12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਖ਼ਾਲਸਾ ਕਾਲਜ ਗੜ੍ਹਦੀਵਾਲ ਵਿਖੇ ਇੰਟਰ-ਡਿਪਾਰਟਮੈਂਟ ਕੁਇਜ਼ ਮੁਕਾਬਲਾ ਕਰਵਾਇਆ

ਗੜ੍ਹਦੀਵਾਲਾ, 12 ਅਕਤੂਬਰ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪੋਲੀਟਿਕਲ ਸਾਇੰਸ ਵਿਭਾਗ ਤੇ ਕੰਪੀਟੀਟਿਵ ਐਗਜ਼ਾਮੀਨੇਸ਼ਨ ਪ੍ਰਿਪਰੇਸ਼ਨ ਸੈੱਲ ਵਲੋਂ ਸਾਂਝੇ ਤੌਰ ’ਤੇ ਵਿਦਿਆਰਥੀਆਂ ਲਈ ਇੰਟਰ-ਡਿਪਾਰਟਮੈਂਟ ਕੁਇਜ਼ ਮੁਕਾਬਲਾ ਕਰਵਾਇਆ। ਮੁਕਾਬਲੇ ਵਿਚ ਇਕਨਾਮਿਕਸ ਵਿਭਾਗ, ਇੰਗਲਿਸ਼ ਵਿਭਾਗ ਤੇ ਸਾਇੰਸ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਅਤੇ ਸਕੂਲ ਦੇ ਵਿਦਿਆਰਥੀਆਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਵੱਖ-ਵੱਖ ਰਾਊਂਡਾਂ ਦੌਰਾਨ ਆਪਣੀ ਜਾਣਕਾਰੀ, ਤਰਕ ਸ਼ਕਤੀ ਅਤੇ ਤੁਰੰਤ ਫ਼ੈਸਲਾ ਲੈਣ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 13-10-2026
ਗੜ੍ਹਦੀਵਾਲਾ, 12 ਅਕਤੂਬਰ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪੋਲੀਟਿਕਲ ਸਾਇੰਸ ਵਿਭਾਗ ਤੇ ਕੰਪੀਟੀਟਿਵ ਐਗਜ਼ਾਮੀਨੇਸ਼ਨ ਪ੍ਰਿਪਰੇਸ਼ਨ ਸੈੱਲ ਵਲੋਂ ਸਾਂਝੇ ਤੌਰ ’ਤੇ ਵਿਦਿਆਰਥੀਆਂ ਲਈ ਇੰਟਰ-ਡਿਪਾਰਟਮੈਂਟ ਕੁਇਜ਼ ਮੁਕਾਬਲਾ ਕਰਵਾਇਆ। ਮੁਕਾਬਲੇ ਵਿਚ ਇਕਨਾਮਿਕਸ ਵਿਭਾਗ, ਇੰਗਲਿਸ਼ ਵਿਭਾਗ ਤੇ ਸਾਇੰਸ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਅਤੇ ਸਕੂਲ ਦੇ ਵਿਦਿਆਰਥੀਆਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਵੱਖ-ਵੱਖ ਰਾਊਂਡਾਂ ਦੌਰਾਨ ਆਪਣੀ ਜਾਣਕਾਰੀ, ਤਰਕ ਸ਼ਕਤੀ ਅਤੇ ਤੁਰੰਤ ਫ਼ੈਸਲਾ ਲੈਣ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਕੁਇਜ਼ ਮਾਸਟਰ ਵਜੋਂ ਰਿਤਿਕਾ ਸ਼ਰਮਾ ਨੇ ਮੁਕਾਬਲੇ ਨੂੰ ਸੁਚੱਜੇ ਤੇ ਰੌਚਿਕ ਢੰਗ ਨਾਲ ਸੰਚਾਲਿਤ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਅਕਾਦਮਿਕ ਅਤੇ ਗਿਆਨ ਵਰਧਕ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਸੰਜੀਵ ਕੁਮਾਰ, ਜਗਦੀਪ ਕੁਮਾਰ, ਪੋਲੀਟਿਕਲ ਸਾਇੰਸ ਵਿਭਾਗ ਤੋਂ ਡਾ. ਅਰਚਨਾ, ਮੈਡਮ ਜਸਪ੍ਰੀਤ ਕੌਰ, ਮੈਡਮ ਦਲਜੀਤ ਕੌਰ, ਮੈਡਮ ਇੰਦਰਜੀਤ ਕੌਰ, ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੈੱਲਫੇਅਰ ਸੁਸਾਇਟੀ ਨੇ ਵਾਹਿਦਪੁਰ ਪੰਚਾਇਤ ਨੂੰ ਬੂਟੇ ਸੌਂਪੇ ਅਗਲੀ ਖ਼ਬਰ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਡਾ. ਨਿਸ਼ਿਤ ਸਾਵਲ ਦਾ ਵਿਸ਼ੇਸ਼ ਗੈਸਟ ਲੈਕਚਰ
Ad Position 24