੀਲ ਕੁਮਾਰ, ਲਖਵਿੰਦਰ ਸਿੰਘ, ਅਮਨਦੀਪ ਸਿੰਘ, ਮਨਜੀਤ ਸਿੰਘ, ਪ੍ਰਵੀਨ ਕੁਮਾਰ, ਮਨਵੀਰ ਸਿੰਘ, ਸਤਵਿੰਦਰ ਸਿੰਘ ਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭੂੰਗਾ ਵਿਖੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਹੈਰੋਇਨ ਤੇ ਨਸ਼ੀਲੇ ਪਦਾਰਥ ਸਮੇਤ 1 ਕਾਬੂ, ਔਰਤ ਫਰਾਰ
Ad Position 24